ਰਾਜਸਥਾਨ ਵਿੱਚ ਡਾਇਣ ਦਦੇ ਨਾਂ ਤੇ ਦਿਹਾਤੀ ਔਰਤਾਂ ਦੀਆਂ ਲਗਾਤਾਰ ਹੋ ਰਹੀਆਂ ਦਰਦ ਭਰੀਆਂ ਹੱਤਿਆਵਾਂ ਕਾਰਨ ਅੰਧ ਵਿਸ਼ਵਾਸ ਤੇ ਲਗਾਮ ਲਗਾਉਣ ਵਿੱਚ ਪੁਲੀਸ ਪ੍ਰਸ਼ਾਸਨ ਦੀ ਨਾਕਾਮੀ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਸੂਬੇ ਵਿੱਚ ਅੰਧ ਵਿਸ਼ਵਾਸ ਅਤੇ ਅੰਨ੍ਹੀ ਸ਼ਰਧਾਦੇ ਨਾਂ ਤੇ ਹਰ ਸਾਲ ਦਰਜਨਾਂ ਜਾਨਾਂ ਚਲੀਆਂ ਜਾਂਦੀਆਂ ਹਨ ਪਰ ਸਰਕਾਰ ਚੁੱਪ ਹੈ। ਹਾਈ ਕੋਰਟ ਦੇ ਦਖਲ ਕਾਰਨ ਪੁਲੀਸ ਵਿੱਚ ਫ਼ੌਰੀ ਤੌਰ ਤੇ ਥੋੜ੍ਹੀ ਹਰਕਤ ਦਿਖਾਈ ਦਿੱਤੀ ਹੈ।
ਉਦਲਪੁਰਾ, ਭੀਲਵਾੜਾ- ਕਰੇੜਾ ਤਹਿਸੀਲ ਦੇ ਉਦਲਪੁਰਾ ਪਿੰਡ ਦੀ ਗੀਤਾ ਬਲਾਈ ਦੀ ਜ਼ਿੰਦਗੀ ਉਸੇਦੇਪਰਿਵਾਰਵਾਲਿਆਂ ਨੇ ਖੋਹ ਲਈ। ਪਤੀ ਦੇ ਘੱਟ ਦਿਮਾਗ ਦਾ ਹੋਣ ਕਾਰਨ ਉਹ ਘਰ ਅਤੇ ਖੇਤਾਂ ਦਾ ਸਾਰਾ ਕੰਮ ਸੰਭਾਲ ਰਹੀ ਸੀ, ਜੋ ਸ਼ਾਇਦ ਉਸ ਦੀ ਜੇਠਾਣੀ ਨੂੰ ਪਸੰਦ ਨਹੀਂ ਆਇਆ।
ਗੀਤਾ ਤੇ ਡਾਇਣ ਹੋਣ ਦੇ ਦੋਸ਼ ਲਗਾ ਕਿ ਉਹ ਉਸਨੂੰ ਘਨੋਪ ਮਾਤਾ ਲੈ ਗਈ। ਇੱਥੇ ਨਵਰਾਤਿਆਂ ਵਿੱਚ ਉਸਨੂੰ 11 ਦਿਨ ਤੱਕ ਭੁੱਖਾ ਪਿਆਸਾ ਰੱਖਿਆ ਗਿਆ। ਗੀਤਾ ਖੂਹ ਤੇ ਪਾਣੀ ਪੀਣ ਗਈ ਤਾਂ ਉਸਨੂੰ ਧੰਕਾਦੇ ਕੇ ਖੂਹ ਵਿੱਚ ਸੁੱਟ ਦਿੱਤਾ ਗਿਆ।ਉਸ ਸੁੱਕੇ ਖੂਹ ਵਿੱਚ ਇੱਕ ਦਰਖਤ ਤੇ ਉਸ ਦੀ ਲਾਸ਼ 10ਦਿਨਾਂ ਤੱਕ ਲਟਕੀ ਪਈ ਰਹੀ।
ਜੇਠਾਣੀ ਨੇ ਪਿੰਡ ਪਹੁੰਚ ਕੇ ਗੀਤਾ ਬਲਈ ਨੂੰ ਚਰਿੱਤਰਹੀਣ ਦੱਸਦੇ ਹੋਏ ਕਹਿ ਦਿੱਤਾ ਕਿ ਉਹ ਤਾਂ ਕਿਤੇ ਭੱਜ ਗਈ ਹੈ। ਗੀਤਾ ਦੇ ਭਰਾ ਬਾਲੂ ਨੇ ਉਸਦੀ ਗੁੰਮਸ਼ੁਦਗੀ ਦਾ ਮਾਮਲਾਦਰਜ ਕਰਵਾਇਆ ਪਰ ਪੁਲੀਸ ਨੇ ਕੋਈਕਾਰਵਾਈ ਨਾ ਕੀਤੀ। ਜੇਠਾਣੀ ਨੇਪੰਚਾਇਤ ਵਿੱਚ ਉਸਨੂੰ ਮਾਰਨ ਦੀ ਗੱਲ ਕਬੂਲ ਲੲ ਪਰ ਪੁਲੀਸ ਦੇ ਸਾਹਮਣੇ ਉਹ ਮੁੱਕਰ ਗਈ। ਪੁਲੀਸ ਉਸ ਦੇ ਖਿਲਾਫ਼ ਕੋਈ ਸਬੂਤ ਪ੍ਰਾਪਤ ਨਹੀਂ ਕਰ ਸਕੀ।
ਬਾਲਵਾਸ, ਭੀਲਵਾੜਾ- ਇਹ ਘਟਨਾ ਵੀ ਭੀਲਵਾੜਾ ਜ਼ਿਲ੍ਹੇ ਦੇ ਬਾਲਵਾਸਪਿੰਡ ਦੀ ਹੈ। ਨੰਦੂ ਦੇਵੀ ਦਾ ਪਰਿਵਾਰ ਪਿਛਲੇ 6 ਸਾਲ ਤੋਂ ਪਿੰਡ ਦੇ ਬਾਹਰ ਜੰਗਲ ਵਿੱਚ ਰਹਿਣ ਲਈ ਮਜਬੂਰ ਹੈ। ਪੜੌਸੀ ਡਾਲੂ ਦਾ ਬੇਟਾ ਕੀ ਬਿਮਾਰ ਹੋਇਆ, ਇੱਕ ਓਝਾ ਜਿਸਨੂੰ ਜਾਦੂ-ਟੂਣੇ ਤੋਂ ਮੁਕਤੀ ਦਿਵਾਉਣ ਦਾ ਦੇਵਤਾ ਮੰਨਿਆ ਜਾਂਦਾ ਹੈ, ਨੇ ਉਸ ਦਾ ਇਲਜਾਮ ਗਰੀਬ ਨੰਦੂ ਦੇਵੀ ਦੇ ਸਿਰ ਤੇ ਰੱਖ ਦਿੱਤਾ। ਉਸ ਤੋਂ ਬਾਅਦ ਤਾਂ ਪੂਰੇ ਪਿੰਡ ਨੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ।
ਆਪਣੇ 3 ਬੇਟਿਆਂ ਦੇ ਨਾਲ ਜੇਕਰ ਨੰਦੂ ਦੇਵੀ ਕਿਸੇ ਤਰ੍ਹਾਂ ਜੰਗਲ ਵਿੱਚ ਭੱਜ ਨਾ ਜਾਂਦੀ ਤਾਂ ਸ਼ਾਇਦ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਜਦੋਂ ਵੀ ਨੰਦੂ ਦੇਵੀ ਕਿਸੇ ਅਜਨਬੀ ਨੂੰ ਦੇਖਦੀ ਹੈ ਤਾਂ ਹੱਥ ਜੋੜ ਕੇ ਸਿਰਫ਼ ਇੱਕ ਹੀ ਸਵਾਲ ਕਰਦੀ ਹੈ, ਮੈਂ ਡਾਇਣ ਹੁੰਦੀ ਤਾਂ ਕੀ ਅੱਜ ਮੇਰੀ ਖੁਦ ਦਾ ਪਰਿਵਾਰ ਜਿੰਦਾ ਰਹਿੰਦਾ?
ਪੁਰ ਰੋਡ, ਭੀਲਵਾੜਾ- ਭੀਲਵਾੜਾ ਸ਼ਹਿਰ ਦੇ ਪੁਰ ਰੋਡ ਤੇ ਭੋਲੀ 12 ਸਾਲ ਤੋਂ ਇੱਕੱਲੀ ਰਹਿ ਰਹੀ ਸੀ। ਸਮਾਜ ਦੇ ਕੁਝ ਲੋਕਾਂ ਨੇ ਡਾਇਣ ਦੱਸ ਕੇ ਉਸਨੂੰ ਤੰਗ ਕਰਨਾ ਆਰੰਭ ਕਰ ਦਿੱਤਾ। ਉਸ ਦੇ ਪਰਿਵਰ ਨੇ 5 ਵਾਰ ਪੰਚਾਇਤ ਬੁਲਾਈ ਪਰ 3 ਲੱਖ ਰੁਪਏ ਖਰਚ ਕਰਨ ਤੋਂ ਬਾਅਦ ਵੀ ਪੰਜ ਪਟੇਲਾਂ ਨੇ ਉਸਨੂੰ ਡਾਇਣ ਦੀ ਬਦਨਾਮੀ ਤੋਂ ਆਜ਼ਾਦ ਨਹੀਂ ਕੀਤਾ।
ਪਿੰਡ ਦੀਆਂ 5 ਔਰਤਾਂ ਭੋਲੀ ਦਾ ਸਾਥ ਦੇਣ ਆਈਆਂ ਤਾਂ ਉਹਨਾਂ ਨੂੰ ਵੀ ਡਾਇਣ ਦੱਸ ਦਿੱਤਾ। ਪੜ੍ਹੀ-ਲਿਖੀ ਨੂੰਹ ਹੇਮਲਤਾ ਨੇ ਸਾਥ ਦਿੱਤਾ ਤਾਂ ਪੇਕੇ ਵਾਲਿਆਂ ਨੇ ਵੀ ਉਸ ਨਾਲੋਂ ਰਿਸ਼ਤਾ ਤੋੜ ਲਿਆ। ਅੱਜ ਭੋਲੀ ਆਪਣੇ ਪਤੀ ਪਿਅਰਾਚੰਦ ਦੇ ਨਾਲ ਅਲੱਗ ਮਕਾਨ ਵਿੱਚ ਰਹਿੰਦੀ ਹੈ। ਪੁਲੀਸ ਇਸ ਮਾਮਲੇ ਵਿੱਚ ਵੀ ਚੁੱਪ ਹੈ।
ਬੋਰੜਗਾਉਂ, ਭੀਲਵਾੜਾ- ਬੋਰੜਗਾਉਂ ਦੀ 96 ਸਾਲ ਦੀ ਗੁਲਾਬੀ ਬਾਈ ਦੀ ਦਸਾਤਾਨ ਬਹੁਤ ਹੀ ਦਰਦਨਾਕ ਹੈ। ਪਤੀ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਉਸਨੂੰ ਡਾਇਣ ਦੱਸ ਕੇ ਦਰਕਿਨਾਰ ਕਰ ਦਿੱਤਾ।
ਗੁਲਾਬੀ ਬਾਈ ਨੂੰ ਡਾਇਣ ਦੱਸਣ ਵਾਲੇ ਲੋਕਾਂ ਨੇ ਉਸ ਦੀ 6 ਵਿੱਘੇ ਜ਼ਮੀਨ ਅਤੇ ਜੱਦੀ ਘਰ ਤੇ ਵੀ ਕਬਜਾ ਕਰ ਲਿਆ। 11 ਸਾਲ ਪਹਿਲਾਂ ਗੁਲਾਬੀ ਬਾਈ ਦੇ ਭਤੀਜਿਆਂ ਨੇ ਉਸਨੂੰ ਕੁੱਟ-ਕੁੱਟ ਕੇ ਪਿੰਡ ਤੋਂ ਬਾਹਰ ਕੱਢ ਦਿੱਤਾ ਸੀ।
ਗੁਲਾਬੀ ਬਾਈ ਦੇ ਲਈ ਕਾਨੂੰਨੀ ਕਾਰਵਾਈ ਵਿੱਚ ਮਦਦ ਕਰ ਰਹੇ ਦੂਰ ਦੇ ਇੱਕ ਰਿਸ਼ਤੇਦਾਰ ਬੰਸੀ ਦਾ ਜੱਦੀ ਮਕਾਨ ਵਿਕ ਚੁੱਕਾ ਹੈ। ਮਾਮਲਾ ਦਰਜ ਹੋਣ ਦੇ ਬਾਵਜੂਦ ਪੁਲੀਸ ਪ੍ਰਸ਼ਾਸਨ ਨੇ ਕਦੀ ਵੀ ਗੁਲਾਬੀ ਬਾਈ ਦੀ ਹਾਲਤ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ।
ਸੇਮਲਾਟ, ਭੀਲਵਾੜਾ- ਸਹੁਰੇ ਵਾਲਿਆਂ ਦੇ ਜ਼ੁਲਮ ਦਾ ਸ਼ਿਕਾਰ ਪਾਰਸੀ ਪਿਛਲੇ 2 ਸਾਲ ਤੋਂ ਪਿਤਾ ਦੇ ਘਰ ਰਹਿ ਰਹੀ ਹੈ। ਉਸ ਦਾ ਵਿਆਹ ਰਾਏਪੁਰ ਦੇ ਤਿਲੇਸ਼ਵਰ ਪਿੰਡ ਵਿੱਚ ਮੁਕੇਸ਼ ਨਾਲ ਹੋਇਆ ਸੀ। ਘਰ ਵਿੱਚ 2 ਬੱਕਰੀਆਂ ਕੀ ਮਰੀਆਂ ਕਿ ਪਾਰਸੀ ਨੂੰ ਡਾਇਣ ਦੱਸ ਦਿੱਤਾ ਗਿਆ।ਕੁੱਟ ਕੁੱਟ ਕੇ ਰਾਤ ਨੂੰ ਹੀ ਉਸਨੂੰ ਘਰ ਤੋਂ ਬਾਹਰ ਕੱਢ ਦਿੱਤਾ। ਪਰਿਵਾਰ ਨੇ ਥਾਣੇ ਵਿੱਚ ਮਾਮਲਾ ਦਰਜ ਕਰਵਾਇਆ, ਪੁਲੀਸ ਨੇ ਕੋਈ ਕਾਰਵਾਈ ਨਾ ਕੀਤੀ।
ਅਗਰਪੁਰ, ਭੀਲਵਾੜਾ- ਭੀਲਵਾੜਾ ਜ਼ਿਲ੍ਹੇ ਦੇ ਸੁਹਾਣਾ ਤਹਿਸੀਲ ਦੇ ਅਗਰਪੁਰਾ ਪਿੰਡ ਦੀ ਵਿਧਵਾ ਰਾਮਗਣੀ ਦੇ ਪਰਿਵਾਰ ‘ਤੇ ਡਾਇਣ ਦੇ ਨਾਂ ਤੇ ਕਾਫ਼ੀ ਜ਼ੋਰ-ਜ਼ੁਲਮ ਹੋਇਆ। ਰਾਮਗਣੀ ਦੇ ਪਤੀ ਅਤੇ 2 ਬੇਟਿਆਂ ਦੀ ਮੌਤ ਤੋਂ ਬਾਅਦ ਉਸ ਦੀ ਪੁਸ਼ਤੈਨੀ ਜ਼ਮੀਨ ਹਥਿਆਉਣ ਦੇ ਲਈ ਪੜੌਸੀਆਂ ਨੇ ਉਸ ਦੇ ਨਾਲ ਪੂਰੇ ਪਰਿਵਾਰ ਦੀਆਂ ਔਰਤਾਂ ਨੂੰ ਡਾਇਣ ਐਲਾਨ ਕਰ ਦਿੱਤਾ।
ਰਾਮਗਣੀ ਦੇ ਬੇਟੇ ਉਦੈਲਾਲ ਨੇ ਥਾਣੇ ਵਿੱਚ ਮਾਮਲਾ ਦਰਜ ਕਰਵਾਇਆ। ਪਰ ਦੋਸ਼ੀਆਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਬਦਮਾਸ਼ ਲੋਕਾਂ ਨੇ ਉਸ ਦੇ ਪੂਰੇ ਪਰਿਵਾਰ ਨੂੰ ਪਿੰਡ ਵਿੱਚ ਅਲੱਗ-ਥਲੱਗ ਕਰ ਦਿੱਤਾ।
ਟਾਣਕਾ ਗਾਉਂ, ਰਾਜਸਮੰਦ- ਡਾਇਣ ਕਰਾਰ ਦੇ ਦਿੱਤੀ ਗਈ ਨੋਜੀਬਾਏ ਦੇ ਸੜੇ ਹੋਏ ਹੱਥ ਅੱਜ ਵੀ ਜੁਲਮ ਦੀ ਕਹਾਣੀ ਬਿਆਨ ਕਰਦੇ ਹਨ। ਡਾਇਣ ਦੱਸ ਕੇ ਪਿੰਡ ਦੇ ਬਦਮਾਸ਼ਾਂ ਨੇ ਉਸ ਨੂੰ ਗਰਮ ਸਲਾਖਾਂ ਨਾਲ ਦਾਗਿਆ, ਜਿਸ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ।
ਪਿੰਡ ਦੇ ਇੱਕ ਬਦਮਾਸ਼ ਪਰਿਵਾਰ ਵਿੱਚ ਇੱਕ ਮੌਤ ਹੋਈ ਅਤੇ ਦੋਸ਼ ਨੋਜੀਬਾਈ ਤੇ ਲਗਾ ਦਿੱਤਾ ਗਿਆ। ਫ਼ਿਰ ਜ਼ੋਰ ਜ਼ੁਲਮ ਦਾ ਸਿਲਸਿਲਾ ਚੱਲ ਪਿਆ। ਉਸ ਦੇ ਹੱਥਾਂ ਨੂੰ ਅੰਗਾਰਿਆਂ ਨਾਲ ਸਾੜਿਆ ਗਿਆ। ਪੁਲੀਸ ਵਿੱਚ ਸ਼ਿਕਾਇਤ ਗੲ. ਪਰ ਕੋਈ ਕਾਰਵਾਈ ਨਾ ਹੋਈ।
ਥਾਲੀ ਕਾ ਤਲਾਗਾਉਂ, ਰਾਜਸਮੰਦ- ਰਾਜਸਮੰਦ ਜ਼ਿਲ੍ਹੇ ਦੇ ਥਾਲੀ ਦਾ ਤਲਾਗਾਉਂ ਦੀ ਕੇਸ਼ੀਬਾਈ ਨੇ 3 ਸਾਲ ਤੋਂ ਖੁਦ ਨੂੰ ਘਰ ਵਿੱਚ ਹੀ ਕੈਦ ਕੀਤਾ ਹੋਇਆ ਹੈ। 8 ਨਵੰਬਰ ਨੂੰ ਪੂਰੇ ਪਿੰਡ ਨੇ ਉਸਨੂੰ ਡਾਇਣ ਦੱਸ ਕੇ ਨੰਗਾ ਕਰਕੇ ਗਧੇ ਤੇ ਬਿਠਾ ਕੇ 3 ਪਿੰਡਾਂ ਵਿੱਚ ਘੁੰਮਾਇਆ ਸੀ। ਉਹ ਰਾਤੀ-ਚੀਖਦੀ ਰਹੀ ਪਰ ਵਹਿਸ਼ੀ ਭੀੜ ਉਸ ਦਾ ਦਰਦ ਸੁਣਨ ਦੀ ਜਗ੍ਹਾ ਉਸ ਤੇ ਪੱਥਰ ਵਰਸਾਉਂਦੀ ਰਹੀ, ਉਸਨੂੰ ਮਰਿਆ ਹੋਇਟਾ ਸਮਝ ਕੇ ਭੀੜ ਰਸਤੇ ਵਿੱਚ ਹੀ ਸੁੱਟ ਆਈ, ਬਾਅਦ ਵਿੱਚ ਕਿਸੇ ਨੇ ਉਸਨੂੰ ਹਸਪਤਾਲ ਪਹੁੰਚਾਇਆ।
ਕੇਸ਼ੀਬਾਈ ਦੀ ਜ਼ਿੰਦਗੀ ਤਾਂ ਬਚ ਗਈ ਪਰ ਉਸ ਘਟਨਾਂ ਦਾ ਸਦਮਾ ਦਿਲ ‘ਤੇ ਅਜਿਹਾ ਲੱਗਿਆ ਕਿ 3 ਸਾਲ ਵਿੱਚ ਉਸ ਨੇ ਘਰ ਤੋਂ ਬਾਹਰ ਕਦਮ ਹੀ ਨਹੀਂ ਰੱਖਿਆ। ਪਿੰਡ ਵਿੱਚ ਕਿਸੇ ਆਦਮੀ ਨੇ ਫ਼ਾਂਸੀ ਲਗਾ ਲਈ ਤਾਂ ਉਸਨੂੰ ਡਾਇਣ ਦੱਸ ਦਿੱਤਾ ਗਿਆ। ਪੁਲੀਸ ਤਮਾਸ਼ਬੀਨ ਬਣੀ ਰਹੀ।
ਦੇਵਲਗਾਉਂ, ਡੂੰਗਰਪੁਰ- ਇੱਕ ਭੋਪੇ ਦੇ ਆਦੇਸ਼ ਤੇ ਡੂੰਗਰਪੁਰ ਜ਼ਿਲ੍ਹੇ ਦੇ ਦੇਵਲਗਾਉਂ ਵਿੱਚ 4 ਔਰਤਾਂ ਨੂੰ ਡਾਇਣ ਕਰਾਰ ਦੇ ਦਿੱਤਾ ਗਿਆ। ਮਾਰਚ 2016 ਵਿੱਚ ਪਿੰਡ ਦੀ ਕਾਲੀ, ਕਮਲਾ, ਬਸੰਤੀ ਅਤੇ ਮੀਰਾ ਨੂੰ ਉਹਨਾਂ ਦੇ ਹੀ ਪਰਿਵਾਰ ਦੇ ਲੋਕਾਂ ਨੇ ਡਾਇਣ ਦੱਸ ਕੇ ਤੰਗ ਕੀਤਾ। ਪੰਚਾਇਤ ਅਤੇ ਪੁਲੀਸ ਤਮਾਸ਼ਬੀਨ ਬਣੀ ਰਹੀ। ਭੋਪਾਂ ਦੇ ਆਦੇਸ਼ ਦਰਜਨਾਂ ਔਰਤਾਂ ਨੂੰ ਡਾਇਣ ਦੱਸ ਕੇ ਤੰਗ ਕੀਤਾ ਜਾਂਦਾਹੈ। ਇਹਨਾਂ ਭੋਪਿਆਂ ਨੇ ਫ਼ੁਰਮਾਨ ਸੁਣਾ ਕੇ ਭੀਲਵਾੜਾ, ਚਿਤੌੜਗੜ੍ਹ ਅਤੇ ਰਾਜਸਮੰਦ ਜ਼ਿਲ੍ਹਿਆਂ ਵਿੱਚੋਂ ਪਿਛਲੇ ਕੁਝ ਸਾਲਾਂ ਵਿੱਚ 105 ਤੋਂ ਜ਼ਿਆਦਾ ਔਰਤਾਂ ਨੂੰ ਡਾਇਣ ਦੱਸ ਦਿੱਤਾ। 22 ਔਰਤਾਂ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਅਤੇ 8 ਔਰਤਾ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ। ਹੱਲਾ ਮਚਣ ਤੇ ਰਾਜਸਥਾਨ ਹਾਈਕੋਰਟ ਅਤੇ ਔਰਤ ਕਮਿਸ਼ਨ ਨੇ ਨੋਟਿਸ ਲਿਆ। ਕੋਰਟ ਨੇ ਭੋਪਾਂ ਦੇ ਖਿਲਾਫ਼ ਕਾਰਵਾਈ ਦੀ ਰਿਪੋਰਟ ਮੰਗੀ, ਨਾਲ ਹੀ ਨਿਰਦੇਸ਼ ਦਿੱਤੇ ਕਿ ਭੋਪੇ ਕਿਸੇ ਨੂੰ ਡਾਇਣ ਨਾ ਦੱਸਣ।
ਇਸ ਆਦੇਸ਼ ਅਤੇ ਜਾਂਚ ਪੜਤਾਲ ਦਾ ਪਲੀਤਾ ਉਦੋਂ ਲੱਗਿਆ ਜਦੋਂ ਪਿਛਲੇ ਦਿਨੀਂ ਉਦੈਪੁਰ ਜ਼ਿਲ੍ਹੇ ਦੇ ਬਿਚਲਾ ਫ਼ੁਲਾ ਪਿੰਡ ਵਿੱਚ 70 ਸਾਲਾ ਚੰਪਾ ਨੂੰ ਡਾਇਣ ਦੱਸ ਕੇ ਕੁੱਟ-ਕੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ। ਭੋਪਾਂਨੇ ਇਸ ਚੰਪਾ ਦੇ ਪੜੌਸੀ ਸ਼ੰਕਰ ਲਾਲ ਮੀਣਾ ਦੇ ਪਰਿਵਾਰ ਨੇ ਇਸ ਕੰਮ ਨੂੰ ਅੰਜ਼ਾਮ ਦਿੱਤਾ। ਇਹ ਆਦਮੀ ਆਪਣੇ ਬਿਮਾਰ ਬੇਟੇ ਨੂੰ ਠੀਕ ਕਰਨਾ ਚਾਹੁੰਦਾਸੀ। ਪੁਲੀਸ ਨੇ ਹਰ ਮਾਮਲੇ ਵਾਂਗ ਇਸ ਦੀ ਵੀ ਜਾਂਚ ਆਰੰਭ ਕਰ ਦਿੱਤੀ। ਰਾਜਸਥਾਨ ਡਾਇਣ ਸ਼ੋਸ਼ਣ ਨਿਵਾਰਕ ਐਕਟ ਮੁਤਾਬਕ ਖੁਦ ਨੂੰ ਭੋਪਾਂ ਜਾਂ ਕਿਸੇ ਅਲੌਕਿਕ ਜਾਂ ਜਾਦੂਈ ਸ਼ੰਕੀ ਦਾ ਮਾਲਕ ਦੱਸਣਾ ਅਪਰਾਧ ਹੈ। ਇਸ ਕਰਕੇ 3 ਸਾਲ ਦੀ ਸਜ਼ਾ ਦੀ ਵਿਵਸਥਾ ਹੈ। ਪਰ ਇਸ ਦੇ ਬਾਵਜੂਦ ਵੀ ਰਾਜਸਥਾਨ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਅਜਿਹਾ ਹੋ ਰਿਹਾ ਹੈ।