ਮੁੰਬਈ — ਮਸ਼ਹੂਰ ਬਾਲੀਵੁੱਡ ਅਦਾਕਾਰਾ ਜ਼ੀਨਤ ਅਮਾਨ ਨੇ ਸਰਫਰਾਜ ਉਰਫ ਅਮਨ ਖੰਨਾ ਨਾਂ ਦੇ ਨੌਜਵਾਨ ‘ਤੇ ਦੁਰਵਿਵਹਾਰ ਤੇ ਧਮਕਾਉਣ ਦਾ ਦੋਸ਼ ਲਗਾਇਆ ਹੈ। ਜ਼ੀਨਤ ਦੀ ਸ਼ਿਕਾਇਤ ‘ਤੇ ਮੁੰਬਈ ਦੀ ਜੁਹੂ ਪੁਲਸ ਨੇ ਸਰਫਰਾਜ ਵਿਰੁੱਧ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਸਰਫਰਾਜ ਕਦੇ ਫਿਲਮਕਾਰ ਹੁੰਦਾ ਸੀ। ਕੁਝ ਲੋਕਾਂ ਨੇ ਉਸ ਨੂੰ ਅਸਲ ਰੀਅਲ ਅਸਟੇਟ ਦਾ ਕਾਰੋਬਾਰੀ ਵੀ ਦੱਸਿਆ ਹੈ। 38 ਸਾਲ ਦੇ ਸਰਫਰਾਜ ਉਰਫ ਅਮਨ ਖੰਨਾ ‘ਤੇ ਜ਼ੀਨਤ ਨੇ ਦੋਸ਼ ਲਗਾਇਆ ਹੈ ਕਿ ਸਰਫਰਾਜ ਨੇ ਉਨ੍ਹਾਂ ਦੇ ਪਰਿਵਾਰ ‘ਚ ਆ ਕੇ ਸਿਕਿਓਰਿਟੀ ਗਾਰਡ ਨਾਲ ਬਦਤਮੀਜ਼ੀ ਤੇ ਕੁੱਟ-ਮਾਰ ਕੀਤੀ। ਜ਼ੀਨਤ ਨੂੰ ਵੀ ਦੇਖ ਲੈਣ ਦੀ ਧਮਕੀ ਦਿੱਤੀ ਤੇ ਪਿਛਲੇ ਕੁਝ ਦਿਨਾਂ ਤੋਂ ਅਦਾਕਾਰਾ ਦੇ ਵਟਸਐਪ ‘ਤੇ ਅਸ਼ਲੀਲ ਮੈਸੇਜ ਭੇਜ ਰਿਹਾ ਸੀ। ਸਰਫਰਾਜ ਵਿਰੁੱਧ ਪੁਲਸ ਨੇ 354, 509 ਆਈ. ਟੀ. ਐਕਟ ਅਤੇ ਬਾਕੀ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਸਰਫਰਾਜ ਫਿਲਹਾਲ ਫਰਾਰ ਹੈ ਤੇ ਪੁਲਸ ਉਸ ਦੀ ਤਲਾਸ਼ ਕਰ ਰਹੀ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਰਫਰਾਜ ਮਾਨਸਿਕ ਰੂਪ ਨਾਲ ਪਰੇਸ਼ਾਨ ਹੈ। ਉਸ ਵਿਰੁੱਧ ਬਾਂਗੁਰ ਨਗਰ ‘ਚ ਵੀ ਅਪਰਾਧਿਕ ਮਾਮਲੇ ਦਰਜ ਹਨ। ਉਹ ਬੇਰੋਜ਼ਗਾਰ ਹੈ। ਬਦਮਾਸ਼ੀ, ਧੱਕੇਸ਼ਾਹੀ ਕਰਨਾ ਉਸ ਦੀ ਸ਼ੌਂਕ ਹੈ। ਕੋਈ ਫਿਜ਼ੀਕਲੀ ਟੱਚ ਦਾ ਮਾਮਲਾ ਨਹੀਂ ਹੈ। ਅਦਾਕਾਰਾ ਨਾਲ ਉਸ ਨੌਜਵਾਨ ਨੇ ਸਿਰਫ ਬਦਸਲੂਕੀ ਕੀਤੀ ਤੇ ਸੋਸਾਇਟੀ ਦੇ ਗਾਰਡ ਨਾਲ ਮਾੜੀ ਸ਼ਬਦਾਵਲੀ ‘ਚ ਗੱਲ ਕੀਤੀ।