ਭਾਜਪਾ ਦਾ ਦਾਅਵਾ, ਰਾਹੁਲ ਦੀ ਜੈਕਟ ਦੀ ਕੀਮਤ 70 ਹਜ਼ਾਰ ਰੁਪਏ
ਨਵੀਂ ਦਿੱਲੀ : ਮੇਘਾਲਿਆ ਦੇ ਚੁਣਾਵੀਂ ਦੌਰੇ ਤੋਂ ਪਹਿਲਾਂ ਸ਼ਿਲਾਂਗ ਗਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਜੈਕਟ ਨੂੰ ਲੈ ਕੇ ਸਿਆਸੀ ਜੰਗ ਛਿੜ ਗਈ ਹੈ। ਭਾਜਪਾ ਦਾਅਵਾ ਕਰ ਰਹੀ ਹੈ ਕਿ ਰਾਹੁਲ ਨੇ ਜਿਹੜੀ ਜੈਕਟ ਪਹਿਨੀ ਹੈ ਉਸਦੀ ਕੀਮਤ 70 ਹਜ਼ਾਰ ਰੁਪਏ ਹੈ। ਇਸ ਦੇ ਨਾਲ ਹੀ ਭਾਜਪਾ ਵਲੋਂ ਲਗਾਏ ਗਏ ਦੋਸ਼ਾਂ ‘ਤੇ ਕਾਂਗਰਸ ਨੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਖੁਦ ਸੂਟ-ਬੂਟ ਵਾਲੀ ਸਰਕਾਰ ਇਸ ਤਰ੍ਹਾਂ ਦੇ ਦੋਸ਼ ਲਗਾ ਰਹੀ ਹੈ।
ਕਾਂਗਰਸੀ ਆਗੂ ਰੇਣੂਕਾ ਚੌਧਰੀ ਨੇ ਕਿਹਾ ਹੈ ਕਿ ਜਿਸ ਜੈਕਟ ਨੂੰ ਲੈ ਕੇ ਹੰਗਾਮਾ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦੀ ਜੈਕਟ ਆਨ ਲਾਈਨ ਸ਼ਾਪਿੰਗ ‘ਤੇ 700 ਰੁਪਏ ਵਿਚ ਮਿਲ ਸਕਦੀ ਹੈ। ਚੌਧਰੀ ਨੇ ਕਿਹਾ ਕਿ ਭਾਜਪਾ ਦੇ ਆਗੂ ਰਾਹੁਲ ਗਾਂਧੀ ਨੂੰ ਦੇਖ ਕੇ ਬੁਹਤ ਜ਼ਿਆਦਾ ਨਿਰਾਸ਼ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਚੋਣਾਂ ਦੇ ਮੱਦੇਨਜ਼ਰ ਮੇਘਾਲਿਆ ‘ਚ ਗਏ ਹੋਏ ਹਨ।