ਨਵਜੋਤ ਸਿੱਧੂ ਦਾ ਜੱਦੀ ਪਿੰਡ ਕੱਕੜਵਾਲ ਪੁੱਜਣ ‘ਤੇ ਨਿੱਘਾ ਸਵਾਗਤ
ਫਿਰਨੀ ਪੱਕੀ ਕਰਨ ਲਈ 25 ਲੱਖ ਅਤੇ ਗੰਦੇ ਪਾਣੀ ਦੇ ਨਿਕਾਸ ਲਈ 60 ਲੱਖ ਰੁਪੈ ਦੇਣ ਦਾ ਐਲਾਨ
ਸੀਵਰੇਜ ਲਈ ਮੰਨਜ਼ੂਰ ਹੋਏ 1540 ਕਰੋੜ ਰੁਪੈ ਵਿੱਚੋਂ ਪਹਿਲੀ ਕਿਸ਼ਤ ਸੰਗਰੂਰ ਨੂੰ ਦਿੱਤੀ ਜਾਵੇਗੀ -ਨਵਜੋਤ ਸਿੱਧੂ
ਨਵਜੋਤ ਸਿੱਧੂ ਵੱਲੋਂ ਹਲਕੇ ਦੀਆਂ ਸਾਰੀਆਂ ਮੰਗਾਂ ਮੰਨਣ ਦਾ ਭਰੌਸਾ- ਦਲਵੀਰ ਗੋਲਡੀ
ਧੂਰੀ -ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕੱਲ ਸ਼ਾਮ ਉਨਾਂ ਦੇ ਜੱਦੀ ਪਿੰਡ ਕੱਕੜਵਾਲ ਵਿਖੇ ਪੁੱਜਣ ‘ਤੇ ਪਿੰਡ ਦੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਲੋਕਾਂ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਸੰਗਰੂਰ ਤੋਂ ਵਿਧਾਇਕ ਵਿਜੈਇੰਦਰ ਸਿੰਗਲਾ ਅਤੇ ਸਾਬਕਾ ਵਿਧਾਇਕ ਧਨਵੰਤ ਸਿੰਘ ਮਾਨ ਦੀ ਹਾਜਰੀ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਜ਼ਜ਼ਬਾਤੀ ਲਹਿਜ਼ੇ ਵਿੱਚ ਕਿਹਾ ਕਿ ਉਹ ਆਪਣੇ ਜੱਦੀ ਪਿੰਡ ਕੱਕੜਵਾਲ ਦੀ ਜੜ ਨੂੰ ਸਿੰਜਣ ਲਈ ਆਏ ਹਨ ਅਤੇ ਮੈਨੂੰ ਆਪਣੇ ਪਿੰਡ ਆ ਕੇ ਪਹਿਲੀ ਵਾਰ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ। ਉਨਾਂ ਆਪਣੇ ਅੰਦਾਜ਼ ‘ਚ ਕਿਹਾ ਕਿ ਇਬਾਦਤ ਮਾਲਾ ਘੁੰਮਾਉਣ ਹੀ ਨਹੀਂ, ਸਗੋਂ ਸਮਾਜ ਲਈ ਕੁੱਝ ਕਰਨਾ, ਭੁੱਖਿਆਂ ਨੂੰ ਰਜਾਉਣਾ, ਉਜਾੜਿਆਂ ਨੂੰ ਵਸਾਉਣਾ, ਰੌਂਦਿਆਂ ਨੂੰ ਹਸਾਉਣਾ ਅਤੇ ਸਮਾਜ ਦੇ ਰਾਹ ਦੇ ਰੋੜਿਆਂ ਨੂੰ ਹਟਾਉਣਾ ਵੀ ਇਬਾਦਤ ਹੈ। ਉਨਾਂ ਆਪਣੇ ਜੱਦੀ ਪਿੰਡ ਦੀ ਫਿਰਨੀ ਨੂੰ ਪੱਕਾ ਕਰਨ ਲਈ 25 ਲੱਖ ਰੁਪੈ ਅਤੇ ਗੰਦੇ ਪਾਣੀ ਦੇ ਨਿਕਾਸ ਲਈ 60 ਲੱਖ ਰੁਪੈ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਪਿੰਡ ‘ਚ ਯੋਗ ਥਾਂ ‘ਤੇ ਕੁਸ਼ਤੀ, ਕਬੱਡੀ, ਸ਼ੂਟਿੰਗ ਰੇਂਜ ਅਤੇ ਸਟੇਡੀਅਮ, ਲਾਇਬਰੇਰੀ ਬਣਾਏ ਜਾਣਗੇ।
ਲੋਕਾਂ ਦੇ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਦੌਰਾਨ ਉਨਾਂ ਲੋਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਤਿੰਨ/ਤਿੰਨ ਚੋਣਾਂ ਜਿਤਾ ਕੇ ਕਾਂਗਰਸ ‘ਚ ਵਿਸ਼ਵਾਸ਼ ਪ੍ਰਗਟ ਕੀਤਾ ਹੈ ਅਤੇ ਪੰਜਾਬ ‘ਚ ਜੀਜੇ-ਸਾਲੇ ਦੀ ਜੋੜੀ ਨੂੰ ਵਿਰੋਧੀ ਧਿਰ ‘ਚ ਵੀ ਬੈਠਣ ਦੇ ਯੋਗ ਨਹੀਂ ਸਮਝਿਆ। ਉਨਾਂ ਸੀਵਰੇਜ ਪ੍ਰੋਜੈਕਟਾਂ ਲਈ 1540 ਕਰੋੜ ਰੁਪੈ ਦੇ ਮੰਨਜੂਰ ਹੋਏ ਲੋਨ ਵਿੱਚੋਂ ਪਹਿਲੀ ਕਿਸ਼ਤ ਜ਼ਿਲਾ ਸੰਗਰੂਰ ਲਈ ਦੇਣ ਦਾ ਐਲਾਨ ਕਰਦਿਆਂ ਇੱਕ ਕਾਮੇਡੀ ਗੱਲਾਂ ਰਾਹੀਂ ਲੋਕਾਂ ਦੇ ਢਿੱਡੀ-ਪੀੜੀ ਲਈ ਪਾਈਆਂ।
ਊਨਾਂ ਹਲਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਵੱਲੋਂ ਹਲਕੇ ਲਈ ਬੱਸ ਸਟੈਂਡ ਦੀ ਉਸਾਰੀ ਕਰਨ, ਐੱਸ.ਟੀ.ਪੀ. ਪਲਾਂਟਾਂ ਦਾ ਕੰਮਕਾਰ ਸ਼ੁਰੂ ਕਰਵਾਉਣ, ਕੰਮਿਨਿਊਟ ਹਾਲ ਦੀ ਉਸਾਰੀ, ਰਜਵਾਹੇ ਨੂੰ ਅੰਡਰ ਗਰਾਉਂਡ ਕਰਕੇ ਸ਼ਾਪਿੰਗ ਕੰਪਲੈਕਸ ਬਣਾ ਕੇ ਲੋਕਾਂ ਨੂੰ ਗੰਦਗੀ ਤੋਂ ਨਿਜ਼ਾਤ ਦਿਵਾਉਣ, ਸ਼ਹਿਰ ਦੇ ਸੰਗਰੂਰ ਵਾਲੀ ਕੋਠੀ ਅਤੇ ਪੁਰਾਣੀ ਕਚਿਹਰੀ ਕੰਪਲੈਕਸ ਵਿੱਚ ਸ਼ਾਪਿੰਗ ਕੰਪਲੈਕਸ ਬਣਾਉਣ, ਨਹਿਰੀ ਪਾਣੀ ਦੀ ਮੰਗ ਕਰਨ ਸਮੇਤ ਹੋਰ ਮੰਗਾਂ ਨੂੰ ਅਮੀਲ ਜਾਮਾ ਪਹਿਨਾਉਣ ਦਾ ਭਰੌਸਾ ਦਿੰਦਿਆਂ ਕਿਹਾ ਕਿ ਬੱਸ ਸਟੈਂਡ ਦੀ ਉਸਾਰੀ ਹਲਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੀ ਕਰਵਾਈ ਜਾਵੇਗੀ। ਜਿਕਰਯੋਗ ਹੈ ਕਿ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਬੱਸ ਸਟੈਂਡ ਦੀ ਉਸਾਰੀ ਸ਼ਹਿਰ ਤੋਂ ਦੂਰ ਕਰਨ ਦੀ ਬਜਾਏ ਸ਼ਹਿਰ ਅੰਦਰ ਕਰਵਾਉਣ ਦੀ ਮੰਗ ਕੀਤੀ ਗਈ ਸੀ।
ਨਵਜੋਤ ਸਿੱਧੂ ਨੇ ਧੂਰੀ-ਬਰਨਾਲਾ ਸੜਕ ਦੀ ਹਾਲਤ ਸੁਧਾਰਨ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਇਹ ਮਾਮਲਾ ਲੋਕ ਨਿਰਮਾਣ ਮੰਤਰੀ ਰਜੀਆ ਸੁਲਤਾਨਾ ਦੇ ਧਿਆਨ ‘ਚ ਲਿਆ ਕੇ ਜਲਦੀ ਹੀ ਇਸ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਣਗੇ।
ਇਸ ਮੌਕੇ ਨਵਜੋਤ ਸਿੱਧੂ ਦੇ ਸੈਕਟਰੀ ਅਤੇ ਲੇਖਕ ਨਵਦੀਪ ਗਿੱਲ, ਮਾਰਕਿਟ ਕਮੇਟੀ ਧੂਰੀ ਦੇ ਸਾਬਕਾ ਚੇਅਰਮੈਨ ਅੱਛਰਾ ਸਿੰਘ ਭਲਵਾਨ, ਬਲਾਕ ਸੰਮਤੀ ਮੈਂਬਰ ਇੰਦਰਪਾਲ ਸਿੰਘ ਗੋਲਡੀ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਗੋਲਡੀ, ਸ਼ੂਟਰ ਸਮਿੱਤ ਸਿੰਘ ਮਾਨ, ਗੁਰਪਿਆਰ ਸਿੰਘ ਧੂਰਾ, ਚਮਕੌਰ ਸਿੰਘ ਕੁੰਬੜਵਾਲ, ਨਰੇਸ਼ ਕੁਮਾਰ ਮੰਗੀ, ਰਣਜੀਤ ਸਿੰਘ ਕਾਕਾ ਸਰਪੰਚ ਈਸੀ, ਇੰਦਰਜੀਤ ਸਿੰਘ ਕੱਕੜਵਾਲ, ਆੜਤੀਆ ਐਸ਼ੋਸ਼ੀਏਸ਼ਨ ਦੇ ਸਾਬਕਾ ਪ੍ਰਧਾਨ ਹਜਾਰੀ ਲਾਲ, ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਗੁਰਬਰਿੰਦਰ ਸਿੰਘ ਬੱਬਲ, ਸਮਾਜ ਸੇਵੀ ਸੰਜੇ ਸਿੰਗਲਾ, ਜਗਤਾਰ ਸਿੰਘ ਤਾਰਾ ਬੇਨੜਾ, ਸਰਪੰਚ ਪਰਮਜੀਤ ਕੌਰ, ਨੰਬਰਦਾਰ ਜਗਤਾਰ ਸਿੰਘ,