ਦਿੱਲੀ ਕੋਰਟ ਦਾ ਫੈਸਲਾ: ਮਹਿਲਾ ਦੀ ਸਹਿਮਤੀ ਤੋਂ ਬਿਨਾਂ ਛੂਹਣ ਦਾ ਅਧਿਕਾਰ ਨਹੀਂ

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਅੱਜ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਮਹਿਲਾ ਦੀ ਸਹਿਮਤੀ ਤੋਂ ਬਿਨਾਂ ਕੋਈ ਉਸ ਨੂੰ ਹੱਥ ਨਹੀਂ ਲਗਾ ਸਕਦਾ। ਐਡੀਸ਼ਨਲ ਸੈਸ਼ਨ ਜੱਜ ਸੀਮਾ ਮੈਨੀ ਨੇ ਕਿਹਾ ਹੈ ਕਿ ਇਹ ਬਹੁਤ ਦੁਖਦਾਈ ਗੱਲ ਹੈ ਕਿ ‘ਅਯਾਸ਼ੀ ਅਤੇ ਜਿਨਸੀ ਰੂਪ’ ‘ਚ ਪੁਰਸ਼ਾਂ ਵੱਲੋਂ ਉਨ੍ਹਾਂ ਨੂੰ ਪਰੇਸ਼ਾਨ ਕਰਨ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਅਦਾਲਤ ਨੇ 9 ਸਾਲ ਦੀ ਇਕ ਬੱਚੀ ਦਾ ਯੌਨ ਉਤਪੀੜਨ ਕਰਨ ਦੇ ਮਾਮਲੇ ‘ਚ ਛਵੀ ਰਾਮ ਨਾਮ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਏ ਹੋਏ ਇਹ ਟਿੱਪਣੀ ਕੀਤੀ।
ਬਿਨਾਂ ਸਹਿਮਤੀ ਤੋਂ ਹੱਥ ਲਗਾਉਣਾ ਗਲਤ
ਉੱਤਰ ਪ੍ਰਦੇਸ਼ ਨਿਵਾਸੀ ਛਵੀ ਰਾਮ ਨੇ ਉੱਤਰੀ ਦਿੱਲੀ ਦੇ ਮੁਖਰਜ਼ੀ ਨਗਰ ਇਲਾਕੇ ਦੇ ਇਕ ਭੀੜ ਵਾਲੇ ਬਾਜ਼ਾਰ ‘ਚ ਨਾਬਾਲਿਗਾ ਨੂੰ ਗਲਤ ਤਰੀਕੇ ਨਾਲ ਹੱਥ ਲਗਾਇਆ ਸੀ। ਇਹ ਘਟਨਾ 25 ਸਤੰਬਰ, 2014 ਦੀ ਹੈ। ਅਦਾਲਤ ਨੇ ਕਿਹਾ ਹੈ ਕਿ ਮਹਿਲਾ ਦਾ ਸਰੀਰ ਉਸ ਦੇ ਆਪਣੇ ਹੁੰਦਾ ਹੈ ਅਤੇ ਉਸ ‘ਤੇ ਸਿਰਫ ਉਸ ਦਾ ਅਧਿਕਾਰ ਹੁੰਦਾ ਹੈ। ਦੂਜਿਆਂ ਨੂੰ ਬਿਨਾਂ ਇਸ ਦੀ ਆਗਿਆ ਹੱਥ ਲਾਉਣਾ ਵੀ ਮਨਾਹੀ ਹੈ ਭਾਵੇਂ ਹੀ ਇਹ ਕਿਸੇ ਉਦੇਸ਼ ਲਈ ਕਿਉਂ ਨਾ ਹੋਵੇ।
ਜੱਜ ਨੇ ਕਿਹਾ ਹੈ ਕਿ ਅਜਿਹਾ ਲੱਗਦਾ ਹੈ ਕਿ ਮਹਿਲਾ ਦੀ ਗੋਪਨੀਯਤਾ ਦੇ ਅਧਿਕਾਰ ਨੂੰ ਪੁਰਸ਼ ਨਹੀਂ ਮੰਨਦੇ ਅਤੇ ਉਹ ਆਪਣੀ ਹਵਸ ਨੂੰ ਸ਼ਾਂਤ ਕਰਨ ਲਈ ਹਲਾਤ ਤੋਂ ਮਜ਼ਬੂਰ ਲੜਕੀਆਂ ਦਾ ਯੋਨ ਉਤਪੀੜਨ ਕਰਨ ਤੋਂ ਪਹਿਲਾਂ ਇਕ ਵਾਰ ਸੋਚਦੇ ਵੀ ਨਹੀਂ। ਉਨ੍ਹਾਂ ਨੇ ਕਿਹਾ ਹੈ ਕਿ ਰਾਮ ਇਕ ‘ਜਿਨਸੀ ਭਰਿਸ਼ਟ’ ਵਿਅਕਤੀ ਹੈ, ਜੋ ਕਿਸੇ ਵੀ ਤਰ੍ਹਾਂ ਦੀ ਰਿਆਇਤ ਦੇ ਹੱਕਦਾਰ ਨਹੀਂ ਹਨ। ਅਦਾਲਤ ਨੇ ਉਸ ‘ਤੇ 10 ਹਜ਼ਾਰ ਰੁਪਏ ਜੁਰਮਾਨਾ ਵੀ ਭਰ ਨੂੰ ਕਿਹਾ ਗਿਆ। ਜਿਸ ਚੋਂ ਪੰਜ ਹਜ਼ਾਰ ਰੁਪਏ ਪੀੜਿਤਾਂ ਨੂੰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਅਦਾਲਤ ਨੇ ਦਿੱਲੀ ਸਟੇਟ ਲੀਗਲ ਸਰਵਿਸਸਿਜ਼ ਅਥਾਰਟੀ ਨੂੰ 50,000 ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ।