ਘਰ ਵਿੱਚ ਲੱਗੀ ਅੱਗ ਨਾਲ ਇੱਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ

ਜੈਪੁਰ ਦੇ ਵਿਦਿਆਨਗਰ ਦੇ ਇੱਕ ਘਰ ਵਿੱਚ ਸ਼ਨੀਵਾਰ ਤੜਕੇ ਬਲਾਸਟ ਹੋਇਆ ਅਤੇ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ .ਹਾਦਸੇ ਦੀ ਵਜ੍ਹਾ ਸਲੈਂਡਰ ਵਿੱਚ ਅੱਗ ਲੱਗਣੀ ਦੱਸੀ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ ਵਿਦਿਆਨਗਰ ਦੇ ਸੈਕਟਰ 9 ਵਿੱਚ ਸੰਜੀਵ ਗਰਗ ਦੇ ਮਕਾਨ ਵਿੱਚ ਸਵੇਰੇ 4 ਵਜੇ ਦੇ ਕਰੀਬ ਬਲਾਸਟ ਹੋਇਆ। ਇਸਦੇ ਬਾਅਦ ਘਰ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦੀ ਖਬਰ ਤੋਂ ਹਫੜਾ ਦਫ਼ੜੀ ਮੱਚ ਗਈ ਅਤੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਮੌਕੇ ਤੇ ਪਹੁੰਚ ਕੇ ਪੁਲਿਸ ਜਾਂਚ ਕਰ ਰਹੀ ਹੈ।