ਜਲੰਧਰ – ਜਲੰਧਰ ਦਿਹਾਤੀ ਪੁਲਿਸ ਨੇ ਹਥਿਆਰਾਂ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਚਾਰ ਮੈਂਬਰੀ ਗਿਰੋਹ ਨੂੰ ਹਥਿਆਰਾਂ ਸਮੇਤ ਗਿ੍ਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ! ਅੱਜ ਸਥਾਨਕ ਪੁਲਿਸ ਲਾਈਨ ਵਿਚ ਪੁਲਿਸ ਲਾਈਨ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਲਾ ਪੁਲਿਸ ਮੁਖੀ ਗੁਰਪੀ੍ਤ ਸਿੰਘ ਭੁੱਲਰ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੂੰ ਇਕ ਚੈਕਿੰਗ ਦੋਰਾਨ ਦਾਨਾ ਮੰਡੀ ਸ਼ੰਕਰ ਥਾਣਾ ਸਦਰ ਨਕੋਦਰ ਤੋਂ ਗਿ੍ਫਤਾਰ ਕੀਤਾ ਗਿਆ ਫੜੇ ਗਏ ਦੋਸ਼ੀਆਂ ਵਿੱਚ ਰਣਜੀਤ ਸਿੰਘ(30), ਪਰਮਜੀਤ ਸਿੰਘ (26), ਵਨੀਤ ਕੁਮਾਰ (38), ਅਤੇ ਗੁਰਜੀਤ ਸਿੰਘ(23) ਸ਼ਾਮਿਲ ਹਨ! ਉਹਨਾਂ ਅੱਗੇ ਦੱਸਿਆ ਕਿ ਦੋਸ਼ੀਆਂ ਪਾਸੋਂ ਇਕ ਪਿਸਤੋਲ 32 ਬੋਰ ਸਮੇਤ 3 ਜਿੰਦਾ ਰੋਂਦ, ਇਕ ਪਿਸਤੋਲ 315 ਬੋਰ ਸਮੇਤ 2 ਰੋਂਦ, 5 ਗਾ੍ਮ ਹਿਰੋਇਨ, ਇਕ ਆਲਟੋ ਕਾਰ ਪੀ.ਬੀ.08-ਡੀ.ਬੀ.2646, ਇਕ ਮੋਟਰ ਸਾਈਕਲ ਅਤੇ 37500/ ਰੁਪਏ ਪੁਰਾਣੀ ਕਰੰਸੀ ਬਰਾਮਦ ਕੀਤੀ ਗਈ! ਦੋਸ਼ੀਆਂ ਖਿਲਾਫ ਧਾਰਾ 379 ਬੀ,382 ਅਤੇ ਐਨ.ਡੀ.ਪੀ.ਐਸ ਐਕਟ 25-54-59 ਅਧੀਨ ਕੇਸ ਦਰਜ ਕੀਤਾ ਗਿਆ !