ਦਰਦਨਾਕ ਸੜਕ ਹਾਦਸੇ ‘ਚ ਮਹਿਲਾ ਡਾਕਟਰ ਦੀ ਮੌਤ

ਬਲਾਚੌਰ : ਅੱਜ ਸ਼ਹੀਦ ਭਗਤ ਸਿੰਘ ਨਗਰ-ਰੂਪਨਗਰ ਨੈਸ਼ਨਲ ਹਾਈਵੇ ਤੇ ਬਲਾਚੌਰ ਦੇ ਨੇੜਲੇ ਪਿੰਡ ਲੋਹਟਾਂ ਪੁੱਲ ਲਾਗੇ ਹੋਏ ਫੈਕਟਰੀ ਬੱਸ ਤੇ ਐਕਟਿਵਾ ਦੀ ਟਕਰ ਵਿੱਚ ਨਾਮਵਰ ਨੌਜਵਾਨ ਮਹਿਲਾਂ ਡਾਕਟਰ ਦੀ ਮੌਤ ਹੋ ਗਈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਿਲਾ ਡਾਕਟਰ ਦੀ ਪਛਾਣ ਡਾ ਸ਼ੀਤਲ ਖਟਾਣਾ ਵੱਜੋਂ ਕੀਤੀ ਗਈ। ਡਾ ਸ਼ੀਤਲ ਨਵਾਂਸ਼ਹਿਰ ਦੇ ਧੀਰ ਹਸਪਤਾਲ ਵਿੱਖੇ ਡੈਂਟਲ ਸਰਜਨ ਵੱਜੋਂ ਡਿਊਟੀ ਕਰ ਰਹੀ ਸੀ,ਤੇ ਰੋਜ ਵਾਂਗ ਆਪਣੀ ਐਕਟਿਵਾ ਤੇ ਜੱਦੋਂ ਬਲਾਚੌਰ ਵੱਲ ਨੂੰ ਜਾ ਰਹੀ ਸੀ ਤਾਂ ਅੱਗੇ ਤੋਂ ਆ ਰਹੀ ਫੈਕਟਰੀ ਦੀ ਬੱਸ ਨਾਲ ਟੱਕਰ ਹੋ ਗਈ। ਉਸ ਨੂੰ ਜਦੋਂ ਬਲਾਚੌਰ ਦੇ ਸਿਵਿਲ ਹਸਪਤਾਲ ਵਿੱਖੇ ਪਹੁੰਚਾਇਆ ਗਿਆ ਤਾਂ ਡਾਕਟਰਾ ਦੀ ਟੀਮ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਹ 21-22 ਸਾਲਾਂ ਦੀ ਸੀ।
ਮ੍ਰਿਤਕਾ ਕਾਂਗਰਸੀ ਆਗੂ ਨੰਬਰਦਾਰ ਹੀਰਾ ਖੇਪੜ ਦੀ ਭਾਣਜੀ ਸੀ,ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ,ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਨੇ ਡਾ ਸ਼ੀਤਲ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।