ਰਾਹੁਲ ਗਾਂਧੀ ਨੇ ਬਹਿਰੀਨ ਦੇ ਰਾਜਕੁਮਾਰ ਨਾਲ ਕੀਤੀ ਮੁਲਾਕਾਤ

ਬਹਿਰੀਨ – ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਅੱਜ ਬਹਿਰੀਨ ਪਹੁੰਚੇ, ਜਿਥੇ ਉਨ੍ਹਾਂ ਨੇ ਰਾਜਕੁਮਾਰ ਨਾਲ ਮੁਲਾਕਾਤ ਕੀਤੀ| ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਰਾਹੁਲ ਗਾਂਧੀ ਦਾ ਇਹ ਪਹਿਲਾ ਵਿਦੇਸ਼ ਦੌਰਾ ਹੈ|
ਰਾਹੁਲ ਗਾਂਧੀ ਨੇ ਬਹਿਰੀਨ ਵਿਚ ਬਹਿਰੀਨ ਸ਼ੇਖ ਸਲਮਾਨ ਬਿਨ ਹਮਦ ਅਲ ਖਲੀਫਾ ਦੇ ਕ੍ਰਾਊਨ ਪ੍ਰਿੰਸ ਅਤੇ ਅਲ ਵਾਦੀ ਪੈਨੇਸ ਵਿਚ ਰਾਜ ਕੁਮਾਰ ਸ਼ੇਖ ਖਾਲਿਦ ਬਿਨ ਹਮਦ ਅਲ ਖਲੀਫਾ ਨਾਲ ਮੁਲਾਕਾਤ ਕੀਤੀ|