ਮੋਹਾਲੀ -ਪੰਜਾਬ ਵਿਚ ਬਸੰਤ ਪੰਚਮੀ ਦਾ ਤਿਉਹਾਰ ਅੱਜ ਬੜੀ ਧੂਮਧਾਮ ਨਾਲ ਮਨਾਇਆ। ਇਸੇ ਤਰਾਂ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੂਰਾ, ਨਜ਼ਦੀਕ ਚੰਡੀਗੜ੍ਹ ਨੇ ਅੱਜ ਬਸੰਤ ਪੰਚਮੀ ਦਾ ਤਿਉਹਾਰ ਆਪਣੇ ਕਾਲੇਜ ਕੈਪਸ ਵਿੱਚ ਬੜੀ ਧੂਮਧਾਮ ਨਾਲ ਮਨਾਇਆ। ਇਹ ਤਿਉਹਾਰ ਸਰਦੀਆ ਦੇ ਅੰਤ ਦਾ ਪ੍ਰਤੀਕ ਹੈ। ਇੰਸਟੀਚਿਊਟ ਦੇ ਮੈਬਰਾਂ ਨੇ ਪੂਰੇ ਕੈਪਸ ਨੂੰ ਪੀਲੀ ਰੰਗੋਲੀ ਨਾਲ ਸਜਾਇਆ। ਸਾਰੇ ਸਟਾਫ ਮੈਬਰਾਂ ਨੇ ਪੀਲੇ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਇਸ ਮੋਕੇ ਤੇ ਪੀਲੇ ਰੰਗ ਦੇ ਚਾਵਲ ਵੀ ਉੱਥੇ ਉਪਸਥਿਤ ਲੋਕਾਂ ਵਿੱਚ ਵੰਡੇ ਗਏ। ਆਰੀਅਨ ਗਰੁੱਪ ਦੇ ਚੈਅਰਮੇਨ ਡਾ: ਅੰਸ਼ੂ ਕਟਾਰੀਆ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ।
ਇੱਥੇ ਇਹ ਵਰਨਣਯੋਗ ਹੈ ਕਿ ਮਾਘ ਦੇ ਚੰਦਰਮਾਸ ਦੇ ਪੰਜਵੇ ਦਿਨ ਮਨਾਇਆ ਜਾਂਦਾ ਹੈ। ਇਸ ਪੰਚਮੀ ਨੂੰ ਸਰਸਵਤੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਦਾ ਹੈ। ਕਿਉਕਿ ਇਹ ਮੰਨਿਆ ਜਾਦਾ ਹੈ ਕਿ ਇਸ ਦਿਨ ਸਰਸਵਤੀ ਮਾਤਾ ਦਾ ਜਨਮ ਦਿਨ ਸੀ। ਪੀਲੇ ਰੰਗ ਨੂੰ ਇਸ ਦਿਨ ਜਿਆਦਾ ਮਹੱਤਵ ਦਿੱਤਾ ਜਾਦਾ ਹੈ। ਪੀਲੇ ਰੰਗ ਦੀਆ ਮਿਠਾਈਆ ਦੋਸਤਾ ਅਤੇ ਰਿਸ਼ਤੇਦਾਰਾ ਵਿੱਚ ਵੰਡੀਆ ਜਾਦੀਆ ਹਨ।
ਡਾ: (ਮਿਸਿਜ) ਪ੍ਰਵੀਨ ਕਟਾਰੀਆ, ਡਾਇਰੇਕਟਰ ਜਨਰਲ, ਡਾ: ਰਮਨ ਰਾਣੀ ਗੁਪਤਾ; ਡਾਇਰੇਕਟਰ, ਡਾਇਰੇਕਟਰ ਅਕਾਦਮਿਕਸ; ਪ੍ਰੌਫੈਸਰ ਬੀ.ਐਸ.ਸਿੱਧੂ, ਡਾਇਰੇਕਟਰ, ਐਡਮਿਨਿਸਟ੍ਰੇਸ਼ਨ ਆਦਿ ਵੀ ਮੋਕੇ ਤੇ ਮੌਜ੍ਵਦ ਸਨ ਸਨ।