5 ਜੁਲਾਈ 2017 ਨੂੰ ਇਲਾਹਾਬਾਦ ਅਤੇ ਕਾਨਪੁਰ ਵਿੱਚਕਾਰ ਸਥਿਤ ਜ਼ਿਲ੍ਹਾ ਕੌਸ਼ੰਬੀ ਦੇ ਥਾਣਾ ਕੋਖਰਾਜ ਦੇ ਪਿੰਡ ਪਨੌਈ ਦੇ ਕੋਲ ਸੜਕ ਕਿਨਾਰੇ ਇਕ ਲੜਕੀ ਦੀ ਲਾਸ਼ ਪਈ ਹੋਣ ਦੀ ਖਬਰ ਫ਼ੈਲਦੇ ਹੀ ਉਥੇ ਕਾਫ਼ੀ ਭੀੜ ਹੋ ਗਈ। ਲਾਸ਼ ਮੁੱਧੇ ਮੂੰਹ ਪਈ ਸੀ। ਉਸ ਦੇ ਆਸ-ਪਾਸ ਖੂਨ ਵੀ ਫ਼ੈਲਿਆ ਸੀ, ਜੋ ਸੁਕ ਕੇ ਕਾਲਾ ਪੈ ਚੁੱਕਾ ਸੀ। ਕਿਸੇ ਨੇ ਇਸ ਗੱਲ ਦੀ ਸੂਚਨਾਂ ਪੁਲੀਸ ਕੰਟਰੋਲ ਰੂਮ ਨੂੰ ਦੇ ਦਿੱਤੀ ਤਾਂ ਥੋੜ੍ਹੀ ਹੀ ਦੇਰ ਵਿੱਚ ਪੁਲੀਸ ਕੰਟਰੋਲ ਰੂਮ ਦੀ ਸੂਚਨਾ ‘ਤੇ ਥਾਣਾ ਕੋਖਰਾਜ ਪੁਲੀਸ ਘਟਨਾ ਸਥਾਨ ਤੇ ਪਹੁੰਚ ਗਈ। ਪੁਲੀਸ ਨੇ ਲਾਸ਼ ਸਿੱਧੀ ਕਰਵਾਈ ਤਾਂ ਪਤਾ ਲੱਗਿਆ ਕਿ ਲੜਕੀ ਦੇ ਮੱਥੇ ਤੇ ਗੋਲੀ ਮਾਰੀ ਗਈ ਸੀ। ਜ਼ਰੂਰੀ ਕਾਰਵਾਈ ਕਰਕੇ ਪੁਲੀਸ ਨੂੰ ਲਾਸ਼ ਦੇ ਕੋਲੋਂ ਇਕ ਖੋਖਾ ਮਿਲਿਆ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਹੱਤਿਆ ਕਰਕੇ ਗੋਲੀ ਸੁੱਟ ਗਈ ਸੀ।
ਪੁਲੀਸ ਨੇ ਉਥੇ ਇਕੱਲੇ ਲੋਕਾਂ ਤੋਂ ਲਾਸ਼ ਦੀ ਸ਼ਨਾਖਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਨਾਖਤ ਨਾ ਹੋ ਸਕੀ। ਇਸ ਤੋਂ ਬਾਦ ਪੁਲੀਸ ਨੇ ਘਟਨਾ ਸਥਾਨ ਦੀ ਕਾਰਵਾਈ ਕਰਕੇ ਲਾਸ਼ ਨੂੰ ਪੋਸਟ ਮਾਰਟਮ ਲਈ ਭਿਜਵਾ ਦਿੱਤਾ। ਇਸ ਤੋਂ ਬਾਅਦ ਥਾਣੇ ਆ ਕੇ ਪਨੋਈ ਪਿੰਡ ਦੇ ਚੌਂਕੀਦਾਰ ਤੋਂ ਅਣਪਛਾਤੇ ਹੱਤਿਆਰਿਆਂ ਦੇ ਖਿਲਾਫ਼ ਹੱਤਿਆ ਦਾ ਮੁਕੱਦਮਾ ਦਰਜ ਕਰ ਲਿਆ ਗਿਆ।
ਲਾਸ਼ ਦੀ ਸ਼ਲਾਖਤ ਦੇ ਚੱਕਰ ਵਿੱਚ ਹੀ ਉਸ ਦਾ ਪੋਸਟ ਮਾਰਟਮ 9 ਜੁਲਾਈ ਨੂੰ ਕੀਤਾ ਗਿਆ। 2 ਡਾਕਟਰਾਂ ਨੇ ਲਾਸ਼ ਦਾ ਪੋਸਟ ਮਾਰਟਮ ਕੀਤਾ। ਇਸ ਦੀ ਵੀਡੀਓਗ੍ਰਾਫ਼ੀ ਵੀ ਕਰਵਾਈਗਈ। ਪੋਸਟ ਮਾਰਟਮ ਰਿਪੋਰਟ ਮੁਤਾਬਕ ਮ੍ਰਿਤਕਾ ਦੇ ਨਾਲ ਬਲਾਤਕਾਰ ਹੋਇਆ ਸੀ। ਉਹ ਪ੍ਰੈਗਨੈਂਟ ਵੀ ਸੀ। ਡਾਕਟਰਾਂ ਨੇ ਬਲਾਤਕਾਰ ਅਤੇ ਪ੍ਰੌਗਨੈਂਸੀ ਟੈਸਟ ਦੇ ਲਈ ਸਵਾਬ ਅਤੇ ਸਮੀਅਰ ਪ੍ਰਿਜ਼ਰਵ ਕਰ ਲਿਆ ਸੀ।
ਪੋਸਟ ਮਾਰਟਮ ਰਿਪੋਰਟ ਮੁਤਾਕ ਲੜਕੀ ਦੀ ਮੌਤ ਕਰੀਬ 115 ਤੋਂ 120 ਘੰਟੇ ਪਹਿਲਾਂ ਹੋਈ ਸੀ। ਇਸ ਦਾ ਮਤਲਬ ਲਾਸ਼ ਮਿਲਣ ਤੋਂਕਰੀਬ 40 ਘੰਟੇ ਪਹਿਲਾਂ ਹੀ ਉਸ ਦੀ ਹੱਤਿਆ ਹੋ ਚੁੱਕੀ ਸੀਯਾਨਿ ਹੱਤਿਆ 4[5 ਜੁਲਾਈ ਦੀ ਰਾਤ ਨੂੰ ਹੋਈ ਹੋਵੇਗੀ। ਜਿਸ ਤਰ੍ਹਾਂ ਗੋਲੀ ਮਾਰੀ ਸੀ, ਉਸ ਤੋਂ ਲੱਗਦਾ ਸੀ ਕਿ ਗੋਲੀ ਮਾਰਨ ਵਾਲਾ ਉਸ ਦਾ ਕੋਈ ਕਰੀਬੀ ਸੀ।
ਸ਼ਨਾਖਤ ਨਾ ਹੋ ਸਕੀ ਤਾਂ ਉਸ ਦਾ 10 ਜੁਲਾਈ ਨੂੰ ਅੰਤਿਮ ਸਸਕਾਰ ਕਰ ਦਿੱਤਾ ਗਿਆ। ਕੌਸ਼ੰਸੀ ਪੁਲੀਸ ਦੇ ਲਈ ਇਹ ਮਾਮਲਾ ਇਕ ਚੁਣੌਤੀ ਬਣ ਗਿਆ ਸੀ, ਕਿਉਂਕ 7 ਦਿਨ ਬਾਅਦ ਹੀ ਮ੍ਰਿਤਕਾ ਦੀ ਪਛਾਣ ਨਹੀਂ ਹੋ ਸਕੀ ਸੀ।
8 ਦਿਨ ਬਾਅਦ 12 ਜੁਲਾਈ ਨੂੰ ਲਾਸ਼ ਦੀ ਫ਼ੋਟੋ ਵਟਸਐਪ ਅਤੇ ਹੋਰ ਸੋਸ਼ਲ ਮੀੀਡਆ ਤੇ ਪਾਈ ਤਾਂ ਕਿਸੇ ਵਿਅਕਤੀ ਨੇ ਫ਼ੋਨ ਕਰਕੇ ਕ੍ਰਾਈਮ ਬ੍ਰਾਂਚ ਨੂੰ ਦੱਸਿਆ ਕਿ ਕੌਸ਼ੰਬੀ ਵਿੱਚ ਮਿਲੀ ਲਾਸ਼ ਹਿਨਾ ਤਲਰੇਜਾ ਦੀ ਹੈ। ਇਸ ਤੋਂ ਬਾਅਦ ਪੁਲੀਸ ਇਲਾਹਾਬਾਦ ਪਹੁੰਚੀ। ਆਖਿਰ 4 ਦਿਨਾਂ ਦੀ ਸਖਤ ਮਿਹਨਤ ਤੋਂ ਬਾਅਦ 18 ਜੁਲਾਈ ਨੂੰ ਪੁਲੀਸ ਉਸ ਦੀ ਮਾਂ ਨੀਲਿਮਾ ਤਲਰੇਜਾ ਤੱਕ ਪਹੁੰਚ ਗਈ। 18 ਜੁਲਾਈ ਨੂੰ ਪੁਲੀਸ ਦੀ ਟੀਮ ਇਲਾਹਾਬਾਦ ਪਹੁੰਚੀ ਤਾਂ ਪਤਾ ਲੱਗਿਆ ਕਿ ਹਿਨਾ ਉਥੇ ਕਿਰਾਏ ਤੇ ਰਹਿੰਦੀ ਸੀ।
ਹਿਨਾ ਦੀ ਲਾਸ਼ ਦਾ ਫ਼ੋਟੋ ਦਿਖਾਉਣ ‘ਤੇ ਮਕਾਨ ਮਾਲਕ ਨੇ ਦੱਸਿਆ ਕਿ ਇਹ ਫ਼ੋਟੋ ਹਿਨਾ ਤਲਰੇਜਾ ਦੀ ਹੈ, ਮਹੀਨੇ ਭਰ ਪਹਿਲਾਂ ਇਹ ਆਪਣੀ ਮਾਂ ਦੇ ਨਾਲ ਉਹਨਾਂ ਦੇ ਕੋਲ ਕਿਰਾਏ ‘ਤੇ ਰਹਿੰਦੀ ਸੀ ਪਰ ਉਹਨਾਂ ਨੇ ਆਪਣਾ ਮਕਾਨ ਖਾਲੀ ਕਰਵਾ ਲਿਆ ਸੀ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ। ਉਹਨਾਂ ਦੇ ਮਕਾਨ ਤੋਂ ਜਾਣ ਦੇ ਬਾਅਦ ਮਾਂ-ਬੇਟੀ ਕਿੱਥੇ ਰਹਿ ਰਹੀ ਹੈ, ਇਹ ਉਹ ਨਹੀਂ ਦੱਸ ਸਕੇ। ਉਹਨਾਂ ਨੇ ਇਹ ਜ਼ਰੂਰ ਦੱਸਿਆ ਕਿ ਹਿਨਾ ਸਿਵਲ ਲਾਈਨਜ਼ ਸਥਿਤ ਕਿਸੇ ਹੁੱਕਾ ਬਾਰ ਵਿੱਚ ਕੰਮ ਕਰਦੀ ਸੀ।
ਪੁਲੀਸ ਹੁੱਕਾ ਬਾਰ ਤੱਕ ਪਹੁੰਚੀ ਤਾਂ ਮਾਲਕਣ ਦਾਮਿਨੀ ਚਾਵਲਾ ਨੇ ਉਸ ਦੀ ਸ਼ਨਾਖਤ ਕਰ ਦਿੱਤੀ। ਉਥੋਂ ਪਤਾ ਲੱਗਿਆ ਕਿ ਉਹ ਨਸ਼ੇ ਕਰਨ ਲੱਗੀ ਸੀ, ਕਦੀ ਵੀ ਕਿਸੇ ਨਾਲ ਚਲੀ ਜਾਂਦੀ ਸੀ। ਦਾਮਿਨੀ ਚਾਵਲਾ ਦਾ ਸਹਾਰਾ ਲੈ ਕੇ ਪੁਲੀਸ ਹਿਨਾ (ਬਦਲਿਆ ਨਾਂ) ਦੀ ਮਾਂ ਤੱਕ ਪਹੁੰਚੀ। ਉਹ ਮੀਰਾਪੁਰ ਵਿੱਚ ਕਿਰਾਏ ਤੇ ਰਹਿੰਦੀ ਸੀ। ਉਸਨੇ ਦੱਸਿਆ ਕਿ 4 ਜੁਲਾਈ ਨੂੰ ਦਿੱਲੀ ਜਾਣ ਬਾਰੇ ਕਹਿਕੇ ਘਰ ਤੋਂ ਨਿਕਲੀ ਸੀ।
ਫ਼ਿਰ ਪੁਲੀਸ ਨੇ ਕਾਲ ਡਿਟੇਲ ਕਢਵਾਈ ਤਾਂ ਉਸ ਦੇ ਨੰਬਰ ਤੇ ਆਖਰੀ ਵਾਰ ਜਿਹਨਾਂ 2 ਵਿਅਕਤੀਆਂ ਨੇ ਗੱਲ ਕੀਤੀ ਸੀ, ਉਹ ਸਨ ਅਦਨਾਨ ਖਾਨ ਅਤੇ ਖਾਲਿਦ। ਦੋਵੇਂ ਥਾਣਾ ਸ਼ਾਹਗੰਜ ਦੇ ਰਹਿਣ ਵਾਲੇ ਸਨ। ਪੁਲੀਸ ਉਹਨਾਂ ਦੇ ਘਰ ਪਹੁੰਚੀ ਤਾਂ ਦੋਵੇਂ ਹੀ ਆਪਣੇ-ਆਪਣੇ ਘਰਾਂ ਤੋਂ ਗਾਇਬ ਮਿਲੇ। ਇਸ ਤੋਂ ਪੁਲੀਸ ਦਾ ਸ਼ੱਕ ਗਹਿਰਾ ਹੋ ਗਿਆ। ਪੁਲੀਸ ਨੇ ਅਦਨਾਨ ਖਾਨ ਅਤੇ ਖਾਲਿਦ ਬਾਰੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਹਿਨਾ ਨੇ ਫ਼ਰਵਰੀ 2015 ਵਿੱਚ ਅਦਨਾਨ ਖਾਨ ਨਾਲ ਲਵਮੈਰਿਜ ਕੀਤੀ ਸੀ। ਸਬੂਤ ਵਜੋਂ ਮੈਰਿਜ ਸਰਟੀਫ਼ਿਕੇਟ ਵੀ ਪੁਲੀਸ ਨੂੰ ਮਿਲ ਗਿਆ। ਦੋਵਾਂ ਨੇ ਨਾ ਕੇਵਲ ਵਿਆਹ ਕੀਤਾ, ਬਲਕਿ ਰਜਿਸਟਰਡ ਵੀ ਕਰਵਾਇਆ।
ਪੁਲੀਸ ਨੂੰ ਦੋਵਾਂ ਬਾਰੇ ਪਤਾ ਲੱਗਿਆ ਕਿ ਉਹ ਮੁੰਬਈ ਵਿੱਚ ਹਨ। ਪੁਲੀਸ ਦੀ ਇਕ ਟੀਮ ਉਹਨਾਂ ਨੂੰ ਪਕੜਨ ਲਈ ਮੁੰਬਈ ਗਈ ਤਾਂ ਦੋਵੇਂ ਉਥੇ ਨਾ ਮਿਲੇ। ਪੁਲੀਸ ਦੀ ਪਹੁੰਚ ਤੋਂ ਪਹਿਲਾਂ ਹੀ ਉਹ ਉਥੋਂ ਭੱਜ ਗਏ ਸਨ। ਇਸ ਕਰਕੇ ਪੁਲੀਸ ਦੀ ਟੀਮ ਨੂੰ ਖਾਲੀ ਆਉਣਾ ਪਿਆ। 29 ਜੁਲਾਈ 2017 ਨੂੰ ਸਵੇਰੇ ਪੁਲੀਸ ਨੇ ਮੁਖਬਰਾਂ ਦੀ ਮਦਦ ਨਾਲ ਉਹਨਾਂ ਨੂੰ ਪਕੜ ਲਿਆਂਦਾ। ਉਥੇ 3 ਲੜਕੇ ਸਨ, ਜਿਹਨਾਂ ਵਿੱਚੋਂ 2 ਭੱਜ ਗਏ ਪਰ ਇਕ ਪਕੜਿਆ ਗਿਆ। ਉਹੀ ਲੜਕਾ ਅਦਨਾਨ ਖਾਨ ਸੀ। ਉਸਨੇ ਸਿੱਧੇ ਹੀ ਹਿਨਾ ਦੀ ਹੱਤਿਆ ਦਾ ਅਪਰਾਧ ਕਬੂਲ ਕਰ ਲਿਆ।
ਅਦਨਾਨ ਨੇ ਦੱਸਿਆ ਕਿ ਉਸ ਨੇ ਆਪਣੇ 2 ਦੋਸਤਾਂ ਖਾਲਿਦ ਅਤੇ ਵਿੱਕੀ ਦੇ ਨਾਲ ਮਿਲ ਕੇ ਹਿਨਾ ਦੀ ਹੱਤਿਆ ਕੀਤੀ ਸੀ। ਉਹ ਕਹਿੰਦਾ ਸੀ ਕਿ ਹਿਨਾ ਉਸ ਨੂੰ ਬਲੈਕਮੇਲ ਕਰ ਰਹੀ ਸੀ ਅਤੇ ਤੰਗ ਆ ਕੇ ਉਸ ਨੇ ਗੋਲੀ ਚਲਾ ਦਿੱਤੀ।
23 ਸਾਲਾ ਹਿਨਾ ਤਲਰੇਜਾ ਇਲਾਹਾਬਾਦ ਦੇ ਮੁਹੱਲਾ ਮੀਰਪੁਰ ਦੀ ਰਹਿਣ ਵਾਲਾ ਸੀ। ਰਤਨ ਕੁਮਾਰ ਤਲਰੇਜਾ ਅਤੇ ਨੀਲਿਮਾ ਤਲਰੇਜਾ ਦੀ ਇਕਲੌਤਾ ਸੰਤਾਨ ਹੋਣ ਕਾਰਨ ਉਹ ਲਾਡ-ਪਿਆਰ ਨਾਲ ਪਲੀ ਸੀ। ਮਾਂ-ਬਾਪ ਦੇ ਲਾਡ ਕਾਰਨ ਉਹ ਜਿੱਦੀ ਬਣ ਗਈ ਅਤੇ ਵੱਡੀ ਹੋ ਕੇ ਉਹ ਉਚੇ ਇਰਾਦਿਆਂ ਵਾਲੀ ਬਣ ਗਈ ਅਤੇ ਖੂਬ ਪੈਸਾ ਕਮਾਉਣਾ ਚਾਹੁੰਦੀ ਸੀ। ਉਸਨੇ ਫ਼ੈਸ਼ਨ ਡਿਜਾਇਨਿੰਗ ਦਾ ਕੋਰਸ ਵੀ ਕੀਤਾ। ਉਸੇ ਵਿੱਚਕਾਰ ਉਸ ਦੀ ਦੋਸਤੀ ਕੁਝ ਅਮੀਰ ਲੜਕਿਆਂ ਨਾਲ ਹੋ ਗਈ ਅਤੇ ਉਹ ਉਹਨਾਂ ਨਾਲ ਜ਼ਿਆਦਾ ਵਕਤ ਗੁਜ਼ਾਰਨ ਲੱਗੀ। ਹੌਲੀ-ਹੌਲੀ ਇਹ ਉਸ ਦਾ ਸ਼ੌਂਕ ਬਣ ਗਿਆ। ਅਮੀਰਜਾਦਿਆਂ ਨਾਲ ਰਹਿ ਕੇ ਉਹ ਵਿਗੜ ਗਈ ਅਤੇ ਸ਼ਰਾਬ ਦੀ ਆਦੀ ਹੋ ਗਈ। ਅਚਾਨਕ ਹਿਨਾ ਦੇ ਪਿਤਾ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਮਨਮਰਜ਼ੀਆਂ ਤੇ ਉਤਰ ਆਈ। ਹਿਨਾ ਆਪਣਾ ਖਰਚ ਚਲਾਉਣ ਲਈ ਸਿਵਲ ਲਾਈਨਜ਼ ਸਥਿਤ ਇਕ ਹੁੱਕਾ ਬਾਰ ਵਿੱਚ ਨੌਕਰੀ ਤੇ ਲੱਗ ਗਈ। ਪੁਲੀਸ ਮੁਤਾਬਕ ਹਿਨਾ ਜਿਸ ਹੁੱਕਾ ਬਾਰ ਵਿੱਚ ਨੌਕਰੀ ਕਰਦੀ ਸੀ, ਉਹ ਉਥੇ ਹੋਰ ਕੰਮ ਕਰਨ ਵਾਲਿਆਂ ਨਾਲ ਰਹਿੰਦੀ ਸੀ। ਹੁੱਕਾ ਬਾਰ ਵਿੱਚ ਉਸ ਦਾ ਜਲਵਾ ਮਾਲਕ ਤੋਂ ਵੱਧ ਕੇ ਸੀ।
31 ਸਾਲਾ ਅਦਨਾਨ ਮਾਂ-ਬਾਪ ਦਾ ਅਮੀਰ ਅਤੇ ਵਿਗੜਿਆ ਮੁੰਡਾ ਸੀ। ਉਸ ਦਾ ਪਿਤਾ ਸ਼ਹਿਰ ਦਾ ਵੱਡਾ ਕਾਰੋਬਾਰੀ ਸੀ। ਉਹ ਪਿਓ ਦੀ ਕਮਾਈ ਉਡਾਉਂਦਾ ਅਤੇ ਮੌਜ ਮਸਤੀ ਕਰਦਾ ਸੀ। ਉਹ ਆਪਣੇ ਦੋਸਤਾਂ ਨਾਲ ਸਿਵਲ ਲਾਈਨਜ਼ ਸਥਿਤ ਹੁੱਕਾ ਬਾਰ ਵਿੱਚ ਹਿਨਾ ਨੂੰ ਮਿਲਿਆ ਤਾਂ ਦੇਖਦਾ ਹੀ ਰਹਿ ਗਿਆ। ਅਦਨਾਨ ਅਤੇ ਹਿਨਾ ਦਾ ਪਿਆਰ ਡੂੰਘਾ ਹੋਇਆ ਤਾਂ ਦੋਵਾਂ ਨੇ ਵਿਆਹ ਦਾ ਫ਼ੈਸਲਾ ਕੀਤਾ। ਹਿਨਾ ਹਿੰਦੂ ਸੀ, ਜਦਕਿ ਅਦਨਾਨ ਮੁਸਲਿਮ। ਹਿਨਾ ਦੀ ਮਾਂ ਇਸ ਦੇ ਖਿਲਾਫ਼ ਸੀ। ਅਦਨਾਨ ਦੇ ਘਰ ਵਾਲੇ ਵੀ ਇਸ ਵਿਆਹ ਦੇ ਖਿਲਾਫ਼ ਸਨ। ਇਸ ਕਰਕੇ ਉਹਨਾਂ ਨੇ ਭੱਜ ਕੇ ਮਸਜਿਦ ਵਿੱਚ ਵਿਆਹ ਕਰਵਾ ਲਿਆ।
ਹਿਨਾ ਅਦਨਾਨ ਨਾਲ ਵਿਆਹ ਦੇ ਬਾਅਦ ਵੀ ਹੁੱਕਾ ਬਾਰ ਵਿੱਚ ਨੌਕਰੀ ਕਰਦੀ ਸੀ। ਅਦਨਾਨ ਨੂੰ ਇਹ ਪਸੰਦ ਨਹੀਂ ਸੀ। ਇਸ ਤੋਂ ਇਲਾਵਾ ਉਹ ਉਸ ਦੀਆਂ ਆਦਤਾਂ ਤੋਂ ਵੀ ਖਫ਼ਾ ਸੀ। ਉਸ ਨੇ ਕਈ ਵਾਰ ਰੋਕਿਆ ਅਤੇ ਇਕ ਚੰਗੀ ਪਤਨੀ ਬਣਨ ਲਈ ਕਿਹਾ ਪਰ ਹਿਨਾ ਬੁਰੀ ਤਰ੍ਹਾਂ ਵਿਗੜ ਚੁੱਕੀ ਸੀ। ਉਹ ਮਨਮਾਨੀ ਕਰਦੀ ਅਤੇ ਅਦਨਾਨ ਦੇ ਕਹਿਣ ਤੇ ਨਾ ਰੁਕਦੀ। ਇਸ ਕਰਕੇ ਰਿਸ਼ਤਿਆਂ ਵਿੱਚ ਖਟਾਸ ਆ ਗਈ ਸੀ।
ਇਕ ਦਿਨ ਦੋਵਾਂ ਵਿੱਚਕਾਰ ਕਾਫ਼ੀ ਤਕਰਾਰ ਹੋਇਆ। ਨਤੀਜੇ ਵਜੋਂ ਦੋਵੇਂ ਅਲੱਗ ਰਹਿਣ ਲੱਗੇ। ਪਤੀ ਤੋਂ ਅਲੱਗ ਹੋਣ ਦੇ ਬਾਅਦ ਹਿਨਾ ਸ਼ਰਾਬ ਵੀ ਪੀਣ ਲੱਗੀ। ਜਲਦੀ ਹੀ ਉਸ ਨੂੰ ਸ਼ਰਾਬ ਦੀ ਆਦਤ ਪੈ ਗਈ ਅਤੇ ਉਹ ਦੋਸਤਾਂ ਨਾਲ ਕਿਤੇ ਵੀ ਚਲੀ ਜਾਂਦੀ। ਹਿਨਾ ਦੇ ਜਾਣ ਤੋਂ ਬਾਅਦ ਅਦਨਾਨ ਨੇ ਹਿਨਾ ਨੂੰ ਦੱਸੇ ਬਿਨਾਂ ਦੂਜਾ ਵਿਆਹ ਕਰਵਾ ਲਿਆ। ਪਰ ਇਸ ਕਿਸਮ ਦੀਆਂ ਗੱਲਾਂ ਲੁਕੀਆਂ ਕਿੱਥੇ ਰਹਿੰਦੀਆਂ ਹਨ। ਹਿਨਾ ਨੂੰ ਵੀ ਉਸ ਦੇ ਵਿਆਹ ਦੀ ਜਾਣਕਾਰੀ ਮਿਲ ਗਈ ਪਰ ਹਿਨਾ ਦਾ ਤਲਾਕ ਨਹੀਂ ਹੋਇਆ ਸੀ। ਇਸ ਕਰਕੇ ਜਾਣਕਾਰੀ ਹੁੰਦੇ ਹੀ ਉਸ ਨੇ ਅਦਨਾਨ ਦੇ ਖਿਲਾਫ਼ ਕੋਹਨਾ ਪੁਲੀਸ ਚੌਂਕੀ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ। ਸ਼ਿਕਾਇਤ ਦਰਜ ਕਰਵਾਉਣ ਦੀ ਜਾਣਕਾਰੀ ਅਦਨਾਨ ਨੂੰ ਹੋੀ ਤਾਂ ਉਸ ਨੇ ਮਾਫ਼ੀ ਮੰਗ ਕੇ ਕਿਸੇ ਤਰ੍ਹਾਂ ਉਸ ਤੋਂ ਖਹਿੜਾ ਛੁਡਾ ਲਿਆ।
ਅਦਨਾਨ ਨੇ ਹਿਨਾ ਨੂੰ ਤਾਂ ਮਨਾ ਲਿਆ ਪਰ ਉਹ ਜਾਣਦਾ ਸੀ ਕਿ ਹਿਨਾ ਇੰਨੀ ਜਲਦੀ ਖਹਿੜਾ ਛੱਡਣ ਵਾਲੀ ਨਹੀਂ। ਹਿਨਾ ਉਸ ਨੂੰ ਧਮਕੀਆਂ ਦੇਣ ਲੱਗੀ ਤਾਂ ਉਹ ਡਰ ਗਿਆ। ਦੂਜਾ ਵਿਆਹ ਕਰਕੇ ਅਦਨਾਨ ਨੇ ਆਪਣੀ ਪ੍ਰੇਸ਼ਾਨੀ ਵਧਾ ਲਈ ਸੀ। ਹਿਨਾ ਲਗਾਤਾਰ ਉਸ ਤੋਂ ਪੈਸਿਆਂ ਦੀ ਮੰਗ ਕਰਦੀ ਰਹਿੰਦੀ ਸੀ। ਨਵੀਆਂ ਨਵੀਆਂ ਥਾਵਾਂ ਤੇ ਘੁੰਮਾਉਣ ਲਈ ਕਹਿੰਦੀ ਸੀ। ਦੂਜੇ ਪਾਸੇ ਅਦਨਾਨ ਦੀ ਪਤਨੀ ਨੂੰ ਸ਼ੱਕ ਵੀ ਹੋ ਗਿਆ ਸੀ। ਉਸਨੂੰ ਲੱਗਦਾ ਸੀ ਕਿ ਹਿਨਾ ਦੇ ਹਾਲੇ ਵੀ ਉਸ ਦੇ ਪਤੀ ਨਾਲ ਸਬੰਧ ਹਨ। ਦੂਜੀ ਪਤਨੀ ਨੂੰ ਕਿਸੇ ਕੀਮਤ ਤੇ ਅਦਨਾਨ ਗੁਆਉਣਾ ਨਹੀਂ ਚਾਹੁੰਦਾ ਸੀ। ਅਜਿਹਾ ਹੀ ਉਸ ਦੀ ਪਤਨੀ ਦੇ ਨਾਲ ਵੀ ਸੀ। ਇਹੀ ਵਜ੍ਹਾਸੀ ਕਿ ਅਦਨਾਨ ਹਿਨਾ ਨੂੰ ਰਸਤੇ ਤੋਂ ਹਟਾਉਣ ਬਾਰੇ ਸੋਚਣ ਲੱਗਿਆ। ਆਖਿਰ ਅਦਨਾਨ ਨੇ ਹਿਨਾ ਨੂੰ ਖਤਮ ਕਰਨ ਦਾ ਫ਼ੈਸਲਾ ਕੀਤਾ। ਇਸ ਲਈ ਉਸ ਨੇ ਦੋਸਤਾਂ ਖਾਲਿਦ ਅਤੇ ਵਿੱਕੀ ਨਾਲ ਗੱਲ ਕੀਤੀ ਅਤੇ ਉਹ ਤਿਆਰ ਹੋ ਗਏ। ਯੋਜਨਾ ਮੁਤਾਬਕ 4 ਜੁਲਾਈ ਦੀ ਸ਼ਾਮ ਅਦਨਾਨ ਨੇ ਹਿਨਾ ਨੂੰ ਫ਼ੋਨ ਕੀਤਾ ਅਤੇ ਹੋਟਲ ਵਿੱਚ ਖਾਣਾ ਖਾਣ ਦਾ ਸੱਦਾ ਦਿੱਤਾ। ਉਸ ਦੇ ਸੱਦੇ ਤੇ ਹਿਨਾ ਦਰਿਆਬਾਦ ਪਹੁੰਚੀ। ਘਰ ਤੋਂ ਨਿਕਲਦੇ ਵਕਤ ਉਸਨੇ ਮਾਂ ਨੀਲਿਮਾ ਨੂੰ ਦੱਸਿਆ ਕਿ ਉਹ ਦਿੱਲੀ ਜਾ ਰਹੀ ਹੈ।
ਹਿਨਾ ਦਰਿਆਬਾਦ ਪਹੁੰਚੀ ਤਾਂ ਚੌਰਾਹੇ ਤੇ ਅਦਨਾਨ ਕਾਰ ਲਈ ਖੜ੍ਹਾ ਸੀ। ਉਸ ਦੇ ਨਾਲ ਖਾਲਿਦ ਅਤੇ ਵਿੱਕੀ ਵੀ ਸਨ। ਹਿਨਾ ਦੇ ਆਉਂਦੇ ਹੀ ਸਾਰੇ ਤੁਰ ਪਏ। ਕਾਰ ਕਾਨਪੁਰ ਜਾਣ ਵਾਲੀ ਰੋਡ ‘ਤੇ ਚੱਲ ਪਈ। ਰਸਤੇ ਵਿੱਚ ਚਾਰਾਂ ਨੇ ਬੀਅਰ ਪੀਤੀ ਅਤੇ ਰਾਤੀ 10 ਵਜੇ ਕੌਸ਼ੰਸੀ ਦੇ ਮੁਰਤਗੰਜ ਸਥਿਤ ਇਕ ਢਾਬੇ ਤੇ ਸਭ ਨੇ ਖਾਣਾ ਖਾਧਾ। ਖਾਣਾ ਖਾਣ ਤੋਂ ਬਾਅਦ ਚਾਰੇ ਫ਼ਿਰ ਚੱਲ ਪਏ। ਕਾਰ ਵਿੱਚ ਬੈਠੇ ਹੀ ਹਿਨਾ ਨੇ 2 ਸੈਲਫ਼ੀਆਂ ਲਈਆਂ ਅਤੇ ਫ਼ੇਸਬੁੱਕ ਤੇ ਪੋਸਟ ਕਰ ਦਿੱਤਾ।
ਖਾਲਿਦ ਕਾਰ ਚਲਾ ਰਿਹਾ ਸੀ। ਵਿੱਕੀ ਉਸ ਦੇ ਨੇੜੇ ਵਾਲੀ ਸੀਟ ਵਿੱਚ ਬੈਠਾ ਸੀ। ਹਿਨਾ ਅਤੇ ਅਦਨਾਨ ਪਿਛਲੀ ਸੀਟ ਤੇ ਬੈਠੇ ਸਨ। ਢਾਬੇ ਤੋਂਕੁਝ ਦੂਰ ਜਾਣ ਦੇ ਬਾਅਦ ਅਦਨਾਨ ਦੀ ਵਾਸਨਾ ਜਾਗ ਉਠੀ। ਉਸ ਨੇ ਹਿਨਾ ਨਾਲ ਸਰੀਰਕ ਸਬੰਧ ਬਣਾਉਣ ਦੀ ਗੱਲ ਕੀਤੀ ਤਾਂ ਹਿਨਾ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਚਲਦੀ ਗੱਡੀ ਵਿੱਚ ਹੀ ਉਸ ਨਾਲ ਜਬਰਦਸਤੀ ਕੀਤੀ। ਇਸ ਤੋਂ ਬਾਅਦ ਵਿੱਕੀ ਅਤੇ ਖਾਲਿਦ ਨੇ ਵੀ ਵਾਰੀ-ਵਾਰੀ ਜਬਰਦਸਤੀ ਕੀਤੀ।
ਉਹਨਾਂ ਦੀ ਹਰਕਤ ਕਾਰਨ ਹਿਨਾ ਬੁਰੀ ਤਰ੍ਹਾਂ ਭੜਕ ਗਈ ਅਤੇ ਚੀਖਣ ਲੱਗੀ। ਹਿਨਾ ਦੇ ਚੀਖਦੇ ਹੀ ਅਦਨਾਲ ਅਤੇ ਉਸ ਦੇ ਸਾਥੀ ਡਰ ਗਏ। ਕੋਈ ਹੰਗਾਮਾ ਹੋਵੇ, ਇਸ ਤੋਂ ਪਹਿਲਾਂ ਹੀ ਅਦਨਾਨ ਨੇ ਝੱਟ ਦੇ ਕੇ ਪਿਸਟਲ ਕੱਢ. ਅਤੇ ਹਿਨਾ ਦੇ ਮੱਥੇ ਤੇ ਗੋਲੀ ਚਲਾ ਦਿੱਤੀ। ਉਸ ਦੀ ਇਕ ਗੋਲੀ ਕਾਰਨ ਹੀ ਹਿਨਾ ਮਰ ਗਈ।
ਇਸ ਦੇ ਬਾਵਜੂਦ ਅਦਨਾਨ ਨੂੰ ਡਰ ਸੀ ਕਿ ਕਿਤੇ ਹਿਨਾ ਬਚ ਨਾ ਹੋਵੇ। ਯਕੀਨੀ ਹੋਣ ਲਈ ਉਸ ਨੇ ਉਸੇ ਗੋਲੀ ਵਾਲੇ ਜ਼ਖਮ ਵਿੱਚ ਚਾਕੂ ਮਾਰ ਦਿੱਤਾ। ਇਸ ਤੋਂ ਬਾਅਦ ਉਸ ਦਾ ਮੋਬਾਇਲ ਫ਼ੋਨ ਅਤੇ ਪਰਸ ਲੈ ਲਿਆ ਤਾਂ ਜੋ ਉਸਦੀ ਸ਼ਨਾਖਤ ਨਾਂ ਹੋ ਸਕੇ। ਲਾਸ਼ ਨੂੰ ਉਹਨਾਂ ਨੇ ਪਨੋਈ ਪਿੰਡ ਦੇ ਕੋਲ ਸੜਕ ਦੇ ਕਿਨਾਰੇ ਸੁੱਟ ਦਿੱਤਾ ਅਤੇ ਇਲਾਹਾਬਾਦ ਚਲੇ ਗਏ। ਜਦੋਂ ਅਖਬਰਾ ਵਿੱਚ ਛਪਿਆ ਕਿ ਹਿਨਾ ਦੀ ਸ਼ਨਾਖਤ ਹੋ ਗਈ ਤਾਂ ਉਹ ਡਰ ਗਏ। ਅਗਲੇ ਦਿਨ ਉਹ ਆਪਣਾ ਘਰ ਛੱਡ ਕੇ ਦੌੜ ਗਏ।