7 ਕਰਮਚਾਰੀਆਂ ਨੂੰ ਲੈ ਜਾ ਰਿਹਾ ONGC ਦਾ ਹੈਲੀਕਾਪਟਰ ਕ੍ਰੈਸ਼, 1 ਲਾਸ਼ ਬਰਾਮਦ

ਨੈਸ਼ਨਲ ਡੈਸਕ : ਤੇਲ ਤੇ ਕੁਦਰਤੀ ਗੈਸ ਨਿਗਮ(ਓ.ਐੱਨ.ਜੀ.ਸੀ.) ਦੇ ਪੰਜ ਕਰਮਚਾਰੀਆਂ ਅਤੇ ਦੋ ਪਾਇਲਟ ਨੂੰ ਲੈ ਕੇ ਜਾ ਰਿਹਾ ਪਵਨ ਹੰਸ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ‘ਚ ਸਵਾਰ 7 ਰਾਈਡਰਜ਼ ਵਿਚੋਂ ਇਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਦਰਅਸਲ ਮੁੰਬਈ ਦੇ ਜੁਹੂ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਹੈਲੀਕਾਪਟਰ ਅਚਾਨਕ ਲਾਪਤਾ ਹੋ ਗਿਆ।
ਇੰਡੀਅਨ ਕੋਸਟ ਗਾਰਡ ਨੇ ਦੱਸਿਆ ਕਿ ਹੈਲੀਕਾਪਟਰ ਦਾ ਬੀਤੀ ਰਾਤ 10.25 ਵਜੇ ਏਅਰ ਟ੍ਰੈਫਿਕ ਕੰਟਰੋਲਰ ਅਤੇ ਓ.ਐੱਨ.ਜੀ. ਨਾਲ ਆਖਰੀ ਵਾਰ ਸੰਪਰਕ ਹੋਇਆ ਸੀ। ਉਸ ਸਮੇਂ ਉਹ ਮੁੰਬਈ ਤੋਂ 30 ਸਮੁੰਦਰੀ ਮੀਲ ਦੂਰ ਉਡਾਨ ਭਰ ਰਿਹਾ ਸੀ। ਓ.ਐੱਨ.ਜੀ.ਸੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਪਵਨ ਹੰਸ ਦਾ ਹੈਲੀਕਾਪਟਰ ਸੀ ਜਿਸ ‘ਚ ਪੰਜ ਕਰਮਚਾਰੀ ਸਵਾਰ ਸਨ। ਇਸ ਹੈਲੀਕਾਪਟਰ ਨੇ ਓ.ਐੱਨ.ਜੀ.ਸੀ. ਦੇ ਨਾਰਥ ਫੀਲਡ(ਉੱਤਰੀ ਖੇਤਰ) ‘ਚ 10:58 ਮਿੰਟ ‘ਤੇ ਉਤਰਨਾ ਸੀ।