ਬਾਲੀਵੁੱਡ ਦਾ ਦਬੰਗ ਅਦਾਕਾਰ ਸਲਮਾਨ ਖਾਨ ਸੁਸ਼ਾਂਤ ਸਿੰਘ ਰਾਜਪੂਤ ਨਾਲ ਨਾਰਾਜ਼ ਹੋ ਗਿਆ ਹੈ। ਸਲਮਾਨ ਦੀ ਨਾਰਾਜ਼ਗੀ ਸੁਸ਼ਾਂਤ ਨਾਲ ਕਿਸੇ ਫ਼ਿਲਮ ਤੋਂ ਨਹੀਂ ਹੋਈ। ਪਤਾ ਲੱਗਾ ਹੈ ਕਿ ਇੱਕ ਪਾਰਟੀ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਨੇ ਸਟਾਰਡਮ ਦੇ ਤੇਵਰ ਸਲਮਾਨ ਖਾਨ ਦੇ ਪਿਆਰੇ ਸੂਰਜ ਪੰਚੋਲੀ ਨੂੰ ਦਿਖਾਏ ਤਾਂ ਸਲਮਾਨ ਸੁਸ਼ਾਂਤ ਨਾਲ ਨਾਰਾਜ਼ ਹੋ ਗਿਆ। ਦੱਸਿਆ ਜਾਂਦਾ ਹੈ ਕਿ ਹਾਲ ਹੀ ਵਿੱਚ ਇੱਕ ਪਾਰਟੀ ਦੌਰਾਨ ਸੁਸ਼ਾਂਤ ਵਾਰ-ਵਾਰ ਸੂਰਜ ਨਾਲ ਗਲਤ ਤਰੀਕੇ ਨਾਲ ਗੱਲ ਕਰ ਰਿਹਾ ਸੀ ਅਤੇ ਉਹ ਇਹ ਦਿਖਾਉਣ ਦੀ ਕੋਸ਼ਿਸ ਕਰ ਰਿਹਾ ਸੀ ਕਿ ਸੂਰਜ ਨੇ ਹੁਣ ਤੱਕ ਇੰਡਸਟਰੀ ਵਿੱਚ ਕੁਝ ਵੀ ਹਾਸਲ ਨਹੀਂ ਕੀਤਾ। ਸੂਰਜ ਨੇ ਇਹ ਸਾਰੀ ਗੱਲ ਸਲਮਾਨ ਨੂੰ ਦੱਸੀ ਤਾਂ ਸਲਮਾਨ ਨੇ ਸੁਸ਼ਾਂਤ ਨੂੰ ਫ਼ੋਨ ਕੀਤਾ ਤੇ ਉਸ ਨੂੰ ਸਮਝਾਇਆ ਕਿ ਇੱਕ ਹੀ ਇੰਡਸਟਰੀ ਦੇ ਹੋ ਕੇ ਇੱਕ ਦੂਜੇ ਨਾਲ ਅਜਿਹੀ ਗੱਲ ਕਰਨਾ ਠੀਕ ਨਹੀਂ।