ਚੰਡੀਗੜ : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਐਸ.ਜੇ. ਵਜੀਫਦਾਰ ਨੇ ਅੱਜ ਇੱਥੇ ਕਰੈੱਚ ਦੀ ਇਮਾਰਤ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਬੁਲਾਰੇ ਨੇ ਦੱਸਿਆ ਕਿ ਕਰੈੱਚ ਦੀ ਇਮਾਰਤ ਦੀ ਉਸਾਰੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਕੰਪਲੈਕਸ ਵਿਚ ਹੀ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸ ਮੌਕੇ ‘ਤੇ ਜਸਟਿਸ ਸੁਰਿਆ ਕਾਂਤ, ਚੇਅਰਮੈਨ, ਬਿਲਡਿੰਗ ਕਮੇਟੀ ( ਹਾਈ ਕੋਰਟ) ਅਤੇ ਹੋਰ ਜਸਟਿਸ ਵੀ ਹਾਜਰ ਸਨ।