ਜੈਪੁਰ — ਸਾਬਕਾ ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਦਾ ਵਿਵਾਦਾਂ ਨਾਲ ਪੁਰਾਣਾ ਸਬੰਧ ਹੈ। ਅੱਜ ਉਨ੍ਹਾਂ ਦੀ ਇਕ ਹੋਰ ਹਰਕਤ ਸਾਹਮਣੇ ਆਈ ਹੈ। ਜੈਪੁਰ ਲਿਟਰੇਚਰ ਫੈਸਟੀਵਲ ‘ਚ ਸ਼ਾਮਲ ਹੋਣ ਲਈ ਕਾਂਗਰਸੀ ਆਗੂ ਸ਼ਸ਼ੀ ਥਰੂਰ ਦਿੱਲੀ ਤੋਂ ਇਕ ਜਹਾਜ਼ ਰਾਹੀਂ ਇਥੇ ਪਹੁੰਚੇ।
ਇਸ ਦੌਰਾਨ ਜਦੋਂ ਉਨ੍ਹਾਂ ਦੇ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਮਸ਼ੀਨ ‘ਚ ਪਿਸਤੌਲ ਦੇਖ ਕੇ ਸੁਰੱਖਿਆ ਮੁਲਾਜ਼ਮਾਂ ਦੇ ਹੋਸ਼ ਉੱਡ ਗਏ। ਪਿਸਤੌਲ ਦੇਖਦੇ ਹੀ ਸ਼ਸ਼ੀ ਥਰੂਰ ਨੂੰ ਰੋਕ ਲਿਆ ਗਿਆ। ਏਅਰਪੋਰਟ ਪ੍ਰਸ਼ਾਸਨ ਨੇ ਥਰੂਰ ਨੂੰ ਲਗਭਗ 35 ਮਿੰਟ ਲਈ ਏਅਰਪੋਰਟ ਕੰਪਲੈਕਸ ‘ਚ ਹੀ ਰੋਕ ਲਿਆ ਅਤੇ ਪੁੱਛਗਿੱਛ ਮਗਰੋਂ ਜਾਣ ਦਿੱਤਾ ਗਿਆ।