ਚੰਡੀਗੜ ਐਥਲੈਟਿਕਸ ਐਸੋਸੀਏਸ਼ਨ ਵੱਲੋਂ 27 ਨੂੰ ਕਰਵਾਈ ਜਾਵੇਗੀ ਸੀਨੀਅਰ ਸੂਬਾ ਪੱਧਰੀ ਐਥਲੈਟਿਕਸ ਚੈਂਪੀਅਨਸ਼ਿਪ

ਨਸ਼ਾ ਮੁਕਤ ਜ਼ਿੰਦਗੀ ਨੂੰ ਸਮਰਪਿਤ ਐਥਲੈਟਿਕਸ ਮੀਟ ਵਿਚ ਪੰਦਰਾਂ ਸਾਲ ਤੋਂ ਉੱਪਰ ਹਰ ਕੋਈ ਲੈ ਸਕਦਾ ਹੈ ਹਿੱਸਾ, ਕੋਈ ਐਂਟਰੀ ਫ਼ੀਸ ਨਹੀਂ- ਡੀ ਐੱਸ ਪੀ ਹਰਜਿੰਦਰ ਸਿੰਘ
ਚੰਡੀਗੜ : ਐਥਲੈਟਿਕ ਐਸੋਸੀਏਸ਼ਨ ( ਰਿਜ.) ਵੱਲੋਂ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਮੁੱਖ ਰੱਖਦੇ ਹੋਏ 27 ਅਤੇ 28 ਜਨਵਰੀ ਨੂੰ ਸਪੋਰਟਸ ਕੰਪਲੈਕਸ, ਸੈਕਟਰ 7 ਬੀ ਚੰਡੀਗੜ• ਵਿਖੇ ਰਾਜ ਪੱਧਰੀ ਐਥਲੈਟਿਕ ਐਸੋਸੀਏਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਨਸ਼ਾ ਮੁਕਤ ਜ਼ਿੰਦਗੀ ਨੂੰ ਸਮਰਪਿਤ ਇਸ ਐਥਲੈਟਿਕ ਮੀਟ ਵਿਚ ਪੰਦਰਾਂ ਸਾਲ ਦੀ ਉਮਰ ਤੋਂ ਉੱਪਰ ਵਾਲਾ ਚੰਡੀਗੜ• ਵਿਚ ਪੜਾਈ ਕਰਨ ਵਾਲਾ, ਰਹਿਣ ਵਾਲਾ ਜਾਂ ਨੌਕਰੀ ਕਰਨ ਵਾਲਾ ਕੋਈ ਵੀ ਵਿਅਕਤੀ ਹਿੱਸਾ ਲੈ ਸਕਦਾ ਹੈ। ਇਨ•ਾਂ ਖ਼ੁਲਾਸਾ ਐਸੋਸੀਏਸ਼ਨ ਦੇ ਸਗੰਠਨ ਸੈਕਟਰੀ ਡਿਪਟੀ ਸੁਪਰਡੈਂਟ ਪੁਲਿਸ ਹਰਜਿੰਦਰ ਸਿੰਘ ਵੱਲੋਂ ਕੀਤਾ ਗਿਆ। ਉਨ•ਾਂ ਦੱਸਿਆਂ ਕਿ ਐਥਲੈਟਿਕਸ ਦੇ ਵੱਖ ਵੱਖ ਈਵੈਂਟ ਲਈ ਔਰਤਾਂ ਅਤੇ ਮਰਦਾਂ ਦੇ ਵੱਖ ਵੱਖ ਈਵੈਂਟ ਰੱਖੇ ਗਏ ਹਨ। ਜਦ ਕਿ ਇਸ ਮੀਟ ਦੀ ਐਂਟਰੀ ਮੁਫ਼ਤ ਰੱਖੀ ਗਈ ਹੈ।
ਇਸ ਐਥਲੈਟਿਕ ਮੀਟ ਵਿਚ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਮੈਡਲ ਅਤੇ ਸੈਟੀਫੀਕੇਟ ਪ੍ਰਦਾਨ ਕੀਤੇ ਜਾਣਗੇ। ਜਦ ਕਿ ਬੈੱਸਟ ਐਥਲੀਟ ਨੂੰ 3100 ਰੁਪਏ ਇਨਾਮ ਵੀ ਦਿਤੇ ਜਾਣਗੇ।ਚਾਹਵਾਨ ਖਿਡਾਰੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 20 ਡੀ ਚੰਡੀਗੜ• ਦੇ ਡਾਇਰੈਕਟਰ ਸਰੀਰਕ ਸਿੱਖਿਆਂ ਡਾ. ਜੀ ਪੀ ਪਾਲ ਤੋਂ ਹਾਸਿਲ ਕਰ ਸਕਦੇ ਹਨ ਜਾਂ ਫ਼ੋਨ ਨੰਬਰ 9417121315 ਤੇ ਸੰਪਰਕ ਕਰ ਸਕਦੇ ਹਨ। ਜਦ ਕਿ ਫਾਰਮ ਜਮਾ ਕਰਾਉਣ ਦੀ ਆਖ਼ਰੀ ਤਾਰਿਕ 25 ਜਨਵਰੀ ਹੈ। ਇਸ ਤੋਂ ਬਾਅਦ ਖਿਡਾਰੀਆਂ ਨੂੰ 26 ਜਨਵਰੀ 5 ਵੱਜੇਂ ਸਪੋਰਟਸ ਕੰਪਲੈਕਸ, ਸੈਕਟਰ 7 ਬੀ ਚੰਡੀਗੜ• ਤੋਂ ਚੈੱਸਟ ਨੰਬਰ ਹਾਸਿਲ ਕਰ ਸਕਦੇ ਹਨ।