ਐਸ.ਏ.ਐੱਸ ਨਗਰ ਪਰਖ ਦੀ ਕਸਵੱਟੀ ‘ਤੇ ਉੱਤਰਿਆ ਖ਼ਰਾ-ਵਿੱਤੀ ਕਮਿਸ਼ਨਰ ਮਾਲ

• ਆਨ-ਲਾਈਨ ਜਾਇਦਾਦ ਰਜਿਸਟ੍ਰੇਸ਼ਨ ਦੀ ਨਵੀਂ ਪ੍ਰਣਾਲੀ ਸ਼ੁਰੂ ਹੋਣ ਤੋਂ ਬਾਅਦ 1063 ਜਾਇਦਾਦਾਂ ਦੀ ਹੋ ਚੁੱਕੀ ਹੈ ਰਜਿਸਟ੍ਰੇਸ਼ਨ
• ਸੂਬਾ ਪੱਧਰ ‘ਤੇ ਨਵੀÎਂ ਪ੍ਰਣਾਲੀ ਦੀ ਸਫ਼ਲ ਸ਼ੁਰੂਆਤ ਲਈ ਰਾਹ ਪੱਧਰਾ
ਚੰਡੀਗੜ, : ਐਸ.ਏ.ਐੱਸ ਨਗਰ ਵਿੱਚ 8 ਜਨਵਰੀ ਨੂੰ ਸ਼ੁਰੂ ਹੋÎਈ ਆਨ-ਲਾਈਨ ਰਜਿਸਟ੍ਰੇਸ਼ਨ ਦੀ ਨਵੀਂ ਪ੍ਰਣਾਲੀ ਦਾ ਜਾਇਜ਼ਾ ਲੈਣ ਪਿੱਛੋਂ ਵਧੀਕ ਮੁੱਖ ਸਕੱਤਰ –ਕਮ-ਵਿੱਤੀ ਕਮਿਸ਼ਨਰ ਮਾਲ ਵਿਭਾਗ,ਪੰਜਾਬ ,ਸ੍ਰੀਮਤੀ ਵਿੰਨੀ ਮਹਾਜਨ ਨੇ ਦਾਅਵਾ ਕੀਤਾ ਕਿ ਰਿਪੋਰਟ ਬੜੀ ਸਕਾਰਾਤਮਕ ਅਤੇ ਆਸ਼ਾਵਾਦੀ ਹੈ, ਐਸ.ਏ.ਐਸ ਨਗਰ ਪਰਖ ਦੀ ਕਸਵੱਟੀ ‘ਤੇ ਬਿਲਕੁਲ ਖ਼ਰਾ ਉੱਤਰਿਆ ਹੈ ਅਤੇ ਹੁਣ ਸੂਬਾ ਪੱਧਰ ‘ਤੇ ਇਸ ਪ੍ਰਣਾਲੀ ਦੀ ਸ਼ੁਰੂਆਤ ਲਈ ਰਾਹ ਪੱਧਰਾ ਹੋ ਗਿਆ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਮਹਾਜਨ ਨੇ ਦੱਸਿਆ ਕਿ ਇਸ ਨਵੀਂ ਪ੍ਰਣਾਲੀ ਦੇ ਸ਼ੁਰੂ ਹੋਣ ਤੋਂ ਬਾਅਦ ਐਸ.ਏ.ਐੱਸ ਨਗਰ ਵਿੱਚ ਕੋਈ ਵੀ ਮੈਨੁਅਲ ਰਜਿਸਟ੍ਰੇਸ਼ਨ ਨਹੀਂ ਕੀਤੀ ਗਈ ।ਪਿਛਲੇ ਪੰਦਰਵਾੜ•ੇ ਦੌਰਾਨ ਜ਼ਿਲ•ੇ ‘ਚ ਕੁੱਲ 1063 ਆਨ-ਲਾਈਨ ਜਾਇਦਾਦ ਰਜਿਸਟ੍ਰੇਸ਼ਨਾਂ ਕੀਤੀਆਂ ਗਈਆਂ, ਜਿਨ•ਾਂ ਵਿੱਚ 190 ਮੁਹਾਲੀ ਦੀਆਂ, 8 ਬਨੂੜ, 211 ਡੇਰਾਬਸੀ, 243 ਜ਼ੀਰਖਪੁਰ, 293 ਖਰੜ ਅਤੇ ਮਾਜਰੀ ਦੀਆਂ 118 ਰਜਿਸਟ੍ਰੇਸ਼ਨਾਂ ਸ਼ਾਮਿਲ ਹਨ। ਉਨ•ਾਂ ਦੱਸਿਆ ਕਿ ਇਹ ਅੰਕੜੇ ਬੜੇ ਸਪੱਸ਼ਟ ਤੌਰ ਤੇ ਦਰਸਾਉਂਦੇ ਹਨ ਕਿ ਲੋਕਾਂ ਨੇ ਇਸ ਨਵੀਨ ਪ੍ਰਣਾਲੀ ਨੂੰ ਸਵੀਕਾਰ ਕਰ ਲਿਆ ਹੈ।
ਉਨ•ਾਂ ਅੱਗੇ ਦੱਸਿਆ ਕਿ ਬਿਲਕੁਲ ਇਸੇ ਤਰਜ਼ ‘ਤੇ ਇਹ ਨਵੀਂ ਪ੍ਰਣਾਲੀ ਤਹਿਸੀਲ ਪੱਧਰ ‘ਤੇ ਮੋਗਾ ਵਿੱਚ ਅਤੇ ਉੱਪ-ਤਹਿਸੀਲ ਪੱਧਰ ‘ਤੇ ਆਦਮਪੁਰ ਵਿੱਚ ਬੜੀ ਸਫਲਤਾ ਨਾਲ ਚੱਲ ਰਹੀ ਹÎੈ,ਜਿੱਥੇ ਕਿ ਇਸ ਪ੍ਰਣਾਲੀ ਨੂੰ ਪਿਛਲੇ ਸਾਲ 17 ਨਵੰਬਰ ਨੂੰ ਪਰਖ਼ ਵਜੋਂ ਸ਼ੁਰੂ ਕੀਤਾ ਗਿਆ ਸੀ। ਉਨ•ਾਂ ਅੱਗੇ ਦੱਸਿਆ ਕਿ ਪਿਛਲੇ 2 ਮਹੀਨਿਆਂ ਦੌਰਾਨ ਮੋਗਾ ਵਿੱਚ 970 ਅਤੇ ਆਦਮਪੁਰ ਵਿਚ 399 ਆਨ-ਲਾਈਨ ਜਾਇਦਾਦ ਰਜਿਸਟ੍ਰੇਸ਼ਨਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ।
ਐਫ.ਸੀ.ਆਰ (ਫਾਇਨਾਂਸ਼ੀਅਲ ਕਮਿਸ਼ਨਰ ਰੈਵਿਨਿਊ) ਨੇ ਕਿਹਾ ਕਿ ਇਸ ਨਵੀਨ ਪ੍ਰਣਾਲੀ ਦਾ ਵਿਸਤ੍ਰਿਤ ਜਾਇਜ਼ਾ ਇਹ ਸਪੱਸ਼ਟ ਕਰਦਾ ਹੈ ਕਿ ਸੂਬੇ ਦੇ 22 ਜ਼ਿਲਿ•ਆਂ ਵਿੱÎਚ ਇਸ ਪ੍ਰਣਾਲੀ ਨੂੰ ਲਾਗੂ ਕਰਨ ਦਾ ਹੁਣ ਢੁਕਵਾਂ ਸਮਾਂ ਆ ਗਿਆ ਹੈ। ਇਸ ਸਬੰਧੀ ਸਾਧਨ ਜੁਟਾਏ ਜਾ ਰਹੇ ਹਨ ਅਤੇ ਕੁਝ ਲੋੜੀਂਦੀਆਂ ਢਾਂਚਾਗਤ ਤੇ ਤਕਨੀਕੀ ਲੋੜਾਂ ਦੀ ਪੂਰਤੀ ਤੋਂ ਬਾਅਦ ਇਹ ਆਸ ਕੀਤੀ ਜਾ ਰਹੀ ਹੈ ਕਿ ਸੂਬਾ ਚਿਰੰਤਕਾਲ ਤੋਂ ਚਲੀ ਆ ਰਹੀ ਜਾਇਦਾਦ ਰਜਿਸਟ੍ਰੇਸ਼ਨ ਦੀ ਗੁੰਝਲਦਾਰ ਪ੍ਰਕਿਰਿਆ ਤੋਂ ਮਾਰਚ 2018 ਤੱਕ ਛੁਟਕਾਰਾ ਪਾ ਲਵੇਗਾ ਅਤੇ ਸਮੁੱਚੇ ਸੂਬੇ ਵਿੱਚ ਆਨ-ਲਾਈਨ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰਨ ਵਾਲਾ ,ਪੰਜਾਬ ,ਅਜਿਹਾ ਕਰਨ ਵਾਲਾ ਦੇਸ਼ ਦਾ ਮੋਹਰੀ ਸੂਬਾ ਬਣ ਜਾਵੇਗਾ।
ਆਨ-ਲਾਈਨ ਜਾਇਦਾਦ ਰਜਿਸਟ੍ਰੇਸ਼ਨ ਦੀ ਨਵੀਂ ਪ੍ਰਣਾਲੀ ਬਹੁਤ ਸਰਲ, ਵਰਤਣ ਲਈ ਸੁਖਾਲੀ ਅਤੇ ਸੁਰੱਖਿਅਤ ਹੈ। ਵਿੱਤੀ ਕਮਿਸ਼ਨਰ ਮਾਲ, ਪੰਜਾਬ, ਸ੍ਰੀਮਤੀ ਵਿੰਨੀ ਮਹਾਜਨ ਮੁਤਾਬਕ ਇਸ ਪ੍ਰਣਾਲੀ ਦੀ ਬਦੌਲਤ ਲੋਕ ਵੱਧ-ਘੱਟ ਕਲੈਕਟਰ ਰੇਟਾਂ ਦੀ ਮਾਰ ਤੋਂ ਬਚ ਸਕਦੇ ਹਨ ,ਜਾਇਦਾਦ ਰਜਿਸਟ੍ਰੇਸ਼ਨ ਸਮੇਂ ਉਪਲਬਧ ਕਈ ਕਿਸਮ ਦੀਆਂ ਛੋਟਾਂ ਅਤੇ ਇਨ•ਾਂ ਦੀ ਗਣਨਾ ਦੀ ਸਹੂਲਤ ਲੋਕਾਂ ਨੂੰ ਹੈ। ÎਿÂਸ ਨਵੀਨਤਮ ਤੇ ਸੁਖਾਲੀ ਪ੍ਰਣਾਲੀ ਵਿੱਚ ਬਸ ਸਬੰਧਤ ਵਿਅਕਤੀ ਨੂੰ ਐਨ.ਜੀ.ਡੀ.ਆਰ.ਐਸ(ਨੈਸ਼ਨਲ ਜੈਨਰਿਕ ਡਾਕੁਮੈਂਟ ਰਜਿਸਟ੍ਰੇਸ਼ਨ ਸਿਸਟਮ) ਦੇ ਪੋਰਟਲ ਤੇ ਜਾ ਕੇ ਆਪਣਾ ਯੂਜ਼ਰ-ਨੇਮ ਅਤੇ ਪਾਸਵਰਡ ਭਰਕੇ ਇੱਕ ਲਾਗਇਨ ਆਈ.ਡੀ ਬਨਾਉਣਾ ਹੋਵੇਗਾ।ਇਸ ਤੋਂ ਬਾਅਦ ਆਪਣੀ ਜਾਇਦਾਦ ਦੇ ਵੇਰਵੇ ਭਰਨੇ ਹੋਣਗੇ ਅਤੇ ਇਸ ਪ੍ਰਣਾਲੀ ਰਾਹੀਂ ਉਸ ਵਿਅਕਤੀ ਨੂੰ ਲਾਗੂ ਹੋਣ ਵਾਲੇ ਕੁਲੈਕਟਰ ਰੇਟ ,ਛੋਟਾਂ ਆਦਿ ਦੀ ਜਾਣਕਾਰੀ ਮੁਹੱਈਆ ਹੋ ਜਾਵੇਗੀ।ਜਿੰਨੀ ਵਾਰ ਵੀ ਲਾਗਇਨ ਕੀਤਾ ਜਾਵੇਗਾ ਉਸਦੀ ਜਾਣਕਾਰੀ ਇੱਕ ਅਲਰਟ ਦੇ ਰੂਪ ਵਿੱਚ ਰਜਿਸਟਰਡ ਮੋਬਾਇਲ ਨੰਬਰ ‘ਤੇ ਪਹੁੰਚ ਜਾਵੇਗੀ ।
ਐਨ.ਜੀ.ਡੀ.ਆਰ.ਐਸ(ਨੈਸ਼ਨਲ ਜੈਨਰਿਕ ਡਾਕੁਮੈਂਟ ਰਜਿਸਟ੍ਰੇਸ਼ਨ ਸਿਸਟਮ)ਤਹਿਤ ਆਨ-ਲਾਈਨ ਜਾਇਦਾਦ ਰਜਿਸਟ੍ਰੇਸ਼ਨ ਨੇ ਮਾਲ ਵਿਭਾਗ ਦੇ ਕੰਮ ਨੂੰ ਆਧੁਨਿਕ ਅਤੇ ਸੁਖਾਲਾ ਬਣਾ ਦਿੱਤਾ ਹੈ।ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ•ਾਂ ਦੱਸਿਆ ਕਿ ਇਸ ਪ੍ਰਣਾਲੀ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ ਜਿਵੇÎਂ ਨਾਗਰਿਕਾਂ ਨੂੰ 24*7 (ਚੌਵੀ ਘੰਟੇ) ਰਜਿਸਟ੍ਰੇਸ਼ਨ ਦੇ ਵੇਰਵੇ ਅਤੇ ਆਪਣੀ ਜਾਇਦਾਦ ਸਬੰਧੀ ਦਸਤਾਵੇਜ਼ ਅੱਪਲੋਡ ਕਰਨ ਦੀ ਸਹੂਲਤ,ਆਟੋਮੈਟਿਕ ਸਟੈਂਪ ਡਿਊਟੀ ਕੈਲਕੂਲੇਟ ਕਰਨ ਦੀ ਸਹੂਲਤ, ਕੁਲੈਕਟਰ ਰੇਟਾਂ ‘ਤੇ ਅਧਾਰਿਤ ਰਜਿਸਟ੍ਰੇਸ਼ਨ ਫੀਸ ਅਤੇ ਹੋਰ ਫੀਸਾਂ ਦੀ ਜਾਣਕਾਰੀ, ਵਸੀਕਾ ਨਵੀਸਾਂ ਉੱਤੇ ਬੇਲੋੜੀ ਨਿਰਭਰਤਾ ਨੂੰ ਘੱਟ ਕਰਨਾ ਆਦਿ ਸ਼ਾਮਿਲ ਹਨ। ਡਾਟਾ ਦਰਜ ਕਰਨ ਉਪਰੰਤ ,ਮਿਲਣ ਦਾ ਸਮਾਂ ਲੈਣ ਅਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਖਤਮ ਹੋਣ ਉਪਰੰਤ ਸਬੰਧਤ ਵਿਅਕਤੀ ਨੂੰ ਇੱਕ ਮੋਬਾਇਲ ਸੰਦੇਸ਼ ਭੇਜ ਦਿੱਤਾ ਜਾਂਦਾ ਹੈ ਤਾਂ ਜੋ ਧੋਖਾਧੜੀ ਦਾ ਕੋਈ ਖਦਸ਼ਾ ਹੀ ਪੈਦਾ ਨਾ ਹੋ ਸਕੇ। ਇਸ ਵਿੱਚ ਉਪਲਬਧ ਆਨ-ਲਾਈਨ ਮੁਲਾਕਾਤ ਦਾ ਸਮਾਂ ਲੈਣ ਦੀ ਸੁਵਿਧਾ ਨਾਲ ਸੁਬੇ ਦੇ ਨਾਗਰਿਕ ਆਪਣੀ ਮਰਜ਼ੀ ਅਤੇ ਸਹੂਲਤ ਅਨੁਸਾਰ ਰਜਿਸਟ੍ਰੇਸ਼ਨ ਲਈ ਸਮਾਂ ਅਤੇ ਤਾਰੀਖ ਲÎੈ ਸਕਦੇ ਹਨ ।ਇਸ ਤੋਂ ÎਿÂਲਾਵਾ ਖ਼ਰੀਦਦਾਰਾਂ ਅਤੇ ਵੇਚਣ ਵਾਲਿਆਂ ਦੇ ਅਧਾਰ ਨੰਬਰ ਨੂੰ ਦਰਜ ਕਰਨ ਦੀ ਵਿਵਸਥਾ ਹੋਣ ਕਰਕੇ ਵੀ ਕਈ ਕਿਸਮ ਦੀ ਠੱਗੀਆਂ ਤੋਂ ਬਚਿਆ ਜਾ ਸਕਦਾ ਹੈ।ਰਜਿਸਟ੍ਰੇਸ਼ਨ ਸਮੇਂ ਮੌਕੇ ਉੱਤੇ ਹੀ ਫੋਟੋ ਲੈਣਾ ਅਤੇ ਰਿਪੋਰਟ ਉਤਪੰਨ ਹੋਣ ਦੀ ਸਹੂਲਤ ਵੀ ਕਾਫੀ ਲਾਹੇਵੰਦ ਹੈ ਅਤੇ ਸਬ-ਰਜਿਸਟ੍ਰਾਰਾਂ ਲਈ ਬਾਇਓਮੀਟ੍ਰਿਕ ਅਥੰਟੀਕੇਸ਼ਨ ਦੀ ਵਿਵਸਥਾ ਲਾਗੂ ਹੋਣ ਕਾਰਨ ਇਹ ਪ੍ਰਣਾਲੀ ਬਹੁਤ ਸੁਰੱਖਿਅਤ ਹੈ।
ਸ੍ਰੀਮਤੀ ਮਹਾਜਨ ਨੇ ਦੱਸਿਆ ਕਿ ਭੂਮੀ ਰਿਕਾਰਡ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਨਾਲ ਜੋੜਨ ਦੀ ਸੁਵਿਧਾ ਵੀ ਇਸ ਪ੍ਰਣਾਲੀ ਤਹਿਤ ਕੀਤੀ ਜਾ ਰਹੀ ਹੈ।