ਮੁੰਬਈ ਵਿੱਚ ਫਿਰ ਲੱਗੀ ਇੱਕ ਇਮਾਰਤ ਨੂੰ ਅੱਗ ,4 ਲੋਕਾਂ ਦੀ ਮੌਤ,7 ਜਖ਼ਮੀ

ਮੁੰਬਈ ਵਿੱਚ ਪਬ ਹਾਦਸਾ ਹਜੇ ਲੋਕਾਂ ਨੂੰ ਭੁੱਲਿਆ ਵੀ ਨਹੀਂ ਸੀ ਕਿ ਇੱਕ ਹੋਰ ਇਮਾਰਤ ਵਿੱਚ ਅੱਗ ਲੱਗਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਵੀਰਵਾਰ ਦੇਰ ਰਾਤ ਮੁੰਬਈ ਦੇ ਮਰੋਲ ਇਲਾਕੇ ਵਿੱਚ ਇੱਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗ ਗਈ ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਅਤੇ 7 ਲੋਕ ਜਖ਼ਮੀ ਹਨ। ਹਾਲਾਂਕਿ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ।