ਜਲੰਧਰ : ਮੱਛੀਆਂ ਰਾਹੀਂ ਹੈਰੋਇਨ ਦੀ ਤਸਕਰੀ ਕਰਨ ਵਾਲੀ ਨਾਈਜ਼ੀਰੀਅਨ ਮਹਿਲਾ ਗ੍ਰਿਫਤਾਰ

ਜਲੰਧਰ -ਜਲੰਧਰ ਕਾਊਂਟਰ ਇੰਟੈਲੀਜੈਂਸ ਅਤੇ ਜਗਰਾਓ ਪੁਲਿਸ ਨੇ ਇੱਕ ਨਾਇਜ਼ੀਰੀਅਨ ਕੁਡ਼ੀ ਨੂੰ ਸਾਂਝੇ ਤੌਰ ਤੇ ਜਗਰਾਓ-ਮੋਗਾ ਨੈਸ਼ਨਲ ਹਾਈਵੇਅ ਟਰੈਪ ਲਗਾ ਤੇ ਗ੍ਰਿਫਤਾਰ ਕੀਤਾ ਹੈ ਜੋ ਕੋਰੀਅਰ ਦੀ ਆਡ਼ ਵਿੱਚ ਮੱਛੀਆਂ ਨੂੰ ਪਾਡ਼ ਕੇ ਉਸ ਵਿੱਚ ਹੈਰੋਇਨ 500 ਮਿਲੀਗ੍ਰਾਮ ਦੇ ਕੈਪਸੂਲ ਲੁਕੋ ਕੇ ਮੋਗਾ ਵਿੱਖੇ ਸਪਲਾਈ ਦੇਣ ਆਈ ਸੀ। ਪੁਲਿਸ ਨੇ ਛੇ ਮੱਛੀਆ ਬਰਾਮਦ ਕੀਤੀਆਂ ਹਨ ਜਿਹਨਾਂ ਵਿੱਚੋਂ ਡੇਢ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਦੇ ਤਾਰ ਨਾਭਾ ਜੇਲ੍ਹ ਨਾਲ ਜੁਡ਼ੇ ਹੋਏ ਹਨ।
ਇਸੇ ਸਬੰਧੀ ਆਈਜੀ ਜਲੰਧਰ ਸ੍ਰੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਜਲੰਧਰ ਕਾਊਂਟਰ ਇੰਟੈਲੀਜ਼ੈਂਸ ਦੇ ਇੰਚਾਰਜ ਹਰਪ੍ਰੀਤ ਸਿੰਘ ਖੱਖ ਅਤੇ ਜਗਰਾਓ ਪੁਲਿਸ ਦੇ ਐਸਐਸਪੀ ਸੁਰਜੀਤ ਸਿੰਘ ਨੇ ਸੂਚਨਾਂ ਦੇ ਅਧਾਰ ਤੇ ਜਗਰਾਓ -ਮੋਗਾ ਨੈਸ਼ਨਲ ਹਾਈਵੇਅ ਟਰੈਪ ਲਗਾਇਆ ਹੋਇਆ ਸੀ ਇਸੇ ਦੌਰਾਨ ਨਾਇਜੀਰੀਅਨ (ਯੁਗਾਡਾ) ਕੁਡ਼ੀ ਰੋਸਟੀ (24) ਨੂੰ ਗ੍ਰਿਫਤਾਰ ਕੀਤਾ ਗਿਆ ਜੋ ਆਪਣੇ ਆਪ ਨੂੰ ਕੋਰੀਅਰ ਵਰਕਰ ਦੱਸ ਰਹੀ ਸੀ ਜਦੋ ਉਸ ਦੀ ਤਲਾਸ਼ੀ ਲਈ ਗਈ ਤਾਂ ਛੇ ਮੱਛੀਆਂ ਬਰਾਮਦ ਹੋਈਆਂ ਜਿਹਨਾਂ ਨੂੰ ਖੋਲ੍ਹ ਕੇ ਦੇਖਿਆ ਗਿਆ ਜਿਸ ਵਿੱਚੋਂ ਡੇਢ ਕਿਲੋ ਹੈਰੋਇਨ ਬਰਾਮਦ ਹੋਈ ।
ਪੁਛਗਿੱਛ ਦੌਰਾਨ ਕੁਡ਼ੀ ਨੇ ਦੱਸਿਆ ਕਿ ਉਸ ਨੂੰ ਦਿੱਲੀ ਤੋਂ ਭੇਜਿਆ ਗਿਆ ਹੈ , ਭੇਜਣ ਵਾਲੇ ਮਨਪ੍ਰੀਤ ਕੌਰ ਅਤੇ ਉਸਦਾ ਇੱਕ ਸਾਥੀ ਹੈ। ਲਡ਼ਕੀ ਨੇ ਦੱਸ਼ਿਆ ਕਿ ਕਿੰਗਪਿੰਨ ਨਾਇਜ਼ੀਰੀਆਂ ਦਾ ਨੰਬਸ @ ਮਾਇਕਲ ਹੈ ਜੋ ਨਾਭਾ ਜੇਲ੍ਹ ਤੋਂ ਡਰੱਗ ਦਾ ਧੰਦਾ ਚਲਾਉਦਾ ਹੈ। ਸ੍ਰੀ ਸ਼ੁਕਲਾ ਨੇ ਦੱਸਿਆ ਕਿ ਪੁਲਿਸ ਇਹ ਰਿਮਾਂਡ ਦੌਰਾਨ ਪਤਾ ਲਗਾਏਗੀ ਕਿ ਨਾਭਾ ਜੇਲ੍ਹ ਵਿੱਚੋਂ ਮਾਇਕਲ ਕਿਸ ਦੇ ਜਰੀਏ ਸੁਨੇਹਾ ਦਿੰਦਾ ਹੈ ਕਿ ਨਸ਼ੇ ਦੀ ਖੇਪ ਕਿੱਥੇ ਭੇਜਣੀ ਹੈ। ਉਹਨਾਂ ਦੱਸਿਆ ਕਿ ਪੁਲਿਸ ਹੁਣ ਤੱਕ 18 ਵਿਦੇਸ਼ੀਆਂ ਨੂੰ ਨਵੀਂ ਸਰਕਾਰ ਬਣਨ ਤੋਂ ਬਾਅਦ ਫਡ਼ ਚੁੱਕੀ ਹੈ।