ਚੰਡੀਗੜ੍ਹ : ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਅੱਜ ਤੜਕੇ ਤੋਂ ਬਾਰਿਸ਼ ਪੈਣ ਨਾਲ ਮੌਸਮ ਵਿਚ ਫਿਰ ਤੋਂ ਠੰਢਕ ਆ ਗਈ ਹੈ| ਮੌਸਮ ਵਿਗਿਆਨੀਆਂ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਮੌਸਮ ਇਸੇ ਤਰ੍ਹਾਂ ਬਣਿਆ ਰਹੇਗਾ| ਬੁੱਧਵਾਰ ਨੂੰ ਮੌਸਮ ਸਾਫ ਹੋਣ ਦੀ ਸੰਭਾਵਨਾ ਹੈ| ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਾਰਿਸ਼ ਫਸਲਾਂ ਲਈ ਲਾਹੇਵੰਦ ਸਾਬਿਤ ਹੋਵੇਗੀ|
ਇਸ ਦੌਰਾਨ ਅੰਮ੍ਰਿਤਸਰ ਸਮੇਤ ਕਈ ਇਲਾਕਿਆਂ ਵਿਚ ਗੜ੍ਹੇ ਪੈਣ ਦੀ ਵੀ ਸੂਚਨਾ ਪ੍ਰਾਪਤ ਹੋਈ ਹੈ|
ਦੂਸਰੇ ਪਾਸੇ ਸ਼ਿਮਲਾ ਸਮੇਤ ਕਈ ਪਹਾੜੀ ਇਲਾਕਿਆਂ ਵਿਚ ਅੱਜ ਭਾਰੀ ਬਰਫਬਾਰੀ ਹੋਈ|