ਬੁਲੰਦਸ਼ਹਿਰ — ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ‘ਚ ਸ਼ਹੀਦ ਹੋਏ ਜਗਪਾਲ ਸਿੰਘ ਦੀ ਮ੍ਰਿਤਕ ਦੇਹ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਸਲੇਮਪੁਰ ਦੇ ਭੈਂਸਰੋਲੀ ਪਹੁੰਚ ਗਿਆ ਹੈ। ਸ਼ਹੀਦਾਂ ਨੂੰ ਹਜ਼ਾਰਾਂ ਲੋਕਾਂ ਨੇ ਨਮ੍ਹ ਅੱਖਾਂ ਨਾਲ ਵਿਦਾਈ ਦਿੱਤੀ। ਦੱਸਣਾ ਚਾਹੁੰਦੇ ਹਾਂ ਕਿ ਆਉਣ ਵਾਲੀ 4 ਫਰਵਰੀ ਨੂੰ ਸ਼ਹੀਦ ਦੀ ਬੇਟੀ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਪਾਕਿਸਤਾਨ ਜੇਕਰ 18 ਜਨਵਰੀ ਨੂੰ ਨਾਪਾਕ ਹਰਕਤ ਨਾ ਕਰਦਾ ਤਾਂ ਸ਼ਹੀਦ ਜਗਪਾਲ ਆਪਣੀ ਬੇਟੀ ਦੇ ਵਿਆਹ ‘ਚ ਸ਼ਾਮਲ ਹੋਣ ਲਈ 19 ਜਨਵਰੀ ਨੂੰ ਛੁੱਟੀ ਆਉਣ ਵਾਲਾ ਸੀ।
ਜਾਣਕਾਰੀ ਅਨੁਸਾਰ ਸ਼ਹੀਦ ਜਗਪਾਲ ਦਾ ਮ੍ਰਿਤਕ ਸਰੀਰ ਜਿਵੇਂ ਹੀ ਉਨ੍ਹਾਂ ਦੇ ਜੱਦੀ ਪਿੰਡ ‘ਚ ਭੈਂਸਰੋਲੀ ਪਹੁੰਚਿਆ ਤਾਂ ਲੋਕਾਂ ‘ਚ ਹਾਹਾਕਾਰ ਮਚ ਗਈ। ਆਵਾਜਾਈ ਮੰਤਰੀ ਸੁਤੰਤਰ ਦੇਵ ਅਤੇ ਕਈ ਵਿਧਾਇਕਾਂ ਦੇ ਨਾਲ ਹਜ਼ਾਰਾਂ ਹੀ ਲੋਕ ਸ਼ਹੀਦ ਨੂੰ ਸ਼ਰਧਾਜਲੀ ਭੇਂਟ ਕਰਨ ਲਈ ਪਹੁੰਚੇ। ਸ਼ਹੀਦ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਇਸ ਵਿਚਕਾਰ ਇਕ ਹੀ ਨਾਅਰੇ ਦੀ ਗੁੰਜ ਸੁਣਾਈ ਦੇ ਰਹੀ ਸੀ ਕਿ ‘ਹਿੰਦੁਸਤਾਨ ਜ਼ਿੰਦਾਬਾਦ, ਪਾਕਿਸਤਾਨ ਮੁਰਦਾਬਾਦ’। ਦੱਸਿਆ ਜਾ ਰਿਹਾ ਹੈ ਕਿ ਆਪਣੀ ਘਟੀਆ ਹਰਕਤਾਂ ਤੋਂ ਬਾਜ ਨਾ ਆਉਣ ਵਾਲੇ ਪਾਕਿਸਤਾਨ ਨੇ ਅਜਿਹੀ ਹਰਕਤ ਕੀਤੀ, ਜਿਸ ਕਰਕੇ ਬੁਲੰਦਸ਼ਹਿਰ ਦਾ ਇਕ ਹੋਰ ਲਾਲ ਸ਼ਹੀਦ ਹੋ ਗਿਆ।
ਸ਼ਹੀਦ ਦੀ ਲਾਸ਼ ਨੂੰ ਬੁਲੰਦਸ਼ਹਿਰ ‘ਚ ਫੌਜੀ ਸਲਾਮੀ ਨਾਲ ਅੰਤਿਮ ਵਿਦਾਈ ਵੀ ਦਿੱਤੀ ਗਈ। ਸ਼ਹੀਦ ਦੀ ਅਤਿੰਮ ਵਿਦਾਈ ‘ਚ ਲੋਕਾਂ ਦਾ ਭਾਰੀ ਇਕੱਠ ਅਤੇ ਤਮਾਮ ਦਲਾਂ ਦੇ ਨੇਤਾ ਵੀ ਸ਼ਾਮਲ ਹੋਏ ਅਤੇ ਲੋਕਾਂ ਨੇ ਜਗਪਾਲ ਤੁਸੀਂ ਅਮਰ ਰਹੋ ਦੇ ਨਾਅਰੇ ਲਗਾਏ ਅਤੇ ਸ਼ਰਧਾਜ਼ਲੀ ਦਿੱਤੀ। ਨਾਲ ਹੀ ਸੀ.ਐੈੱਮ. ਯੋਗੀ ਦੇ ਹੁਕਮ ‘ਤੇ ਆਵਾਜਾਈ ਮੰਤਰੀ ਸੁਤੰਤਰ ਦੇਵ ਸਿੰਘ ਸ਼ਹੀਦ ਦੀ ਆਖਰੀ ਵਿਦਾਈ ‘ਚ ਸ਼ਾਮਲ ਹੋਏ, ਜਦੋਂਕਿ ਆਵਾਜਾਈ ਮੰਤਰੀ ਨੇ ਆਰਥਿਕ ਮਦਦ ਲਈ 20 ਲੱਖ ਦਾ ਚੈੱਕ ਸ਼ਹੀਦ ਦੇ ਪਰਿਵਾਰ ਨੂੰ ਦਿੱਤਾ।