ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਿਆਨ ਦੇਸ਼ਾਂ ਨਾਲ ਸੰਬੰਧਾਂ ਦੇ 25 ਸਾਲ ਪੂਰੇ ਹੋਣ ਦੇ ਮੌਕੇ ‘ਤੇ ਰਾਜਧਾਨੀ ਵਿਚ ਆਯੋਜਿਤ ਭਾਰਤ-ਆਸਿਆਨ ਦੋਸਤੀ ਸਿਖਰ ਸੰਮੇਲਨ ਨੂੰ ਇਤਿਹਾਸਕ ਦੱਸਦਿਆਂ ਸ਼ਨੀਵਾਰ ਕਿਹਾ ਕਿ ਸਾਰੇ 10 ਦੇਸ਼ਾਂ ਦੇ ਮੁਖੀ ਚੰਗਾ ਅਕਸ ਲੈ ਕੇ ਵਾਪਸ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ 10 ਸਾਲ ਦਾ ਕੰਮ ਇਕ ਸਾਲ ਵਿਚ ਹੀ ਕਰ ਦਿੱਤਾ ਹੈ। ਬਹੁਤੇ ਲੋਕ ਇਸ ਗੱਲ ਦੀ ਅਹਿਮੀਅਤ ਨੂੰ ਨਹੀਂ ਸਮਝ ਰਹੇ।