ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਪਦਮਾਵਤ’ ਵਿਵਾਦਾਂ ਦੇ ਬਾਵਜੂਦ ਵੀ ਬਾਕਸ ਆਫ਼ਿਸ ‘ਤੇ ਖੂਬ ਧਮਾਲਾਂ ਮਚਾ ਰਹੀ ਹੈ। ਫ਼ਿਲਮ ‘ਚ ਅਲਾਓਦੀਨ ਖਿਲਜੀ ਦਾ ਕਿਰਦਾਰ ਨਿਭਾਅ ਰਹੇ ਰਣਵੀਰ ਸਿੰਘ ਦੀ ਅਦਾਕਾਰੀ ਨੂੰ ਕਾਫ਼ੀ ਪ੍ਰਸ਼ੰਸਾਂ ਕੀਤਾ ਜਾ ਰਿਹਾ ਹੈ। ਰਣਵੀਰ ਦੀ ਇਸ ਪਰਫ਼ਾਰਮੈਂਸ ਦੇ ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਦੀਵਾਨੇ ਹੋ ਚੁੱਕੇ ਹਨ। ਰਣਵੀਰ ਨੂੰ ਬਿੱਗ ਬੀ ਵਲੋਂ ਬਹੁਤ ਹੀ ਪਿਆਰਾ ਸਰਪ੍ਰਾਈਜ਼ ਮਿਲਿਆ ਹੈ।
ਦਰਸਅਲ, ਬਿੱਗ ਬੀ ਨੇ ਰਣਵੀਰ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਘਰ ਫ਼ੁੱਲ ਤੇ ਇਕ ਲੈਟਰ ਭੇਜਿਆ, ਜਿਸਨੂੰ ਦੇਖ ਰਣਵੀਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਉਨ੍ਹਾਂ ਟਵਿਟਰ ‘ਤੇ ਆਪਣੇ ਫ਼ੈਨਜ਼ ਨਾਲ ਇਸ ਖੁਸ਼ੀ ਨੂੰ ਸ਼ੇਅਰ ਕੀਤਾ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ- ਮੈਨੂੰ ਮੇਰਾ ਐਵਾਰਡ ਮਿਲ ਗਿਆ ਹੈ। ਅਮਿਤਾਭ ਬੱਚਨ ਵਲੋਂ ਮਿਲੇ ਇਸ ਤੋਹਫ਼ੇ ਨੂੰ ਸਵਿਕਾਰ ਕਰਦੇ ਹੋਏ ਰਣਵੀਰ ਨੇ ਕਿਹਾ, ”ਮੈਨੂੰ ਮੇਰਾ ਪਹਿਲਾ ਐਵਾਰਡ ਮਿਲ ਚੁੱਕਿਆ ਹੈ। ਮਿਸਟਰ ਬੱਚਨ ਵਲੋਂ ਮੈਨੂੰ ਇਕ ਲੈਟਰ ਮਿਲਿਆ, ਇਹ ਮੇਰੇ ਲਈ ਅਹਿਮੀਅਤ ਰੱਖਦਾ ਹੈ। ਇਸਨੂੰ ਮੈਂ ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਦਾ। ਮੈਂ ਉਨ੍ਹਾਂ ਨਾਲ ਕਾਫ਼ੀ ਜੁੜਿਆ ਹੋਇਆ ਮਹਿਸੂਸ ਕਰਦਾ ਹਾਂ, ਹਰ ਵਾਰ ਮੇਰੀ ਅਦਾਕਾਰੀ ਦੀ ਤਾਰੀਫ਼ ਕਰਦੇ ਹੋਏ ਉਹ ਮੈਨੂੰ ਹੱਥ ਨਾਲ ਲਿਖ ਕੇ ਨੋਟਿਸ ਭੇਜਦੇ ਹਨ।