29 ਜੁਲਾਈ ਦੀ ਰਾਤ ਸਾਹਿਲ ਉਰਫ਼ ਸ਼ੁਭਮ ਵੋਲਵੋ ਬੱਸ ਪਕੜ ਕੇ ਲਖਨਊ ਤੋਂ ਜੌਨਪੁਰ ਜਾ ਰਿਹਾ ਸੀ। ਉਸ ਦੇ ਨਾਲ ਉਸ ਦਾ ਭਰਾ ਸੰਨੀ ਵੀ ਸੀ। ਰਾਤ ਡੂੰਘੀ ਹੁੰਦੇ ਹੀ ਬੱਸ ਦੀਆਂ ਲੱਗਭੱਗ ਸਾਰੀਆਂ ਸਵਾਰੀਆਂ ਸੌਂ ਗਈਆਂ। ਰਾਤ 2 ਵਜੇ ਫ਼ੋਨ ਦੀ ਘੰਟੀ ਵੱਜੀ ਤਾਂ ਸਾਹਿਲ ਦੀ ਅੱਖ ਖੁੱਲ੍ਹੀ। ਉਸ ਨੇ ਮੋਬਾਇਲ ਸਕ੍ਰੀਨ ਦੇਖੀ, ਨੰਬਰ ਉਸ ਦੀ ਭਾਬੀ ਸ਼ਿਵਾਨੀ ਦਾ ਸੀ। ਉਸ ਨੇ ਜਿਵੇਂ ਹੀ ਫ਼ੋਨ ਰਿਸੀਵ ਕਰਕੇ ਕੰਨ ਨਾਲ ਲਗਾਇਆ, ਦੂਜੇ ਪਾਸਿਉਂ ਸ਼ਿਵਾਨੀ ਨੇ ਰੋਂਦੇ ਹੋਏ ਕਿਹਾ, ਸਾਹਿਲ, ਰਾਹੁਲ ਹੁਣ ਨਹੀਂ ਰਿਹਾ, ਮੈਂ ਵੀ ਉਸ ਤੋਂ ਬਿਨਾਂ ਨਹੀਂ ਰਹਿ ਸਕਦੀ।
ਕਿਵੇਂ, ਕੀ ਹੋਇਆ, ਕਿੱਥੇ ਹੈ ਰਾਹੁਲ? ਸਾਹਿਲ ਨੇ ਪ੍ਰੇਸ਼ਾਨ ਹੋ ਕੇ ਪੁੱਛਿਆ।
ਰਾਹੁਲ ਨੇ ਫ਼ਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ। ਉਹ ਪਰਦੇ ਦੀ ਰੱਸੀ ਬਣਾ ਕੇ ਉਸ ਨਾਲ ਲਟਕ ਗਿਆ। ਸ਼ਿਵਾਨੀ ਨੇ ਰੋਂਦੇ ਰੋਂਦੇ ਕਿਹਾ।
ਉਸ ਵਕਤ ਸਾਹਿਲ ਲਖਨਊ ਤੋਂ ਕਾਫ਼ੀ ਦੂਰ ਬੱਸ ਵਿੱਚ ਸੀ। ਉਹ ਖੁਦ ਕੁਝ ਨਹੀਂ ਕਰ ਸਕਦਾ ਸੀ, ਇਸ ਕਰਕੇ ਉਹ ਸੋਚਣ ਲੱਗਿਆ ਕਿ ਸ਼ਿਵਾਨੀ ਦੀ ਮਦਦ ਕਿਵੇਂ ਕੀਤੀ ਜਾਵੇ। ਅਚਾਨਕ ਉਸ ਦੀ ਸਮਝ ਵਿੱਚ ਕੁਝ ਨਾ ਆਇਆ ਤਾਂ ਉਸ ਨੇ ਕਿਹਾ, ਭਾਬੀ ਤੁਸੀਂ ਜਲਦੀ ਰਾਹੁਲ ਨੂੰ ਉਤਾਰੋ।
ਸਾਹਿਲ, ਮੈਂ ਹਰ ਕੋਸ਼ਿਸ਼ ਕਰ ਚੁੱਕੀ ਹਾਂ ਪਰ ਉਤਰ ਨਹੀਂ ਰਿਹਾ। ਮੈਂ ਘਰ ਤੋਂ ਬਾਹਰ ਜਾ ਕੇ ਕਾਲੋਨੀ ਵਾਲਿਆਂ ਨੂੰ ਵੀ ਆਵਾਜ਼ ਲਗਾਈ, ਪਰ ਕੋਈ ਵੀ ਮੇਰੀ ਮਦਦ ਲਈ ਨਹੀਂ ਆਇਆ। ਹੁਣ ਤੁਸੀਂ ਹੀ ਦੱਸੋ ਮੈਂ ਕੀ ਕਰਾਂ। ਮੈਂ ਰਾਹੁਲ ਤੋਂ ਬਿਨਾਂ ਕਿਵੇਂ ਰਹਾਂਗੀ? ਸ਼ਿਵਾਨੀ ਨੇ ਰੋਂਦੇ ਹੋਏ ਸਾਹਿਲ ਤੋਂ ਮਦਦ ਮੰਗੀ।
ਭਾਬੀ, ਮੈਂ ਤਾਂ ਲਖਨਊ ਤੋਂ ਬਹੁਤ ਦੂਰ ਹਾਂ। ਤੁਸੀਂ ਇਕ ਕੰਮ ਕਰੋ, ਉਥੇ ਮੇਜ ‘ਤੇ ਲਾਈਟਰ ਰੱਖਿਆ ਹੋਵੇਗਾ, ਤੁਸੀਂ ਉਸ ਨਾਲ ਪਰਦੇ ਦੀ ਗੱਡ ਵਿੱਚ ਅੱਗ ਲਗਾ ਦਿਓ, ਪਰਦਾ ਸੜ ਕੇ ਟੁੱਟ ਜਾਵੇਗਾ। ਤੁਸੀਂ ਇੰਨਾ ਕਰੋ, ਤਾਂ ਮੈਂ ਮਦਦ ਲਈ ਕਿਸੇ ਨਾਲ ਗੱਲ ਕਰਦਾ ਹਾਂ।
ਕਹਿ ਕੇ ਸਾਹਿਲ ਨੇ ਫ਼ੋਨ ਕੱਟ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣੇ ਕੁਝ ਦੋਸਤਾਂ ਨੂੰ ਫ਼ੋਨ ਕੀਤੇ ਪਰ ਕਿਸੇ ਨਾਲ ਗੱਲ ਨਾ ਹੋ ਸਕੀ। ਇਸ ਤੋਂ ਬਾਅਦ ਲਖਨਊ ਪੁਲਿਸ ਨੂੰ ਫ਼ੋਨ ਕੀਤਾ, ਉਸ ਵਕਤ ਕਰੀਬ ਢਾਈ ਵੱਜੇ ਸਨ। ਲਖਨਊ ਪੁਲਿਸ ਨੂੰ ਫ਼ੋਨ ਕੀਤਾ। ਲਖਨਊ ਪੁਲਿਸ ਨੂੰ ਦੱਸਿਆ ਕਿ ਉਸ ਦਾ ਭਰਾ ਰਾਹੁਲ ਅਤੇ ਭਾਬੀ ਸ਼ਿਵਾਨੀ ਵਿਨੈਖੰਡ, ਗੋਮਤੀਨਗਰ ਦੇ ਮਕਾਨ ਵਿੱਚ ਰਹਿੰਦੇ ਹਨ, ਜੋ ਹੋਟਲ ਆਰੀਅਨ ਦੇ ਕੋਲ ਹੈ। ਉਸ ਦੇ ਭਰਾ ਨੂੰ ਕੁਝ ਹੋ ਗਿਆ ਹੈ। ਉਹ ਜੌਨਪੁਰ ਤੋਂ ਵਿਧਾਇਕ ਅਤੇ ਇਥ ਵਾਰ ਸਾਂਸਦ ਵੀ ਰਹਿ ਚੁੱਕੇ ਕਮਲਾ ਪ੍ਰਸਾਦ ਸਿੰਘ ਦਾ ਪੋਤਾ ਹੈ।
ਕਮਲਾ ਪ੍ਰਸਾਦ ਸਿੰਘ ਦੀ ਜੋਨਪੁਰ ਵਿੱਚ ਚੰਗੀ ਸਾਖ ਸੀ। ਉਹ 2 ਵਾਰ ਜ਼ਿਲ੍ਹਾ ਪੰਚਾਇਤ ਪ੍ਰਧਾਨ ਰਹਿ ਚੁੱਕਾ ਸੀ। ਜਮੁਈ ਵਿੱਚ ਉਹਨਾਂ ਦਾ ਇੰਟਰ ਕਾਲਜ ਵੀ ਹੈ। ਉਹਨਾਂ ਦੇ 2 ਬੇਟੇ ਵਿਨੈ ਅਤੇ ਅਨਿਲ ਹਨ। ਰਾਹੁਲ ਅਨਿਲ ਦਾ ਵੱਡਾ ਲੜਕਾ ਹੈ। ਪੁਲਿਸ ਨੂੰ ਜਿਵੇਂ ਹੀ ਪਤਾ ਲੱਗਿਆ ਕਿ ਵਿਧਾਇਕ ਅਤੇ ਸਾਂਸਦ ਰਹੇ ਕਮਲਾ ਪ੍ਰਸਾਦ ਸਿੰਘ ਦੇ ਘਰ ਦਾ ਮਾਮਲਾ ਹੈ ਤਾਂ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ।
ਪੁਲਿਸ ਆਰੀਅਨ ਹੋਟਲ ਦੇ ਕੋਲ ਪਹੁੰਚੀ। ਰਾਤ ਦਾ ਵਕਤ ਸੀ, ਕਾਲੋਨੀ ਵਿੱਚ ਸੰਨਾਟਾ ਸੀ, ਇਸ ਕਰਕੇ ਮਕਾਨ ਨਹੀਂ ਮਿਲ ਰਿਹਾ ਸੀ। ਪੁਲਿਸ ਨੂੰ ਫ਼ੋਨ ਕਰਨ ਤੋਂ ਬਾਅਦ ਸਾਹਿਲ ਨੇ ਸ਼ਿਵਾਨੀ ਨੂੰ ਫ਼ੋਨ ਕੀਤਾ ਪਰ ਉਸ ਦਾ ਫ਼ੋਨ ਬੰਦ ਹੋ ਚੁੱਕਾ ਸੀ। ਸਾਹਿਲ ਨੇ ਇਸ ਗੱਲ ਦੀ ਜਾਣਕਾਰੀ ਘਰ ਵਾਲਿਆਂ ਨੂੰ ਦਿੱਤੀ, ਜਿਵੇਂ ਹੀ ਘਰ ਵਾਲਿਆਂ ਨੂੰ ਇਸ ਦਾ ਪਤਾ ਲੱਗਿਆ, ਉਹਨਾਂ ਨੇ ਸ਼ਿਵਾਨੀ ਨੂੰ ਫ਼ੋਨ ਕਰਨੇ ਆਰੰਭ ਕਰ ਦਿੰਤੇ ਪਰ ਉਦੋਂ ਤੱਕ ਸ਼ਿਵਾਨੀ ਦਾ ਫ਼ੋਨ ਬੰਦ ਹੋ ਚੁੱਕਾ ਸੀ। ਇਸ ਕਾਰਨ ਸਾਰੇ ਪ੍ਰੇਸ਼ਾਨ ਹੋ ਗਏ।
ਸਾਹਿਲ ਨੇ ਇਕ ਵਾਰ ਫ਼ਿਰ ਪੁਲਿਸ ਨੂੰ ਫ਼ੋਨ ਕੀਤਾ, ਪੁਲਿਸ ਨੇ ਦੱਸਿਆ ਕਿ ਮਕਾਨ ਲੱਭ ਰਹੇ ਹਨ ਪਰ ਮਕਾਨ ਨਹੀਂ ਮਿਲ ਰਿਹਾ। ਇਸ ‘ਤੇ ਸਾਹਿਲ ਨੇ ਕਿਹਾ, ਮੇਰੇ ਮਕਾਨ ਦਾ ਦਰਵਾਜ਼ਾ ਖੁੱਲ੍ਹਾ ਹੋਵੇਗਾ ਕਿਉਂਕਿ ਭਾਬੀ ਨੇ ਦੱਸਿਆ ਸੀ ਕਿ ਉਹ ਦਰਵਾਜਾ ਖੋਲ੍ਹ ਕੇ ਬਾਹਰ ਆਈ ਸੀ।
ਜਿਵੇਂ ਫ਼ਿਲਮਾਂ ਅਤੇ ਕ੍ਰਾਈਮ ਸੀਰੀਅਲਾਂ ਵਿੱਚ ਪੁਲਿਸ ਵਕਤ ਤੇ ਨਹੀਂ ਪਹੁੰਚਦੀ, ਉਸੇ ਤਰ੍ਹਾਂ ਨਹੀਂ ਹੋਇਆ। ਉਧਰ ਸਾਹਿਲ ਨਾਲ ਗੱਲ ਕਰਨ ਤੋਂ ਬਾਅਦ ਸ਼ਿਵਾਨੀ ਨੇ ਆਪਣਾ ਮੋਬਾਇਲ ਬੰਦ ਕਰ ਦਿੱਤਾ ਸੀ। ਉਹ ਲਾਈਟਰ ਨਾਲ ਪਰਦੇ ਨੂੰ ਸਾੜ ਰਹੀ ਸੀ, ਉਦੋਂ ਹੀ ਰਾਹੁਲ ਦੀ ਗਰਦਨ ਵਿੱਚ ਫ਼ਸਿਆ ਫ਼ੰਦਾ ਖੁੱਲ੍ਹ ਗਿਆ ਅਤੇ ਉਹ ਹੇਠਾਂ ਡਿੱਗ ਪਿਆ। ਉਸ ਦੇ ਸਰਰ ਵਿੱਚ ਕੋਈ ਹਰਕਤ ਹੁੰਦੀ ਨਾ ਦੇਖ ਕੇ ਸ਼ਿਵਾਨੀ ਪ੍ਰੇਸ਼ਾਨ ਹੋ ਗਈ, ਉਸਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਰਾਹੁਲ ਮਰ ਗਿਆ ਹੈ।
ਪਤੀ ਨੂੰ ਮਰਿਆ ਦੇਖ ਕੇ ਉਹ ਉਥੇ ਰੱਖੀ ਪਲਾਸਟਿਕ ਦੀ ਕੁਰਸੀ ਤੇ ਚੜ੍ਹ ਗਈ ਅਤੇ ਪਰਦੇ ਦੇ ਦੂਜੇ ਪਾਸੇ ਫ਼ੰਦਾ ਬਣਾ ਕੇ ਗਲੇ ਵਿੱਚ ਪਾ ਲਿਆ ਅਤੇ ਪੈਰ ਨਾਲ ਕੁਰਸੀ ਸੁੱਟ ਦਿੱਤੀ। ਇਸ ਤੋਂ ਬਾਅਦ ਉਹ ਵੀ ਲਟਕ ਗਈ। ਥੋੜ੍ਹੀ ਦੇਰ ਪਹਿਲਾਂ ਜੋ ਹਾਲ ਰਾਹੁਲ ਦਾ ਹੋਇਆ ਸੀ, ਉਹੀ ਹਾਲ ਸ਼ਿਵਾਨੀ ਦਾ ਵੀ ਹੋਇਆ। ਇਸ ਤਰ੍ਹਾਂ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਸ ਨੇ ਵੀ ਮੌਤ ਨੂੰ ਗਲ ਲਗਾ ਲਿਆ।
ਆਖਿਰਕਾਰ ਪੁਲਿਸ ਤਲਾਸ਼ ਕਰਦੀ ਹੋਈ ਘਰ ਤੰਕ ਪਹੁੰਚ ਗਈ। ਜਿਸ ਦਾ ਮੇਨ ਗੇਟ ਅਤੇ ਦਰਵਾਜ਼ਾ ਖੁੱਲ੍ਹਾ ਸੀ। ਪੁਲਿਸ ਨੇ ਖਿੜਕੀ ਤੋਂ ਝਾਕ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਇਕ ਔਰਤ ਰੱਸੀ ਨਾਲ ਲਟਕ ਰਹੀ ਸੀ ਅਤੇ ਇਕ ਪੁਰਸ਼ ਦੀ ਲਾਸ਼ ਫ਼ਰਸ਼ ਤੇ ਪਈ ਸੀ। ਪੁਲਿਸ ਨੇ ਕਮਰੇ ਨੂੰ ਧੱਕਾ ਮਾਰਿਆ ਤਾਂ ਖੁੱਲ੍ਹ ਗਿਆ।
ਮਾਮਲਾ ਇਕ ਸਾਂਸਦ ਦੇ ਪਰਿਵਾਰ ਦਾ ਸੀ, ਇਸ ਕਰਕੇ ਮੌਕੇ ਤੇ ਪਹੁੰਚੀ ਪੁਲਿਸ ਟੀਮ ਨੇ ਤੁਰੰਤ ਉਚ ਅਫ਼ਸਰਾਂ ਨੂੰ ਸੂਚਨਾ ਦਿੱਤੀ। ਉਸ ਵਕਤ ਸਾਰੇ ਅਧਿਕਾੀ ਗਸ਼ਤ ‘ਤੇ ਸਨ, ਇਸ ਕਰਕੇ ਸੂਚਨਾ ਮਿਲਦੇ ਹੀ ਘਟਨਾ ਸਥਾਨ ਤੇ ਪਹੁੰਚ ਗਏ।
ਪੁਲਿਸ ਨੇ ਜਲਦੀ ਹੀ ਲਾਸ਼ ਉਤਾਰ ਕੇ ਫ਼ਰਸ਼ ਤੇ ਲਿਟਾ ਦਿੱਤੀ। ਪੁਲਿਸ ਦੀ ਗੱਡੀ ਦੇਖ ਕੇ ਕਾਲੋਨੀ ਵਾਲੇ ਵੀ ਇਕੱਠੇ ਹੋਣ ਲੱਗੇ। ਪੁਲਿਸ ਨੂੰ ਉਹਨਾਂ ਤੋਂ ਪਤਾ ਲੱਗਿਆ ਕਿ ਜ਼ਿਆਦਾਤਰ ਇਹ ਮਕਾਨ ਖਾਲੀ ਹੀ ਰਹਿੰਦਾ ਸੀ। ਕਦੀ-ਕਦੀ ਹੀ ਕੋਈ ਉਸ ਵਿੱਚ ਰਹਿਣ ਆਉਂਦਾ ਸੀ, ਇਸ ਕਰਕੇ ਆਸ ਪਾਸ ਰਹਿਣ ਵਾਲਿਆਂ ਨਾਲ ਉਹਨਾਂ ਦਾ ਕੋਈ ਖਾਸ ਸਬੰਧ ਨਹੀਂ ਸੀ। ਆਹਮੋ-ਸਾਹਮਣੇ ਆ ਜਾਣ ਤੇ ਦੁਆ ਸਲਾਮ ਜ਼ਰੂਰ ਹੋ ਜਾਂਦੀ ਸੀ।
ਸਾਂਸਦ ਦੇ ਪੋਤਾ ਅਤੇ ਪੋਤ ਨੂੰਹ ਦੀ ਮੌਤ ਦੀ ਖਬਰ ਮਿਲਣ ਤੇ ਪੂਰੀ ਕਾਲੋਨੀ ਵਿੱਚ ਹੰਗਾਮਾ ਮੱਚ ਗਿਆ ਸੀ। ਪੁਲਿਸ ਨੇ ਘਰ ਵਾਲਿਆਂ ਨਾਲ ਗੱਲਬਾਤ ਕਰਕੇ ਸਚਾਈ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਅ ਜਿਹੀ ਗੱਲ ਸਾਹਮਣੇ ਨਾ ਆਈ ਜਿਸ ਤੋਂ ਆਤਮ ਹੱਤਿਆ ‘ਤੇ ਸ਼ੱਕ ਕੀਤਾ ਜਾ ਸਕੇ। ਪੋਸਟ ਮਾਰਟਮ ਰਿਪੋਰਟ ਤੋਂ ਵੀ ਸਪਸ਼ਟ ਹੋ ਗਿਆ ਕਿ ਮਾਮਲਾ ਆਤਮ ਹੱਤਿਆ ਦਾ ਹੀ ਹੈ। ਪੋਸਟ ਮਾਰਟਮ ਤੋਂ ਬਾਅਦ ਸ਼ਿਵਾਨੀ ਅਤੇ ਰਾਹੁਲ ਦੀਆਂ ਲਾਸ਼ਾਂ ਜੌਨਪੁਰ ਦੇ ਲਾਈਨ ਬਾਜ਼ਾਰ ਸਥਿਤ ਕਮਲਾ ਪ੍ਰਸਾਦ ਸਿਘ ਦੇ ਘਰ ਪਹੁੰਚੀਆਂ ਤਾਂ ਉਥੇ ਹੰਗਾਮਾ ਮੱਚ ਗਿਆ। ਘਰ ਦੇ ਸਾਰੇ ਲੋਕਾਂ ਦਾ ਰੋਣਾ-ਧੋਣਾ ਆਰੰਭ ਹੋ ਗਿਆ ਸੀ। ਦੋਵਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਮਾਮਲੇ ਦੀ ਜਾਂਚ ਦੇ ਲਈ ਪੁਲਿਸ ਨੇ ਸ਼ਿਵਾਨੀ ਅਤੇ ਸਾਹਿਲ ਦੇ ਮੋਬਾਹਿਲ ਨੰਬਰ ਦੀ ਕਾਲ ਡਿਟੇਲ ਕਢਵਾਈ ਤਾਂ ਉਸ ਤੋਂ ਵੀ ਪਹਿਲਾਂ ਦਿੱਤੇ ਗਏ ਬਿਆਨ ਅਤੇ ਹਾਲਾਤ ਮਿਲਦੇ ਨਜ਼ਰ ਆਏ। ਸ਼ਿਵਾਨੀ ਅਤੇ ਰਾਹੁਲ ਵਿੱਚਕਾਰ ਦੋਸਤੀ ਕਾਲਜ ਵਿੱਚ ਪੜ੍ਹਾਈ ਦੇ ਦੌਰਾਨ ਹੋਈ ਸੀ। ਜਲਦੀ ਹੀ ਇਹ ਦੋਸਤੀ ਪਿਆਰ ਵਿੱਚ ਬਦਲ ਗਈ ਸੀ। ਉਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫ਼ੈਸਲਾ ਕਰ ਲਿਆ।
ਸ਼ਿਵਾਨੀ ਦੇ ਪਿਤਾ ਫ਼ੌਜ ਤੋਂ ਰਿਟਾਇਰ ਹੋਏ ਸਨ। ਉਹ ਲਖਨਊ ਦੇ ਕੈਂਟ ਇਲਾਕੇ ਵਿੱਚ ਰਹਿੰਦੇ ਸਨ। ਸੰਨ 2015 ਵਿੱਚ ਘਰ ਵਾਲਿਆਂ ਦੀ ਮਰਜ਼ੀ ਨਾਲ ਸ਼ਿਵਾਨੀ ਅਤੇ ਰਾਹੁਲ ਦਾ ਵਿਆਹ ਹੋਇਆ ਸ। ਰਾਹੁਲ ਜੌਨਪੁਰ ਦੇ ਕੇਰਾਕਤ ਇੰਟਰ ਕਾਲਜ ਵਿੱਚ ਕਲਰਕ ਸੀ। ਵਿਆਹ ਤੋਂ ਬਾਅਦ ਰਾਹੁਲ ਪਰਿਵਾਰ ਨਾਲ ਜੌਨਪੁਰ ਵਿੱਚ ਰਹਿੰਦਾ ਸੀ। ਉਥੋਂ ਉਹ ਕੇਰਾਕਤ ਜਾ ਕੇ ਆਪਣੀ ਨੌਕਰੀ ਕਰਦਾ ਸੀ।
ਕਦੀ-ਕਦੀ ਰਾਹੁਲ ਲਖਨਊ ਵੀ ਆਉਂਦਾ ਰਹਿੰਦਾ ਸੀ। ਲਖਨਊ ਵਿੱਚ ਉਹ ਜਮੀਨ ਦਾ ਕਾਰੋਬਾਰ ਕਰਨ ਲੱਗਿਆ ਸੀ, ਜਿਸ ਤੋਂ ਅਲੱਗ ਆਮਦਨ ਹੋਣ ਲੱਗੀ ਸੀ। ਲਖਨਊ ਦੇ ਵਿਨੈਖੰਡ ਸਥਿਤ ਮਕਾਨ ਦੀ ਵਰਤੋਂ ਕਿਸੇ ਦੇ ਆਉਣ-ਜਾਣ ‘ਤੇ ਹੀ ਹੁੰਦਾ ਸੀ। ਪ੍ਰਾਪਤ ਜਾਣਕਾਰੀ ਮੁਤਾਬਕ 2 ਦਿਨ ਪਹਿਲਾਂ ਹੀ ਰਾਹੁਲ ਲਖਨਊ ਆਇਆ ਸੀ, ਜਦਕਿ ਸ਼ਿਵਾਨੀ ਪਹਿਲਾਂ ਤੋਂ ਆਪਣੇ ਪੇਕੇ ਵਿੱਚ ਰਹਿ ਰਹੀ ਸੀ, ਕਿਉਂਕਿ ਕੁਝ ਮਹੀਨਿਆਂ ਤੋਂ ਰਾਹੁਲ ਅਤੇ ਸ਼ਿਵਾਨੀ ਵਿੱਚਕਾਰ ਸਬੰਧ ਠੀਕ ਨਹੀਂ ਸਨ।
ਪੜ੍ਹਾਈ ਦੌਰਾਨ ਇਕ ਦੂਜੇ ‘ਤੇ ਜਾਨ ਛਿੜਕਣ ਵਾਲੇ ਰਾਹੁਲ ਅਤੇ ਸ਼ਿਵਾਨੀ ਵਿਚਕਾਰ ਕੁਝ ਸਮੇਂ ਤੋਂ ਤਣਾਅ ਰਹਿਣ ਲੱਗਿਆ ਸੀ। ਦੋਵੇਂ ਇਕ ਦੂਜੇ ਤੋਂ ਦੂਰ ਰਹਿਣਾ ਚੰਗਾ ਨਹੀਂ ਸਮਝਦੇ ਸਨ, ਇਸ ਕਰਕੇ ਪੜ੍ਹਾਈ ਤੋਂ ਬਾਅਦ ਕੈਰੀਅਰ ਬਣਾਉਣ ਦੀ ਬਜਾਏ ਦੋਵਾਂ ਨੇ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਰਾਹੁਲ ਨੇ ਜੌਨਪੁਰ ਦੇ ਕੇਰਾਕਤ ਸਥਿਤ ਇਕ ਇੰਟਰ ਕਾਲਜ ਵਿੱਚ ਨੌਕਰੀ ਕਰ ਲਈ ਸੀ, ਜਿਸ ਕਾਰਨ ਉਸਨੂੰ ਜੌਨਪੁਰ ਵਿੱਚ ਰਹਿਣਾ ਪਿਆ, ਜਦਕਿ ਸ਼ਿਵਾਨੀ ਨੂੰ ਉਥੇ ਰਹਿਣਾ ਪਸੰਦ ਨਹੀਂ ਸੀ। ਇਸ ਗੱਲ ਨੂੰ ਲੈ ਕੇ ਅਕਸਰ ਦੋਵਾਂ ਵਿੱਚ ਝਗੜਾ ਵੀ ਹੋ ਜਾਂਦਾ ਸੀ।
ਪਿਆਰ ਤੋਂ ਬਾਅਦ ਦੋਵਾਂ ਨੂੰ ਹੀ ਵਿਆਹ ਦੀ ਹਕੀਕਤ ਉਨੀ ਪਿਆਰੀ ਨਹੀਂ ਲੱਗ ਰਹੀ ਸੀ, ਜਿੰਨੀ ਲੱਗਣੀ ਚਾਹੀਦੀ ਸੀ। ਜੌਨਪੁਰ ਵਿੱਚ ਮਨ ਨਾਂ ਲੱਗਣ ਕਾਰਨ ਸ਼ਿਵਾਨੀ ਲਖਨਊ ਵਿੱਚ ਆਪਣੇ ਮਾਤਾ-ਪਿਤਾ ਕੋਲ ਰਹਿ ਰਹੀ ਸੀ। ਰਾਹੁਲ ਜਦੋਂ ਵੀ ਲਖਨਊ ਆਉਂਦਾ, ਵਿਨੈਖਡ ਦੇ ਮਕਾਨ ਵਿੱਚ ਰਹਿੰਦਾ। ਉਸ ਦੇ ਆਉਣ ‘ਤੇ ਸ਼ਿਵਾਨੀ ਵੀ ਆ ਜਾਂਦੀ ਸੀ। ਰਾਹੁਲ ਗੁੱਸੇਖੋਰ ਸੁਭਾਅ ਦਾ ਸੀ, ਇਸ ਕਰਕੇ ਦੋਵਾਂ ਵਿੱਚ ਝਗੜਾ ਹੁੰਦਾ ਰਹਿੰਦਾ ਸੀ। ਸ਼ਿਵਾਨੀ ਰਾਹੁਲ ਨੂੰ ਬਹੁਤ ਪਿਆਰ ਕਰਦੀ ਸੀ, ਜਿਸ ਕਰਕੇ ਉਹ ਫ਼ਿਰ ਵੀ ਰਾਹੁਲ ਤੋਂ ਅਲੱਗ ਨਹੀਂ ਰਹਿਣਾ ਚਾਹੁੰਦੀ ਸੀ। ਸ਼ਿਵਾਨੀ ਆਪਣੀ ਖੁਦ ਦੀ ਪਛਾਣ ਬਣਾਉਣਾ ਚਾਹੁੰਦੀ ਸੀ, ਪਰ ਵਿਆਹ ਤੋਂ ਬਾਅਦ ਇਸ ਗੱਲ ਦਾ ਕੋਈ ਮਤਲਬ ਨਹੀਂ ਰਹਿ ਗਿਆ ਸੀ।
29 ਜੁਲਾਈ 2017 ਦੀ ਸ਼ਾਮ ਨੂੰ ਸਾਹਿਲ ਉਰਫ਼ ਸ਼ੁਭਮ ਚਚੇਰੇ ਭਰਾ ਸੰਨੀ ਦੇ ਨਾਲ ਰਾਹੁਲ ਨੂੰ ਮਿਲਣ ਵਿਨੈਖੰਡ ਸਥਿਤ ਘਰ ਆਇਆ। ਭਰਾਵਾਂ ਦੇ ਆਉਣ ਨਾਲ ਖੁਸ਼ੀ ਵਿੱਚ ਸ਼ਰਾਬ ਵੀ ਚੱਲੀ। ਪੁਲਿਸ ਨੂੰ ਉਥੇ ਮੇਜ ਤੇ ਸਿਗਰਟ ਦਾ ਇਕ ਪੈਕਟ ਵੀ ਮਿਲਿਆ, ਇਕ ਭਰਿਆ ਪੈਕਟ, ਸ਼ਰਾਬ ਅਤੇ ਬੀਅਰ ਦੀਆਂ ਖਾਲੀ ਬੋਤਲਾਂ ਮਿਲੀਆਂ। ਬੈਡ ਦਾ ਬਿਸਤਰ ਵੀ ਬੇਤਰਤੀਬ ਸੀ। ਸਾਹਿਲ ਅਤੇ ਸੰਨੀ ਦੇ ਜੌਨਪੁਰ ਜਾਣ ਤੋਂ ਬਾਅਦ ਵੀ ਰਾਹੁਲ ਸੰਭਵ ਹੈ ਸ਼ਰਾਬ ਪੀਂਦਾ ਰਿਹਾ ਸੀ।
ਇਹ ਗੱਲ ਸ਼ਿਵਾਨੀ ਨੂੰ ਚੰਗੀ ਨਹੀਂ ਲੱਗੀ ਹੋਵੇਗੀ। ਉਸ ਨੇ ਰੋਕਿਆ ਹੋਵੇਗਾ ਤਾਂ ਦੋਵਾਂ ਵਿੱਚ ਬਹਿਸ ਹੋਣ ਲੱਗੀ। ਨਸ਼ੇ ਵਿੱਚ ਹੋਣ ਕਾਰਨ ਰਾਹੁਲ ਨੂੰ ਗੁੱਸਾ ਆ ਗਿਆ ਹੋਵੇਗਾ। ਇਸ ਤੋਂ ਬਾਅਦ ਸ਼ਿਵਾਨੀ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ ਹੋਵੇਗੀ। ਰਾਤ ਨੂੰ 2 ਵਜੇ ਦੇ ਕਰੀਬ ਜਦੋਂ ਉਸ ਦੀ ਨੀਂਦ ਖੁੱਲ੍ਹੀ ਹੋਵੇਗੀ ਤਾਂ ਉਸ ਨੇ ਦੇਖਿਆ ਹੋਵੇਗਾ ਕਿ ਰਾਹੁਲ ਪਰਦੇ ਦੀ ਰੱਸੀ ਦਾ ਫ਼ੰਦਾ ਬਣਾ ਕੇ ਲਟਕ ਰਿਹਾ ਹੈ। ਪਤੀ ਨੂੰ ਉਸ ਹਾਲਾਤ ਵਿੱਚ ਦੇਖ ਕੇ ਸ਼ਿਵਾਨੀ ਦੀ ਕੁਝ ਸਮਝ ਵਿੱਚ ਨਹੀਂ ਆਇਆ ਹੋਵੇਗਾ। ਨਸ਼ੇ ਵਿੱਚ ਗੁੱਸੇ ਕਾਰਨ ਰਾਹੁਲ ਨੇ ਇਹ ਕਦਮ ਚੁੱਕ ਲਵੇਗਾ, ਇਹ ਸ਼ਿਵਾਨੀ ਨੇ ਕਦੀ ਨਹੀਂ ਸੋਚਿਆ ਸੀ। ਉਹ ਪ੍ਰੇਸ਼ਾਨ ਹੋ ਗਈ ਹੋਵੇਗੀ।
ਬਹੁਤ ਸਾਰੀਆਂ ਸ਼ਿਕਾਇਤਾਂ ਤੋਂ ਬਾਅਦ ਵੀ ਸ਼ਿਵਾਨੀ ਰਾਹੁਲ ਦੇ ਬਿਨਾਂ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ ਸੀ। ਸ਼ਾਇਦ ਇਹੀ ਕਾਰਨ ਸੀ ਕਿ ਉਸ ਨੇ ਵੀ ਉਸ ਦੇ ਨਾਲ ਮਰਨ ਦਾ ਫ਼ੈਸਲਾ ਕਰ ਲਿਆ। ਪਰਦੇ ਨਾਲ ਬਣੀ ਜਿਸ ਰੱਸੀ ਦੇ ਫ਼ੰਦੇ ਤੇ ਲਟਕ ਕੇ ਰਾਹੁਲ ਨੇ ਆਪਣੀ ਜਾਨ ਦਿੱਤੀ ਸੀ, ਉਸੇ ਦੇ ਦੂਜੇ ਸਿਰੇ ‘ਤੇ ਫ਼ੰਦਾ ਬਣਾ ਕੇ ਸ਼ਿਵਾਨੀ ਨੇ ਵੀ ਲਟਕ ਕੇ ਜਾਨ ਦੇ ਦਿੱਤੀ। ਨਾਲ ਹੀ ਜਿਊਣ ਮਰਨ ਦੀਆਂ ਕਸਮਾਂ ਖਾਣ ਵਾਲੀ ਸ਼ਿਵਾਨੀ ਨੇ ਆਪਣਾ ਵਚਨ ਨਿਭਾਅ ਦਿੱਤਾ।
ਰਾਹੁਲ ਅਤੇ ਸ਼ਿਵਾਨੀ ਦੀ ਮੌਤ ਬਹੁਤ ਸਾਰੇ ਸਵਾਲ ਛੱਡ ਗਈ। ਪਿਆਰ ਕਰਨਾ, ਉਸ ਤੋਂ ਬਾਅਦ ਵਿਆਹ ਕਰਨਾ ਕੋਈ ਗੁਨਾਹ ਨਹੀਂ। ਪਿਆਰ ਤੋਂ ਬਾਅਦ ਵਿਆਹ ਦੇ ਬੰਧਨ ਨੂੰ ਨਿਭਾਉਣ ਲਈ ਪਤੀ-ਪਤਨੀ ਵਿੱਚਕਾਰ ਜਿਸ ਭਰੋਸੇ, ਪਿਆਰ ਅਤੇ ਸੰਘਰਸ਼ ਦੀ ਲੋੜ ਹੁੰਦੀ ਹੈ, ਉਹ ਰਾਹੁਲ ਅਤੇ ਸ਼ਿਵਾਨੀ ਵਿੱਚਕਾਰ ਨਹੀਂ ਬਣ ਸਕਿਆ। ਲੜਾਈ-ਝਗੜੇ ਵਿੱਚ ਜਾਨ ਦੇਣ ਵਰਗੇ ਫ਼ੈਸਲੇ ਮਾਨਸਿਕ ਉਲਝਣ ਕਾਰਨ ਹੁੰਦੇ ਹਨ। ਜੇਕਰ ਰਾਹੁਲ ਨੇ ਨਸ਼ੇ ਵਿੱਚ ਇਹ ਫ਼ੈਸਲਾ ਨਾ ਲਿਆ ਹੁੰਦਾ ਤਾਂ ਉਹ ਅੱਜ ਜਿੰਦਾ ਹੁੰਦਾ ਅਤੇ ਸ਼ਿਵਾਨੀ ਵੀ।