ਲਖਨਊ ਉੱਤਰ ਪ੍ਰਦੇਸ਼ ਵਿੱਚ ਆਲੂ ਕਿਸਾਨਾਂ ਦਾ ਗੁੱਸਾ ਸੜਕਾਂ ਉੱਤੇ ਫੁੱਟ ਪਿਆ ਹੈ। ਘੱਟ ਕੀਮਤਾਂ ਤੋਂ ਦੁੱਖੀ ਕਿਸਾਨਾਂ ਨੇ ਆਲੂਆਂ ਦਾ ਢੇਰ ਮੁੱਖ ਮੰਤਰੀ ਰਿਹਾਇਸ਼ ਅਤੇ ਵਿਧਾਨ ਸਭਾ ਦੇ ਸਾਹਮਣੇ ਸੜਕਾਂ ਉੱਤੇ ਸੁੱਟ ਦਿੱਤਾ ਹੈ। ਜਿਕਰਯੋਗ ਹੈ ਸ਼ੁੱਕਰਵਾਰ ਦੀ ਰਾਤ ਨੂੰ ਹੀ ਕਿਸਾਨਾਂ ਨੇ ਸੜਕਾਂ ਉੱਤੇ ਆਲੂ ਸੁੱਟਣਾ ਸ਼ੁਰੂ ਕਰ ਦਿੱਤਾ ਸੀ।