ਨਵੀਂ ਦਿੱਲੀ — ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਦਿੱਲੀ ਦੇ ਵਿਸ਼ਵ ਪ੍ਰਸਿੱਧ ਸਵਾਮੀ ਨਾਰਾਇਣ ਅਕਸ਼ਰਧਾਮ ਮੰਦਰ ਦੇ ਦਰਸ਼ਨ ਕੀਤੇ ਅਤੇ ਪੂਜਾ ਅਰਚਨਾ ਕੀਤੀ। ਯੋਗੀ ਲਗਭਗ 1 ਘੰਟਾ ਮੰਦਰ ਕੰਪਲੈਕਸ ਵਿਚ ਰਹੇ ਅਤੇ ਉਨ੍ਹਾਂ ਮੰਦਰ ਦੇ ਪ੍ਰਮੁੱਖ ਮਹੰਤ ਨਾਲ ਗੱਲਬਾਤ ਵੀ ਕੀਤੀ।
ਉਨ੍ਹਾਂ ਮੰਦਰ ਦੀਆਂ ਸਰਗਰਮੀਆਂ ਅਤੇ ਰੋਜ਼ਾਨਾ ਦੇ ਪ੍ਰੋਗਰਾਮਾਂ ‘ਚ ਰੁਚੀ ਦਿਖਾਈ। ਮੰਦਰ ਕਮੇਟੀ ਵਲੋਂ ਉਨ੍ਹਾਂ ਨੂੰ ਸਵਾਮੀ ਨਾਰਾਇਣ ਦੀ ਮੂਰਤੀ ਅਤੇ ਮੰਦਰ ਦੀ ਇਕ ਤਸਵੀਰ ਭੇਟ ਕੀਤੀ ਗਈ। ਇਸ ਤੋਂ ਬਾਅਦ ਉਹ ਲਖਨਊ ਲਈ ਰਵਾਨਾ ਹੋ ਗਏ।
ਜ਼ਿਕਰਯੋਗ ਹੈ ਕਿ ਮੋਦੀ ਨੇ ਨਾਲ-ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਆਉਣ ਵਾਲੀਆਂ ਚੋਣਾਂ ਦੀ ਤਿਆਰੀਆਂ ਲਈ ਪੂਰਾ ਜ਼ੋਰ ਲਗਾ ਰਹੇ ਹਨ।
ਹੁਣੇ ਜਿਹੇ ਉਨ੍ਹਾਂ ਨੇ ਆਪਣੇ ਸ਼ਹਿਰ ਦੀਆਂ ਮੂਰਤੀਆਂ ਦਾ ਸੁੰਦਰੀਕਰਨ ਕਰਵਾਇਆ ਅਤੇ ਇਕ ਖਾਸ ਫੈਸਲਾ ਲਿਆ ਹੈ। ਯੋਗੀ ਨੇ ਪ੍ਰਦੇਸ਼ ‘ਚ ਬ੍ਰਿਟਿਸ਼ ਕਾਲ ਤੋਂ ਘੱਟੋ-ਘੱਟ 1 ਹਜ਼ਾਰ ਕਾਨੂੰਨ ਨੂੰ ਖਤਮ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ‘ਚ ਕਈ ਕਾਨੂੰਨ 150 ਸਾਲ ਪੁਰਾਣੇ ਹਨ।