ਜਸਟਿਸ ਲੋਇਆ ਮਾਮਲੇ ‘ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼

ਨਵੀਂ ਦਿੱਲੀ : ਜਸਟਿਸ ਲੋਇਆ ਮਾਮਲੇ ਉਤੇ ਸੁਪਰੀਮ ਕੋਰਟ ਨੇ ਅੱਜ ਵੱਡਾ ਫੈਸਲਾ ਸੁਣਾਇਆ| ਜਸਟਿਸ ਲੋਇਆ ਸਬੰਧੀ ਸਾਰੇ ਮਾਮਲਿਆਂ ਦੀ ਸੁਣਵਾਈ ਹੁਣ ਸੁਪਰੀਮ ਕੋਰਟ ਵਿਚ ਹੋਵੇਗੀ| ਬਾਂਬੇ ਹਾਈਕੋਰਟ ਤੋਂ ਦੋ ਕੇਸਾਂ ਨੂੰ ਸੁਪਰੀਮ ਕੋਰਟ ਵਿਚ ਟਰਾਂਸਫਰ ਕੀਤਾ ਗਿਆ ਹੈ|
ਸਾਰੇ ਸਬੰਧਿਤ ਪੱਖਾਂ ਨੂੰ ਜਵਾਬ ਦਾਖਲ ਕਰਨ ਲਈ ਆਦੇਸ਼ ਦਿੱਤੇ ਗਏ ਹਨ| ਜਸਟਿਸ ਲੋਇਆ ਮਾਮਲੇ ਦੀ ਅਗਲੀ ਸੁਣਵਾਈ 2 ਫਰਵਰੀ ਨੂੰ ਹੋਵੇਗੀ|
ਸੋਹਰਾਬੁਦੀਨ ਸ਼ੇਖ ਤੇ ਉਸ ਦੀ ਪਤਨੀ ਕੌਸਰ ਬੀ ਦੀ ਕਥਿਤ ਫਰਜ਼ੀ ਮੁਕਾਬਲੇ ‘ਚ ਹੋਈ ਹੱਤਿਆ ਨਾਲ ਸੰਬੰਧਤ ਮਾਮਲੇ ਨੂੰ 2012 ‘ਚ ਸੁਪਰੀਮ ਕੋਰਟ ਦੇ ਆਦੇਸ਼ ‘ਤੇ ਮਹਾਰਾਸ਼ਟਰ ਰੈਫਰ ਕਰ ਦਿੱਤਾ ਗਿਆ ਸੀ। ਲੋਇਆ ਨੇ ਉਸ ਮਾਮਲੇ ਦੀ ਸੁਣਵਾਈ ਕੀਤੀ ਸੀ। ਉਨ੍ਹਾਂ ਦੀ ਮੌਤ ਨਵੰਬਰ 2014 ‘ਚ ਹੋ ਗਈ ਸੀ।