ਬਰੈੱਡ ਪਿੱਜ਼ਾ ਕੱਪਸ

ਤੁਸੀਂ ਕਾਫ਼ੀ ਤਰ੍ਹਾਂ ਦਾ ਪਿੱਜ਼ਾ ਬਣਾ ਕੇ ਖਾਧਾ ਹੋਵੇਗਾ ਅੱਜ ਅਸੀਂ ਤੁਹਾਨੂੰ ਬਰੈੱਡ ਪਿੱਜ਼ਾ ਕੱਪਸ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ…
ਸਮੱਗਰੀ
– ਪਿਆਜ਼
– 40 ਗ੍ਰਾਮ
– ਸ਼ਿਮਲਾ ਮਿਰਚ
– 150 ਗ੍ਰਾਮ
– ਮੋਜ਼ਰੇਲਾ ਚੀਜ਼
– 50 ਗ੍ਰਾਮ
– ਆਲਿਵਸ
– 2 ਵੱਡੇ ਚੱਮਚ
– ਸਵੀਟ ਕੌਰਨ
– 40 ਗ੍ਰਾਮ
– ਨਮਕ
– 1/2 ਛੋਟਾ ਚੱਮਚ
– ਕਾਲੀ ਮਿਰਚ
– 1/2 ਛੋਟਾ ਚੱਮਚ
– ਇਤਾਲਵੀ ਮਸਾਲਾ
– 1/2 ਛੋਟਾ ਚੱਮਚ
– ਬ੍ਰੈੱਡ ਸਲਾਈਸ ਲੋੜ ਮੁਤਾਬਕ
– ਤੇਲ ਲੋੜ ਮੁਤਾਬਕ
ਬਣਾਉਣ ਦੀ ਵਿਧੀ
1. ਇਕ ਬਾਊਲ ‘ਚ ਬ੍ਰੈੱਡ ਸਲਾਈਸ ਅਤੇ ਤੇਲ ਨੂੰ ਛੱਡ ਕੇ ਸਾਰੀ ਸਮੱਗਰੀ ਪਾ ਕੇ ਚੰਗੀ ਤਰ੍ਹਾਂ ਮਿਲਾਓ।
2. ਇਕ ਬ੍ਰੈੱਡ ਸਲਾਈਸ ਲੈ ਕੇ ਇਸ ਦੇ ਸਾਰੇ ਕਿਨਾਰਿਆਂ ਨੂੰ ਕੱਟ ਲਓ।
3. ਫ਼ਿਰ ਵੇਲਣੇ ਦੀ ਮਦਦ ਨਾਲ ਬ੍ਰੈੱਡ ਨੂੰ ਸਮਤਲ ਕਰੋ।
4. ਹੁਣ ਬੇਕਿੰਗ ਟ੍ਰੇਅ ‘ਤੇ ਥੋੜ੍ਹਾ ਜਿਹਾ ਤੇਲ ਲਾਓ ਅਤੇ ਬ੍ਰੈੱਡ ਸਲਾਈਸ ਨੂੰ ਇਸ ਵਿੱਚ ਰੱਖ ਕੇ ਕੱਪ ਦਾ ਆਕਾਰ ਦਿਓ।
5. ਇਸ ਤੋਂ ਬਾਅਦ ਤਿਆਰ ਮਿਸ਼ਰਣ ਨੂੰ ਇਨ੍ਹਾਂ ਕੱਪਸ ‘ਚ ਭਰ ਕੇ ਉੱਪਰੋਂ ਥੋੜ੍ਹਾ ਤੇਲ ਪਾ ਦਿਓ।
6. ਓਵਨ ਨੂੰ 430 ਡਿਗਰੀ ਫ਼ਾਰਨਹੀਟ/220 ਡਿਗਰੀ ਸੈਲਸੀਅਸ ‘ਤੇ ਪ੍ਰੀ-ਹੀਟ ਕਰੋ ਅਤੇ ਬੇਕਿੰਗ ਟ੍ਰੇਅ ਨੂੰ ਇਸ ਵਿੱਚ ਰੱਖ ਕੇ 10 ਮਿੰਟ ਤੱਕ ਬੇਕ ਕਰੋ।
7. ਤੁਹਾਡੇ ਬ੍ਰੈੱਡ ਪਿੱਜ਼ਾ ਕੱਪਸ ਤਿਆਰ ਹਨ। ਇਨ੍ਹਾਂ ਨੂੰ ਗਰਮਾ-ਗਰਮ ਪਰੋਸੋ।