ਕਾਸਗੰਜ ‘ਚ ਫਿਰ ਹਿੰਸਾ, 2 ਬੱਸਾਂ ਅਤੇ ਕਈ ਦੁਕਾਨਾਂ ਫੂਕੀਆਂ

ਕਾਸਗੰਜ — ਕਾਸਗੰਜ ‘ਚ ਦੂਸਰੇ ਦਿਨ ਵੀ ਬਵਾਲ ਨਹੀਂ ਰੁਕਿਆ ਅਤੇ ਸ਼ਨੀਵਾਰ ਨੂੰ ਸ਼ਹਿਰ ‘ਚ ਉਸ ਵੇਲੇ ਹਿੰਸਾ ਦਾ ਨੰਗਾ ਨਾਚ ਸ਼ੁਰੂ ਹੋਇਆ ਜਦੋਂ ਸ਼ੁੱਕਰਵਾਰ ਨੂੰ ਫਾਇਰਿੰਗ ‘ਚ ਮਾਰੇ ਗਏ ਚੰਦਨ ਗੁਪਤਾ ਦੇ ਅੰਤਿਮ ਸੰਸਕਾਰ ਦੌਰਾਨ ਲੋਕਾਂ ਦਾ ਗੁੱਸਾ ਭੜਕਿਆ।
ਦੂਸਰੇ ਦਿਨ ਦੰਗਾਕਾਰੀਆਂ ਨੇ ਕਹਿਰ ਵਰ੍ਹਾਉਂਦੇ ਹੋਏ ਕਈ ਦੁਕਾਨਾਂ ‘ਚ ਲੁੱਟਮਾਰ ਕਰਕੇ ਅੱਗ ਦੇ ਹਵਾਲੇ ਕਰ ਦਿੱਤਾ। ਨਾਲ ਹੀ 2 ਬੱਸਾਂ ਨੂੰ ਵੀ ਅੱਗ ਲਗਾ ਦਿੱਤੀ। ਪੁਲਸ ਨੇ ਲਾਠੀਚਾਰਜ ਕਰਕੇ ਦੰਗਾਕਾਰੀਆਂ ਨੂੰ ਭਜਾਇਆ। ਖਬਰ ਲਿਖੇ ਜਾਣ ਤਕ ਉਸ ਨੇ ਸਿਰਫ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਣਤੰਤਰ ਦਿਵਸ ‘ਤੇ ਭਾਈਚਾਰਾ ਵਿਸ਼ੇਸ਼ ਦੇ ਲੋਕਾਂ ਨੇ ਵਿਦਿਆਰਥੀ ਪ੍ਰੀਸ਼ਦ ਦੀ ਤਿਰੰਗਾ ਯਾਤਰਾ ‘ਤੇ ਪਥਰਾਅ ਕੀਤਾ ਤਾਂ ਪੂਰੇ ਸ਼ਹਿਰ ‘ਚ ਬਵਾਲ ਮਚ ਗਿਆ। ਖੁੱਲ੍ਹ ਕੇ ਫਾਇਰਿੰਗ ਅਤੇ ਪਥਰਾਅ ਹੋਇਆ। ਕਈ ਥਾਵਾਂ ‘ਤੇ ਸਾੜ-ਫੂਕ ਦੀ ਕੋਸ਼ਿਸ਼ ਕੀਤੀ।
ਗੋਲੀ ਲੱਗਣ ਨਾਲ ਇਕ ਨੌਜਵਾਨ ਚੰਦਨ ਗੁਪਤਾ ਪੁੱਤਰ ਸੁਸ਼ੀਲ ਗੁਪਤਾ ਦੀ ਮੌਤ ਹੋ ਗਈ, ਜਦਕਿ 2 ਜ਼ਖਮੀ ਹੋਏ ਹਨ।