ਅਹਿਮਦਾਬਾਦ— ਗੋਧਰਾ ਦੇ 2002 ਦੇ ਟਰੇਨ ਅਗਨੀਕਾਂਡ ‘ਚ 16 ਸਾਲਾਂ ਤੋਂ ਫਰਾਰ ਇਕ ਦੋਸ਼ੀ ਨੂੰ ਮੰਗਲਵਾਰ ਨੂੰ ਗੁਜਰਾਤ ਪੁਲਸ ਨੇ ਗ੍ਰਿਫਤਾਰ ਕਰ ਲਿਆ। ਇਕ ਅਧਿਕਾਰੀ ਨੇ ਦੱਸਿਆ ਕਿ ਗੋਧਰਾ ਬੀ ਡਿਵੀਜ਼ਨ ਪੁਲਸ ਦੀ ਇਕ ਟੀਮ ਨੇ ਯਾਕੂਬ ਪਟਾਲੀਆ (63) ਨੂੰ ਗੋਧਰਾ ਤੋਂ ਗ੍ਰਿਫਤਾਰ ਕੀਤਾ। ਗੁਪਤ ਸੂਚਨਾ ਮਿਲੀ ਸੀ ਕਿ ਉਸ ਨੂੰ ਅੱਜ ਸਵੇਰੇ ਇਕ ਇਲਾਕੇ ‘ਚ ਦੇਖਿਆ ਗਿਆ ਹੈ। ਗਸ਼ਤ ਦੌਰਾਨ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਪਟਾਲੀਆ ਨੂੰ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੂੰ ਸੌਂਪ ਦਿੱਤਾ ਜਾਵੇਗਾ, ਜੋ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਟਾਲੀਆ ‘ਤੇ ਉਸ ਭੀੜ ‘ਚ ਸ਼ਾਮਲ ਹੋਣ ਦਾ ਦੋਸ਼ ਹੈ, ਜਿਸ ਨੇ 27 ਫਰਵਰੀ 2002 ਨੂੰ ਗੋਧਰਾ ਰੇਲਵੇ ਸਟੇਸ਼ਨ ਕੋਲ ਸਾਬਰਮਤੀ ਰੇਲਵੇ ਸਟੇਸ਼ਨ ਕੋਲ ਸਾਬਰਮਤੀ ਐਕਸਪ੍ਰੈੱਸ ਦੇ ਡੱਬਿਆਂ ‘ਚ ਅੱਗ ਲਗਾਈ ਸੀ। ਉਸ ਦੇ ਖਿਲਾਫ ਸਤੰਬਰ 2002 ‘ਚ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਉਸ ਦੇ ਖਿਲਾਫ ਆਈ.ਪੀ.ਸੀ. ਅਤੇ ਰੇਲਵੇ ਕਾਨੂੰਨ ਦੇ ਵੱਖ-ਵੱਖ ਪ੍ਰਬੰਧਾਂ ਦੇ ਅਧੀਨ ਦੋਸ਼ ਲਗਾਏ ਗਏ ਹਨ। ਪੁਲਸ ਨੇ ਦੱਸਿਆ ਕਿ ਉਹ ਘਟਨਾ ਦੇ ਬਾਅਦ ਤੋਂ ਹੀ ਫਰਾਰ ਸੀ। ਪਟਾਲੀਆ ਦੇ ਇਕ ਭਰਾ ਕਾਦਿਰ ਪਟਾਲੀਆ ਨੂੰ ਵੀ 2015 ‘ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਸੁਣਵਾਈ ਦੌਰਾਨ ਹੀ ਕਾਦਿਰ ਦੀ 2015 ‘ਚ ਜੇਲ ‘ਚ ਮੌਤ ਹੋ ਗਈ। ਉਸ ਦਾ ਇਕ ਹੋਰ ਭਰਾ ਅਊਬ ਪਟਾਲੀਆ ਵਡੋਦਰਾ ਕੇਂਦਰੀ ਜੇਲ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।