ਪਾਣੀਪਤ ਵਿਖੇ ਦਿਨ-ਦਿਹਾੜੇ ਕਰੋੜਾਂ ਦੀ ਲੁੱਟ

ਪਾਣੀਪਤ : ਹਰਿਆਣਾ ਦੇ ਪਾਣੀਪਤ ਵਿਖੇ ਅੱਜ ਸਵੇਰੇ ਇੱਕ ਗੋਲਡ ਲੋਨ ਫਰਮ ਵਿਚ ਕਰੋੜਾਂ ਦੀ ਲੁੱਟ ਨਾਲ ਸਨਸਨੀ ਫੈਲ ਗਈ| ਜਾਣਕਾਰੀ ਅਨੁਸਾਰ ਗੋਲਡ ਲੋਨ ਫਰਮ ਤੋਂ ਲਗਪਗ 4 ਕਰੋੜ ਰੁਪਏ ਦਾ ਸੋਨਾ ਲੁੱਟ ਲਿਆ ਗਿਆ| ਇਸ ਤੋਂ ਇਲਾਵਾ ਢਾਈ ਲੱਖ ਦਾ ਕੈਸ਼ ਵੀ ਲੁੱਟੇ ਜਾਣ ਦਾ ਸਮਾਚਾਰ ਹੈ|
ਜਾਣਕਾਰੀ ਅਨੁਸਾਰ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਹਥਿਆਰ ਦੇ ਬਲ ਉਤੇ ਇਸ ਘਟਨਾ ਨੂੰ ਅੰਜਾਮ ਦਿੱਤਾ| ਉਨ੍ਹਾਂ ਨੇ ਸਟਾਫ ਮੈਂਬਰਾਂ ਨੂੰ ਬੰਧਕ ਬਣਾ ਲਿਆ ਅਤੇ ਸੋਨਾ ਤੇ ਕੈਸ਼ ਲੈ ਕੇ ਫਰਾਰ ਹੋ ਗਏ| ਇਸ ਦੌਰਾਨ ਪੁਲਿਸ ਵੱਲੋ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ|