ਪੱਟੀ ਪੂਰਨ ਪੰਚਾਇਤ ਵੱਲੋਂ ਕੀਤੇ ਵਿਕਾਸ ਕਾਰਜਾਂ ਤੋਂ ਹੋਰਨਾ ਪੰਚਾਇਤਾਂ ਨੂੰ ਸਿੱਖਣ ਦੀ ਲੋੜ : ਈਸ਼ਾ ਕਾਲੀਆ

ਫਾਜ਼ਿਲਕਾ – ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਜ਼ਿਲ੍ਹੇ ਦੇ ਪਿੰਡ ਪੱਟੀ ਪੂਰਨ ਦਾ ਦੌਰਾ ਕਰਕੇ ਪਿੰਡ ਵਿਚ ਕੀਤੇ ਗਏ ਸਰਵਪੱਖੀ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ।ਡਿਪਟੀ ਕਮਿਸ਼ਨਰ ਮਾਡਲ ਪਿੰਡਾਂ ਦੀ ਸੂਚੀ ਵਿੱਚ ਸ਼ਾਮਲ ਹੋਣ ਲਈ ਅੱਗੇ ਵੱਧ ਰਹੇ ਇਸ ਪਿੰਡ ਦੇ ਵਿਕਾਸ ਕੰਮਾਂ ਤੋਂ ਬਾਗੋ-ਬਾਗ ਨਜ਼ਰ ਆਏ। ਇਸ ਮੌਕੇ ਉਨ੍ਹਾਂ ਨੇ ਪਿੰਡ ਦੇ ਸਰਪੰਚ, ਪੰਚਾਇਤ ਤੇ ਸਮੂਹ ਪਿੰਡ ਵਾਸੀਆਂ ਨੂੰ ਬਿਨਾਂ ਕਿਸੇ ਭੇਦਭਾਵ ਅਤੇਪਾਰਟੀਬਾਜ਼ੀ ਤੋਂ ਉਪਰਉਠ ਕੇ ਆਪਸੀ ਭਾਈਚਾਰਕ ਸਾਂਝ ਨਾਲ ਕੀਤੇ ਗਏ ਵਿਕਾਸ ਕਾਰਜਾਂ ਦੀ ਵਧਾਈ ਵੀ ਦਿੱਤੀ ਤੇ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਇਸ ਪਿੰਡ ਤੋਂ ਸਿੱਖਣ ਲਈ ਕਿਹਾ।
ਇਸ ਪਿੰਡ ਵਿੱਚ ਵੱਖਵੱਖ ਵਿਕਾਸ ਕਾਰਜਾਂ ਲਈ ਅਗਾਂਹਵਧੂ ਪੰਚਾਇਤ ਵੱਲੋਂ ਲਗਪਗ 46 ਲੱਖ ਰੁਪਏ ਖਰਚ ਕੀਤੇ ਗਏ ਹਨ। ਪਿੰਡ ਵਿੱਚ ਹੋਏ ਇਨ੍ਹਾਂ ਵਿਕਾਸ ਕਾਰਜਾਂ ਨੂੰ ਵੇਖਦਿਆਂ ਨੈਸ਼ਨਲ ਅਵਾਰਡ ਲੈਣ ਲਈ ਵੀ ਭਵਿੱਖ ਵਿੱਚ ਚੌਣ ਹੋ ਸਕਦੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ’ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਣਬੀਰ ਸਿੰਘ ਮੁੱਧਲ ਮੌਜੂਦ ਸਨ।
ਦੌਰੇ ਦੌਰਾਨ ਡਿਪਟੀ ਕਮਿਸ਼ਨਰ ਮਲੋਟ-ਫਾਜ਼ਿਲਕਾ ਰੋਡ ਤੋਂ ਪਿੰਡ ਨੂੰ ਜਾਂਦੀ ਸਡ਼ਕ ਦੇ ਦੋਵੇਂ ਪਾਸਿਆਂ ਤੋਂ ਇਲਾਵਾ ਵਾਤਾਵਰਣ ਦੀ ਸੁੱਧਤਾ ਨੂੰ ਬਰਕਰਾਰ ਰੱਖਣ ਹਿਤ ਪਿੰਡ ਦੀ ਸਾਂਝੀਆਂ ਥਾਵਾਂ ‘ਤੇ ਲਗਾਏ ਗਏ ਪੋਦਿਆਂ ਤੋਂ ਕਾਫੀ ਪ੍ਰਭਾਵਿਤ ਹੋਏ।ਪਿੰਡ ਦੀ ਸਾਫ-ਸਫਾਈ ਨੂੰ ਦੇਖ ਕੇ ਵੀ ਉਨ੍ਹਾਂ ਖੁਸ਼ੀ ਪ੍ਰਗਟ ਕੀਤੀ।ਉਨ੍ਹਾਂ ਨੇ ਪਰਾਲੀ ਨੂੰ ਅੱਗ ਨਾ ਲਗਾਉਣ ‘ਤੇ ਪਿੰਡ ਵਾਸੀਆਂ ਦਾਵੀ ਧੰਨਵਾਦ ਕੀਤਾ ਹੈ।ਇਸ ਮੌਕੇ ਉਨ੍ਹਾਂ ਨੇ ਪਿੰਡ ਦੇ ਸਰਪੰਚ ਸ. ਲਖਬੀਰ ਸਿੰਘ, ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਇਸੇ ਤਰ੍ਹਾਂ ਹੀ ਵਿਕਾਸ ਕੰਮ ਜਾਰੀ ਰੱਖਣ ਤਾਂ ਜੋ ਪੱਟੀਪੂਰਨ ਪਿੰਡ ਨੂੰ ਸੂਬੇ ਵਿੱਚ ਇਕ ਨਮੂਨੇ ਦੇ ਪਿੰਡ ਵੱਜੋਂ ਜਾਣਿਆ ਜਾ ਸਕੇ। ਉਨ੍ਹਾਂ ਨੇ ਪਿੰਡ ਦੇ ਸਰਪੰਚ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੀਤੇ ਗਏ ਯੋਗ ਉਪਰਾਲਿਆਂ ਸਦਕਾ ਹੀ ਇਹ ਪਿੰਡ ਨੈਸ਼ਨਲ ਅਵਾਰਡ ਦੀ ਸੂਚੀ ਵਿੱਚ ਸ਼ਾਮਿਲ ਹੋ ਸਕਿਆ ਹੈ।
ਇਸ ਮੌਕੇ ਪਿੰਡ ਦੇ ਸਰਪੰਚ ਸ. ਲਖਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡ ‘ਚ ਇਕ ਖੇਡ ਸਟੇਡੀਅਮ ਬਣਾਇਆ ਗਿਆ ਹੈ ਜਿਸ’ਤੇ ਹੁਣ ਤੱਕ ਪੰਜ ਲੱਖ ਦੀ ਲਾਗਤਆ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਅਤੇ ਇਥੋਂ ਦੀ ਇਕ ਢਾਣੀ ਲਈ ਡੇਢ ਲੱਖ ਦੀ ਲਾਗਤ ਨਾਲ ਸਾਫ ਪਾਣੀ ਪੀਣ ਵਾਸਤੇ ਆਰ.ਓ ਫਿਲਟਰ ਲਗਾਇਆ ਗਿਆ ਹੈ ।ਉਨ੍ਹਾਂ ਹੋਰ ਦੱਸਿਆ ਕਿ ਪਿੰਡ ‘ਚ ਡੇਢ ਲੱਖਦੀ ਲਾਗਤ ਨਾਲ ਇਕ ਸ਼ਾਨਦਾਰ ਬਸ ਸਟੈਂਡ, ਦੱਸ ਲੱਖ ਦੀ ਲਾਗਤ ਨਾਲ ਸ਼ਮਸ਼ਾਨ ਘਾਟ,8 ਲੱਖ ਦੀ ਲਾਗਤ ਨਾਲ ਰਾਜੀਵ ਗਾਂਧੀ ਸੇਵਾ ਕੇਂਦਰ ਤੇ 5 ਲੱਖ ਦੀ ਲਾਗਤ ਨਾਲ ਕੰਮਿਉਨਿਟੀ ਹਾਲ ਬਣਾਇਆ ਗਿਆ ਹੈ। ਪਿੰਡ ਵਿੱਚ ਬਾਰਡਰ ਏਰੀਆ ਡਿਵੈਲਪਮੈਂਟ ਫੰਡ ਰਾਹੀਂ 5 ਲੱਖ ਦੀ ਲਾਗਤ ਖਰਚ ਕੇ ਇਕ ਸ਼ਾਨਦਾਰ ਪਾਰਕ ਬਣਾਉਣ ਦਾ ਵੀ ਕੰਮ ਚਲ ਰਿਹਾ ਹੈ। ਪਿੰਡ ਵਿੱਚ 3.5 ਲੱਖ ਦੀ ਲਾਗਤ ਨਾਲ ਬਲਵਿੰਦਰ ਸਿੰਘ ਯਾਦਗਾਰੀ ਲਾਇਬ੍ਰੇਰੀ ਬਣਾਈ ਗਈ ਜਿਸ ਵਿੱਚ ਪਿੰਡਦੇ ਵਸਨੀਕ ਆ ਕੇ ਰੋਜ਼ਾਨਾ ਅਖਬਾਰ ਤੇ ਖਾਸ ਤੌਰ ‘ਤੇ ਬੱਚੇ ਤੇ ਬਜ਼ੁਰਗ ਕਿਤਾਬਾਂ ਪਡ਼੍ਹਦੇ ਹਨ। ਰੂਰਲ ਮਿਸ਼ਨ ਤਹਿਤ ਪਿੰਡ ਦੀ ਪੂਰੀ ਫਿਰਨੀ ਨੂੰ 4 ਲੱਖ ਦੀ ਲਾਗਤ ਨਾਲ ਪੱਕਾ ਕੀਤਾ ਗਿਆ ਹੈ। ਪੰਚਾਇਤ ਵੱਲੋਂ ਮਗਨਰੇਗਾ ਮਜ਼ਦੂਰਾਂ ਰਾਹੀਂ ਲਗਪਗ 2 ਲੱਖ ਦੀ ਲਾਗਤ ਨਾਲ ਪਿੰਡ ਦੀ ਪਿਛਲੇ ਲੰਬੇ ਸਮੇਂ ਤੋਂ ਪੌਣੇ ਦੋ ਏਕਡ਼ ਬੰਜਰ ਪਈ ਜ਼ਮੀਨ ਨੂੰ ਵਾਹੀ ਯੋਗ ਬਣਾਇਆ ਗਿਆ ਹੈ।
ਸਰਪੰਚ ਸ. ਢਿੱਲੋਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਵਿੱਚ ਵਾਤਾਵਰਣ ਦੀ ਸ਼ੁੱਧਤਾ ਲਈ ਸ਼ਮਸ਼ਾਨ ਘਾਟ, ਗੁਰਦੁਵਾਰਾ ਸਾਹਿਬ,ਸਰਕਾਰੀ ਸਕੂਲ ਤੋਂ ਇਲਾਵਾ ਪਿੰਡ ਦੀਸਡ਼ਕ ‘ਤੇ ਪੌਦੇ ਵੀ ਲਗਾਏ ਗਏ ਹਨ।ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਭਵਿੱਖ ਵਿੱਚ ਢੇਡ ਏਕਡ਼ ਪੰਚਾਇਤੀ ਜ਼ਮੀਨ ‘ਤੇ ਹੋਰ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਪਿੰਡ ਵਿੱਚ ਸਪੈਸ਼ਲ ਤੌਰ ‘ਤੇ ਪੁਰਾਤਨ ਵਿਰਸੇ ਨੂੰ ਦਰਸ਼ਾਉਂਦੀਆਂ ਹੋਇਆ ਪੇਂਟਿੰਗਾਂ ਵੀ ਕਰਵਾਈਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਪਿੰਡ ਦੇ ਕਿਸਾਨਾਂ ਨੂੰ ਖੇਤੀਬਾਡ਼ੀ ਦੇ ਨਾਲਨਾਲ ਸਹਾਇਕ ਧੰਦੇ ਅਪਣਾਉਣ ਲਈ ਸਮੇਂ-ਸਮੇਂ ‘ਤੇ ਖੇਤੀਬਾਡ਼ੀ ਵਿਭਾਗ ਦੇ ਸਹਿਯੋਗ ਨਾਲ ਕੈਂਪ ਲਗਾ ਕੇ ਜਾਗਰੂਕ ਕੀਤਾ ਜਾਂਦਾ ਹੈ। ਪਿੰਡ ‘ਚ ਸਪੈਸ਼ਲ ਤੌਰ’ਤੇ ਇਕ ਸੁਝਾਅ ਤੇ ਸ਼ਿਕਾਇਤ ਬਕਸਾ ਵੀ ਲਗਾਇਆ ਗਿਆ ਹੈ ਜਿਸ ਨੂੰ ਹਫਤੇ ਵਿੱਚ ਇਕ ਵਾਰ ਖੋਲ ਕੇ ਸੁਝਾਵਾਂ ‘ਤੇ ਅਮਲ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ।