ਮੁੰਬਈ ਦੇ ਕਮਲਾ ਮਿਲਸ ਸਥਿਤ ਪਬ ਵਿੱਚ ਹੁੱਕਾਂ ਦੀ ਵਜ੍ਹਾ ਨਾਲ ਹਾਦਸਾ ਹੋਇਆ ਸੀ। ਕਮਲਾ ਮਿਲਸ ਅਗਨੀਕਾਂਡ ਉੱਤੇ ਆਈ ਫਾਇਰ ਬ੍ਰਿਗੇਡ ਦੀ ਰਿਪੋਰਟ ਵਿੱਚ ਇਸਦਾ ਖੁਲਾਸਾ ਹੋਇਆ ਹੈ। ਰਿਪੋਰਟ ਵਿੱਚ ਪਬ ਵਿੱਚ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੀ ਵੀ ਗੱਲ ਸਾਹਮਣੇ ਆਈ ਹੈ।ਕਮਲਾ ਮਿਲਸ ਅੱਗ ਮਾਮਲੇ ‘ਚ ਮੁੰਬਈ ਪੁਲਿਸ ਨੇ ਮੋਜੋ ਬਿਸਟਰੋ ਰੈਸਟੋਰੈਂਟ ਦੇ ਇੱਕ ਮਾਲਕ ਯੁੱਗ ਪਾਠਕ ਨੂੰ ਗ੍ਰਿਫ਼ਤਾਰ ਕੀਤਾ ਹੈ।