CM ਦੀ ਸੁਰੱਖਿਆ ‘ਚ ਹੋਈ ਗਲਤੀ, 11 ਪੁਲਸ ਵਾਲਿਆਂ ਨੂੰ ਕੀਤਾ ਮੁਅੱਤਲ

ਪਟਨਾ— ਬਿਹਾਰ ਦੇ ਮੁੱਖਮੰਤਰੀ ਰਾਜ ਦੀ ਤੀਜੀ ਪੜਾਅ ਦੀ ਸਮੀਖਿਆ ਯਾਤਰਾ ਦੌਰਾਨ ਸ਼ਨੀਵਾਰ ਨੂੰ ਬੇਗੂਸਰਾਏ ਪੁੱਜੇ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ‘ਚ ਵੱਡੀ ਗਲਤੀ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਵਿਅਕਤੀ ਵੱਲੋਂ ਮੁੱਖਮੰਤਰੀ ਨੇੜੇ ਪੁੱਜ ਕੇ ਉਨ੍ਹਾਂ ‘ਤੇ ਕਾਲਾ ਮਫਰਲ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਚੱਲਦੇ ਸੀ.ਐਮ ਦੀ ਸੁਰੱਖਿਆ ‘ਚ ਤਾਇਨਾਤ 11 ਪੁਲਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।