ਉੱਘੇ ਖੇਤੀ ਮਾਹਿਰ ਡਾ. ਕਾਲਕਟ ਦੀ ਮੌਤ ਨਾਲ ਸਮਾਜ ਨੂੰ ਪਿਆ ਵੱਡਾ ਘਾਟਾ : ਬਡਹੇੜੀ

ਚੰਡੀਗੜ – ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਅਤੇ ਐਂਟੀ ਕੁਰੱਪਸ਼ਨ ਲੀਗ ਦੇ ਮੁਖੀ ਰਾਜਿੰਦਰ ਸਿੰਘ ਬਡਹੇੜੀ ਨੇ ਅੱਜ ਡਾਕਟਰ ਗੁਰਚਰਨ ਸਿੰਘ ਕਾਲਕਟ ਸਾਬਕਾ ਉਪ ਕੁਲਪਤੀ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੀ ਮੌਤ ਨਾਲ ਸਮਾਜ ਨੂੰ ਕਦੇ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਵਿਸ਼ੇਸ਼ ਕਰਕੇ ਖੇਤੀ ਖੇਤਰ ਲਈ ਬਹੁਤ ਹੀ ਦੁੱਖ ਵਾਲੀ ਗੱਲ ਹੈ ਉਹਨਾਂ ਆਖਿਆ ਕਿ ਪੰਜਾਬ ਇੱਕ ਦੂਰਅੰਦੇਸ਼ ਸਿਆਣੇ ਅਤੇ ਹਰਮਨ ਪਿਆਰੇ ਖੇਤੀ ਮਾਹਿਰ ਤੋਂ ਵਾਂਝਾ ਹੋ ਗਿਆ ਹੈ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਸਮੇਂ ਜੱਟ ਮਹਾਂ ਸਭਾ ਦੇ ਨੁਮਾਇੰਦੇ ਦੇ ਤੌਰ ‘ਤੇ ਸ਼ਮੂਲੀਅਤ ਕਰਦਿਆਂ ਕਿਹਾ ਕਿ ਡਾਕਟਰ ਕਾਲਕਟ ਨੇ ਆਪਣੇ ਜੀਵਨ ਵਿੱਚ ਖੇਤੀ ਖੇਤਰ ਲਈ ਵੱਡਾ ਯੋਗਦਾਨ ਪਾਇਆ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਇਹ ਅਸਹਿ ਸਦਮਾ ਸਹਿਣ ਦਾ ਬਲ ਬਖਸ਼ੇ ।