ਪੰਜਾਬ ਸਮੇਤ ਸਮੁੱਚਾ ਉੱਤਰ ਭਾਰਤ ਕੋਹਰੇ ਦੀ ਲਪੇਟ ‘ਚ, ਕਈ ਟ੍ਰੇਨਾਂ ਤੇ ਉਡਾਨਾਂ ਰੱਦ

ਚੰਡੀਗੜ੍ਹ – ਪੰਜਾਬ ਸਮੇਂ ਉੱਤਰੀ ਸੂਬਿਆਂ ਵਿਚ ਕੋਹਰੇ ਦਾ ਪ੍ਰਕੋਪ ਜਾਰੀ ਹੈ| ਸੰਘਣੀ ਧੁੰਦ ਅਤੇ ਠੰਢ ਕਾਰਨ ਪੰਜਾਬ ਵਿਚ ਜਨਜੀਵਨ ਪ੍ਰਭਾਵਿਤ ਹੋਇਆ ਹੈ| ਇਸ ਦੌਰਾਨ ਕਈ ਟ੍ਰੇਨਾਂ ਅਤੇ ਉਡਾਨਾਂ ਵਿਚ ਦੇਰੀ ਹੋਈ ਹੈ, ਜਦੋਂ ਕਿ ਕਈਆਂ ਨੂੰ ਰੱਦ ਕਰਨਾ ਪਿਆ ਹੈ|
ਦੱਸਣਯੋਗ ਹੈ ਕਿ ਪੰਜਾਬ ਸਮੇਤ ਦਿੱਲੀ, ਹਰਿਆਣਾ ਵਿਚ ਨਵੇਂ ਸਾਲ ਤੋਂ ਸੰਘਣੀ ਧੁੰਦ ਪੈ ਰਹੀ ਹੈ| ਇਸ ਧੁੰਦ ਕਾਰਨ ਟ੍ਰੇਨ ਅਤੇ ਹਵਾਈ ਸੇਵਾਵਾਂ ਪ੍ਰਭਾਵਿਤ ਹਨ| ਧੁੰਦ ਕਾਰਨ ਪੰਜਾਬ ਵਿਚ ਕਈ ਸੜਕੀ ਹਾਦਸੇ ਵੀ ਵਾਪਰ ਚੁੱਕੇ ਹਨ|