ਰਾਂਚੀ— ਬਹੁਚਰਚਿਤ ਚਾਰਾ ਘੁਟਾਲੇ ਦੇ ਇਕ ਮਾਮਲੇ ‘ਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਵਿਸ਼ੇਸ਼ ਅਦਾਲਤ ਨੇ ਅੱਜ ਰਾਸ਼ਟਰੀ ਜਨਤਾ ਦਲ (ਰਾਜਦ) ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ 5 ਸਾਲ ਦੀ ਸਜ਼ਾ ਅਤੇ 5 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਅਦਾਲਤ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਾਥ ਮਿਸ਼ਰਾ ਸਮੇਤ ਕਈ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ।। ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਸਵਰਨ ਸ਼ੰਕਰ ਪ੍ਰਸਾਦ ਦੀ ਅਦਾਲਤ ਨੇ ਅੱਜ ਫੈਸਲਾ ਸੁਣਾਉਂਦੇ ਹੋਏ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੱਸਣਾ ਚਾਹੁੰਦੇ ਹਾਂ ਕਿ ਲਾਲੂ ਦੀ ਸਜ਼ਾ ‘ਤੇ ਬਹਿਸ ਖਤਮ ਹੋ ਚੁੱਕੀ ਸੀ। ਮੀਡੀਆ ਰਿਪੋਰਟ ਅਨੁਸਾਰ ਲਾਲੂ ਦੀ ਸਜ਼ਾ ਦੀ ਘੋਸ਼ਣਾ ਦੁਪਹਿਰ 2 ਵਜੇ ਤੋਂ ਬਾਅਦ ਹੋ ਸਕਦਾ ਹੈ। ਦੱਸਣਾ ਚਾਹੁੰਦੇ ਹਾਂ ਕਿ ਚਾਰਾ ਘੁਟਾਲੇ ਦੇ ਦੇਵਘਰ ਖਜ਼ਾਨਾ ਨਾਲ ਸੰਬੰਧੀ ਇਕ ਹੋਰ ਮਾਮਲੇ ਦੀ ਸਜ਼ਾ ਮਿਲਣ ਤੋਂ ਬਾਅਦ ਉਹ ਬਿਰਸਾ ਮੁੰਢਾ ਜੇਲ ‘ਚ ਬੰਦ ਹਨ।
ਇਸ ਮਾਮਲੇ ਦੀ ਬਹਿਸ 10 ਜਨਵਰੀ ਨੂੰ ਪੂਰੀ ਹੋ ਗਈ ਸੀ ਅਤੇ ਅਦਾਲਤ ਨੇ ਫੈਸਲਾ ਸੁਰੱਖਿਅਤ ਕਰ ਲਿਆ ਸੀ। ਸੀ.ਬੀ.ਆਈ. ਦੀ ਆਰਥਿਕ ਅਪਰਾਧ ਸ਼ਾਖਾਂ ਦੇ ਇਥੇ ਸਥਿਤ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 950 ਕਰੋੜ ਰੁਪਏ ਦੇ ਚਾਰਾ ਘੁਟਾਲੇ ਨਾਲ ਜੁੜੇ ਚਾਈਬਾਸਾ ਖਜ਼ਾਨਾ ਚੋਂ 35 ਕਰੋੜ, 62 ਲੱਖ ਰੁਪਏ ਫਰਜ਼ੀ ਢੰਗ ਨਾਲ ਕਢਵਾਉਣ ਦੇ ਮਾਮਲੇ ‘ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਲਾਲੂ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਲਾਲੂ ‘ਤੇ ਚਾਰਾ ਘੁਟਾਲੇ ਦੇ 3 ਮਾਮਲੇ
ਪਹਿਲਾਂ ਮਾਮਲਾ- ਚਾਈਬਾਸਾ ਕੇਸ ‘ਚ ਲਾਲੂ ਦੋਸ਼ੀ ਕਰਾਰ ਦਿੱਤੇ ਗਏ। ਇਸ ਕੇਸ ‘ਚ ਉਨ੍ਹਾਂ ਨੂੰ ਪੰਜ ਸਾਲਾ ਦੀ ਸਜ਼ਾ ਸੁਣਾਈ ਗਈ ਹੈ।
ਦੂਜਾ ਮਾਮਲਾ- ਦੇਵਘਰ ਖਜ਼ਾਨਾ ਨਾਲ ਜੁੜੇ ਇਕ ਹੋਰ ਕੇਸ ‘ਚ ਵੀ ਦੋਸ਼ੀ ਹੈ। ਇਸ ਮਾਮਲੇ ‘ਚ ਉਹ ਸਾਢੇ ਤਿੰਨ ਸਾਲ ਦੀ ਸਜ਼ਾ ਮਿਲਣ ਤੋਂ ਬਾਅਦ ਰਾਂਚੀ ਦੇ ਬਿਰਸਾ ਮੁੰਢਾ ਜੇਲ ‘ਚ ਬੰਦ ਹੈ।
ਤੀਜਾ ਮਾਮਲਾ- ਚਾਰਾ ਘੁਟਾਲੇ ਦੇ ਚਾਈਬਾਸਾ ਖਜ਼ਾਨਾ ਬਗਨ ਮਾਮਲੇ ‘ਚ ਕੋਰਟ ਨੇ ਦੋਸ਼ੀ ਕਰਾਰ ਦਿੱਤਾ।