ਕੈਟਰੀਨਾ ਕੈਫ਼ ਅੱਜਕਲ ਆਪਣੀ ਫ਼ਿਲਮ ‘ਟਾਈਗਰ ਜ਼ਿੰਦਾ ਹੈ’ ਦੀ ਸਫ਼ਲਤਾ ਤੋਂ ਬਹੁਤ ਖੁਸ਼ ਹੈ ਅਤੇ ਉਸਦਾ ਕਹਿਣਾ ਹੈ ਕਿ ਇਹ ਇਕ ਬੇਹੱਦ ਤਸੱਲੀਬਖਸ਼ ਅਹਿਸਾਸ ਹੈ। ਅਲੀ ਅੱਬਾਸ ਜਫ਼ਰ ਵੱਲੋਂ ਨਿਰਦੇਸ਼ਿਤ ਫ਼ਿਲਮ ਵਿੱਚ ਇਕ ਵਾਰ ਫ਼ਿਰ ਜਾਸੂਸ ਜੋਇਆ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਨੇ ਕਿਹਾ ਕਿ ਉਹ ਪ੍ਰਸ਼ੰਸਕਾਂ ਤੋਂ ਮਿਲੇ ਪਿਆਰ ਤੋਂ ਬਹੁਤ ਖੁਸ਼ ਹੈ। ਉਸ ਨੇ ਕਿਹਾ ਕਿ ਜਦੋਂ ਅਸੀਂ ਫ਼ਿਲਮ ‘ਟਾਈਗਰ ਜ਼ਿੰਦਾ ਹੈ’ ‘ਤੇ ਕੰਮ ਸ਼ੁਰੂ ਕੀਤਾ ਸੀ ਉਦੋਂ ਸਾਨੂੰ ਯਕੀਨ ਸੀ ਕਿ ਸਾਡੇ ਕੋਲ ਇਕ ਚੰਗੀ ਸਕ੍ਰਿਪਟ ਹੈ ਅਤੇ ਅਲੀ ਨੇ ਉਸ ਸਕ੍ਰਿਪਟ ਨੂੰ ਬਾਖੂਬੀ ਵੱਡੇ ਪਰਦੇ ‘ਤੇ ਉਤਾਰਿਆ ਹੈ ਜੋ ਪੂਰੇ ਦੇਸ਼ ਵਿੱਚ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਰਹੀ ਹੈ। ਕੈਟਰੀਨਾ ਨੇ ਇਕ ਬਿਆਨ ਵਿੱਚ ਕਿਹਾ ਕਿ ਇਕ ਅਦਾਕਾਰਾ ਦੇ ਤੌਰ ‘ਤੇ ਮੈਂ ਹਮੇਸ਼ਾ ਅਜਿਹੀਆਂ ਫ਼ਿਲਮਾਂ ਦਾ ਹਿੱਸਾ ਬਣਨਾ ਚਾਹੁੰਦੀ ਸੀ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਅਤੇ ਜੋ ਪ੍ਰਤੀਕਿਰਿਆ ਸਾਨੂੰ ਮਿਲ ਰਹੀ ਹੈ, ਉਹ ਜ਼ਬਰਦਸਤ ਅਤੇ ਬੇਹੱਦ ਤਸੱਲੀਬਖਸ਼ ਹੈ। ‘ਟਾਈਗਰ ਜ਼ਿੰਦਾ ਹੈ’ ਵਿੱਚ ਅਭਿਨੇਤਾ ਸਲਮਾਨ ਖਾਨ ਵੀ ਇਕ ਵਾਰ ਫ਼ਿਰ ਟਾਈਗਰ ਦੇ ਕਿਰਦਾਰ ਵਿੱਚ ਹੈ।