ਸਮੱਗਰੀ
– ਮੈਦਾ 250 ਗ੍ਰਾਮ
– ਘਿਉ 60 ਗ੍ਰਾਮ
– ਨਮਕ 1/2 ਛੋਟਾ ਚੱਮਚ
– ਅਜਵਾਈਨ 1/2 ਛੋਟਾ ਚੱਮਚ
– ਪਾਣੀ 80 ਮਿਲੀਲੀਟਰ
– ਤੇਲ ਤਲਣ ਲਈ
ਬਣਾਉਣ ਦੀ ਵਿਧੀ
1. ਇਕ ਬਾਊਲ ‘ਚ 50 ਗ੍ਰਾਮ ਮੈਦਾ, 60 ਗ੍ਰਾਮ ਘਿਉ, 1/2 ਛੋਟਾ ਚੱਮਚ ਨਮਕ ਅਤੇ 1/2 ਚੱਮਚ ਅਜਵਾਈਨ ਪਾ ਕੇ ਮਿਕਸ ਕਰੋ।
2. ਇਨ੍ਹਾਂ ਨੂੰ 80 ਮਿਲੀਲੀਟਰ ਪਾਣੀ ਪਾ ਕੇ ਇਸ ਨੂੰ ਸਖਤ ਆਟੇ ਦੀ ਤਰ੍ਹਾਂ ਗੁੰਨ ਲਓ।
3. ਇਸ ਨੂੰ 30 ਮਿੰਟ ਲਈ ਮੈਰੀਨੇਟ ਹੋਣ ਲਈ ਰੱਖ ਦਿਓ।
4. ਫ਼ਿਰ ਇਸ ਨੂੰ ਬਰਾਬਰ ਹਿੱਸਿਆ ‘ਚ ਵੰਡ ਕੇ ਗੋਲੇ ਬਣਾ ਲਓ।
5. ਇਸ ਨੂੰ ਰੋਟੀ ਦੀ ਤਰ੍ਹਾਂ ਵੇਲ ਲਓ।
6. ਇਸ ਤੋਂ ਬਾਅਦ ਇਸ ਨੂੰ ਤਿਰਸ਼ਾ ਮੋੜ ਲਓ ਅਤੇ ਸਾਈਡਾਂ ਤੋਂ ਥੋੜ੍ਹੀ ਜਿਹੀ ਜਗ੍ਹਾ ਛੱਡ ਦਿਓ।
7. ਇਕ ਪੈਨ ‘ਚ ਤੇਲ ਗਰਮ ਕਰਕੇ ਉਸ ਨੂੰ ਗੋਲਡਨ ਬ੍ਰਾਊਨ ਹੋਣ ਤਕ ਫ਼੍ਰਾਈ ਕਰੋ। ਇਸ ਤੋਂ ਬਾਅਦ ਇਸ ਨੂੰ ਪੇਪਰ ‘ਤੇ ਕੱਢ ਲਓ।
8. ਤੁਹਾਡੀ ਪਾਪੜੀ ਤਿਆਰ ਹੈ ਇਸ ਨੂੰ ਗਰਮਾ-ਗਰਮ ਚਾਹ ਦੇ ਨਾਲ ਸਰਵ ਕਰੋ।