ਜੰਮੂ— ਦੱਖਣੀ ਕਸ਼ਮੀਰ ਦੇ ਪੁਲਵਾਮਾ ‘ਚ ਇਕ ਪੁਲਸ ਥਾਣੇ ‘ਤੇ ਗਣਤੰਤਰ ਦਿਵਸ ਦੀ ਸ਼ਾਮ ਅੱਤਵਾਦੀਆਂ ਨੇ ਗ੍ਰੇਨੇਡ ਹਮਲਾ ਕੀਤਾ। ਅਧਿਕਾਰਿਕ ਸੂਤਰਾਂ ਨੇ ਦੱਸਿਆਂ ਕਿ ਅੱਤਵਾਦੀਆਂ ਨੇ ਥਾਣੇ ‘ਚ ਇਕ ਗ੍ਰੇਨੇਡ ਸੁੱਟਿਆਂ, ਜੋ ਛੱਤ ਨਾਲ ਟਕਰਾ ਕੇ ਥਾਣੇ ਕੰਪਲੈਕਸ ‘ਤੇ ਡਿੱਗ ਗਿਆ ਸੀ ਅਤੇ ਫੱਟ ਗਆ, ਹਾਲਾਂਕਿ ਘਟਨਾ ‘ਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ।
ਵਿਸਫੋਟ ਦੀ ਆਵਾਜ਼ ਪੂਰੇ ਸ਼ਹਿਰ ‘ਚ ਸੁਣਾਈ ਦਿੱਤੀ, ਬਾਅਦ ‘ਚ ਅਫੜਾ-ਦਫੜੀ ਮਚ ਗਈ। ਸੁਰੱਖਿਆ ਫੋਰਸ ਅਤੇ ਪੁਲਸ ਦੇ ਜਵਾਨਾਂ ਨੇ ਤੁਰੰਤ ਪੂਰੇ ਇਲਾਕੇ ‘ਚ ਘੇਰਾਬੰਦੀ ਕਰ ਦਿੱਤੀ ਅਤੇ ਅੱਤਵਾਦੀਆਂ ਨੂੰ ਫੜਨ ਲਈ ਸੁਰੱਖਿਆ ਮੁਹਿੰਮ ਸ਼ੁਰੂ ਕੀਤੀ। ਘਾਟੀ ‘ਚ ਪਿਛਲੇ ਹਫਤੇ ਦੇ ਅੰਦਰ ਥਾਣੇ ‘ਤੇ ਹਮਲੇ ਦੀ ਇਹ ਤੀਜੀ ਘਟਨਾ ਹੈ।