ਅਸੀਂ ਤਿੰਨ ਦੋਸਤਾਂ ਨੇ ਦਿੱਲੀ ਜਾਣ ਦਾ ਪ੍ਰੋਗਰਾਮ ਬਣਾਇਆ। ਸਵੇਰੇ ਸਾਝਰੇ ਚੱਲਣ ਦਾ ਪ੍ਰੋਗਰਾਮ ਸੀ ਤਾਂ ਕਿ ਸਾਰੇ ਕੰਮ ਨਿਬੇੜ ਕੇ ਸ਼ਾਮ ਤੱਕ ਪਟਿਆਲੇ ਮੁੜ ਸਕੀਏ। ਅਸੀਂ ਅਕਸਰ ਇੰਝ ਹੀ ਕਰਦੇ ਸਾਂ ਕਿ ਪਟਿਆਲੇ ਤੋਂ ਚਾਰ ਕੁ ਵਜੇ ਚੱਲ ਕੇ ਪੌਣੇ ਕੁ 9 ਵਜੇ ਦਿੱਲੀ ਪਹੁੰਚ ਜਾਂਦੇ ਸੀ। ਉਸ ਦਿਨ ਵੀ ਅਸੀਂ ਚਾਰ ਕੁ ਵਜੇ ਚੱਲੇ ਸਾਂ ਅਤੇ ਰਸਤੇ ਵਿੱਚ ਇਕ ਦੋ ਵਾਰ ਰੁਕਦੇ ਰੁਕਾਂਦੇ ਸਮੇਂ ਸਿਰ ਦਿੱਲੀ ਪਹੁੰਚ ਗਏ ਸਾਂ। ਐਤਵਾਰ ਦਾ ਦਿਨ ਹੋਣ ਕਾਰਨ ਦਿੱਲੀ ਦੀਆਂ ਸੜਕਾਂ ‘ਤੇ ਭੀੜ ਘੱਟ ਹੀ ਸੀ। ਅਸੀਂ ਸਵਾ ਕੁ9 ਵਜੇ ਤਿਲਕ ਨਗਰਦੀ ਮਾਰਕੀਟ ‘ਚ ਖੜ੍ਹੇ ਸਾਂ। ਅਸੀਂ ਡਰਾਈਵਰ ਨੂੰ ਸ਼ਾਬਾਸ਼ ਦਿੱਤੀ ਜਿਸ ਨੇ ਮਾਰੂਤੀ ਵੈਨ ਨੂੰ ਤੇਜ਼ ਚਲਾ ਕੇ ਵੀ ਸਾਨੂੰ ਸਹੀ ਸਲਾਮਤ ਪਹੁੰਚਾ ਦਿੱਤਾ ਸੀ। ਇੱਥੇ ਤੱਕ ਤਾਂ ਸਭ ਕੁਝ ਠੀਕ ਠਾਕ ਰਿਹ ਸੀ ਪਰ ਇਸ ਤੋਂ ਬਾਅਦ ਇਕ ਅਜਿਹੀ ਘਟਨਾ ਵਾਪਰ ਗਈ ਜੋ ਮੈਨੂੰ ਸਾਰੀ ਉਮਰ ਨਹੀਂ ਭੁੱਲ ਸਕਣੀ। ਦੋਸਤ ਅਗਲੀ ਸੀਟ ‘ਤੇ ਬੈਠਾ ਸੀ। ਜਦੋਂ ਅਸੀਂ ਟਿਕਾਣੇ ‘ਤੇ ਪਹੁੰਚ ਕੇ ਉਤਰਨ ਲੱਗੇ ਤਾਂ ਮੈਥੋਂ ਪਹਿਲਾਂ ਮੇਰਾ ਮਿੱਤਰ ਉਤਰਿਆ ਅਤੇ ਮੈਂ ਅਜੇ ਉਤਰ ਹੀ ਰਿਹਾ ਸੀ। ਮੇਰਾ ਹੱਥ ਅਜੇ ਕਾਰ ਦੀ ਤਾਕੀ ਵਿੱਚ ਹੀ ਸੀ ਕਿ ਗਲਤੀ ਨਾਲ ਜਾਂ ਭੁਲੇਖੇ ਨਾਲ ਮੇਰੇ ਮਿੰਤਰ ਨੇ ਪੂਰੇ ਜ਼ੋਰ ਨਾਲ ਖਿੜਕੀ ਬੰਦ ਕਰ ਦਿੱਤੀ। ਮੇਰੀਆਂ ਚਾਰ ਉਂਗਲਾਂ ਬੁਰੀ ਤਰ੍ਹਾਂ ਖਿੱਚੀਆਂ ਗਈਆਂ। ਉਸ ਤੋਂ ਬਾਅਦ ਇਕ ਵਾਰ ਤਾਂ ਦਰਦ ਨਾਲ ਮੇਰੀ ਚੀਖ ਨਿਕਲੀ ਸੀ ਪਰ ਉਸ ਤੋਂ ਬਾਅਦ ਮੈਂ ਬਹੁਤ ਹਲਕਾ ਫ਼ੁਲਕਾ ਮਹਿਸੂਸ ਕਰ ਰਿਹਾ ਸਾਂ। ਇਉਂ ਲੱਗ ਰਿਹਾ ਸੀ ਜਿਵੇਂ ਕਿ ਕਿਸੇ ਫ਼ੁੱਲ ਦੀ ਪੱਤੀ ਨੂੰ ਹਵਾ ਦਾ ਬੁੱਲ੍ਹਾ ਉਡਾ ਕੇ ਲਿਜਾਰਿਹਾ ਹੋਵੇ। ਹਲਕ ਹਲਕੇ ਮਧੁਰ ਸੰਗੀਤ ਦੀਆਂ ਧੁੰਨਾਂ ਨਾਲ ਮਾਹੌਲ ਪੂਰਾ ਸੰਗੀਤਮਈ ਸੀ। ਕਿਸੇ ਅਨੰਦ ਅਤੇ ਸਰੂਰ ਵਿੱਚ ਉਤਾਂਹ ਉਡਦਾ ਜਾ ਰਿਹਾ ਸੀ। ਬੜਾ ਹੁਲਾਸਮਈ ਅਨੁਭਵ ਸੀ। ਅਜਿਹਾ ਅਦਭੁਤ ਜ਼ਿੰਦਗੀ ਵਿੱਚ ਪਹਿਲੀ ਵਾਰ ਹੋ ਰਿਹਾ ਸੀ। ਮੈਂਅਨੰਦਮਈ ਅਵਸਥਾ ਵਿੱਚ ਰਹਿਣਾ ਚਾਹੁੰਦਾ ਸਾਂ ਪਰ ਅਚਾਨਕ ਹੀ ਮੈਨੂੰ ਆਪਣੀਆਂ ਉ ਵਿੱਚ ਦਰਦ ਦਾ ਅਹਿਸਾਸ ਹੋਇਆ। ਇਸ ਦਰਦ ਕਾਰਨ ਜਦੋਂ ਮੈਂ ਅੱਖਾਂ ਖੋਲ੍ਹੀਆਂਤਾਂ ਵੇਖਿਆ ਕਿ ਡਾਕਟਰ ਮੈਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਮੈਨੂੰ ਟੀਕਿਆਂ ਦਾ ਦਰਦ ਮਹਿਸੂਸ ਹੋ ਰਿਹਾ ਸੀ। ਡਾਕਟਰਾਂ ਦੀਆਂ ਕੋਸ਼ਿਸ਼ਾਂ ਸਫ਼ਲ ਹੋਈਆਂ ਅਤੇ ਮੈਨੂੰ ਹੋਸ਼ ਆ ਗਿਆ। ਮੇਰੇ ਮਿੱਤਰ ਮੈਨੂੰ ਜਿਉਂਦਾ ਵੇਖ ਕੇ ਖੁਸ਼ ਸਨ ਅਤੇ ਜਿਸ ਮਿੱਤਰ ਤੋਂ ਗਲਤੀ ਨਾਲ ਖਿੜਕੀ ਬੰਦ ਹੋ ਗਈ ਸੀ, ਉਸਦੇ ਚਿਹਰੇ ‘ਤੇ ਪਛਤਾਵੇ ਦਾ ਪਰਛਾਵਾਂ ਸਪਸ਼ਟ ਨਜ਼ਰ ਆ ਰਿਹਾ ਸੀ।
ਇਹ ਘਟਨਾ ਤੋਂ ਬਾਅਦ ਭਾਵੇਂ ਮੈਂ ਠੀਕ ਹੋ ਗਿਆ ਪਰ ਮੇਰੀ ਬਲੱਡ ਪ੍ਰੈਸ਼ਰ ਦੀ ਦਵਾਈ ਸ਼ੁਰੂ ਹੋ ਗਈ ਸੀ। ਕੁਝ ਦਿਨਾਂ ਦੀ ਮੱਲ੍ਹਮ ਪੱਟੀ ਤੋਂ ਬਾਅਦ ਚਾਰੇ ਉਂਗਲਾਂ ਵੀ ਠੀਕ ਹੋ ਗਈਆਂ ਸਨ ਭਾਵੇਂ ਜ਼ਖਮਾਂ ਕਾਰਨ ਮੈਨੂੰ ਕਾਫ਼ੀ ਦੁੱਖ ਕੱਟਣਾ ਪਿਆ ਸੀ। ਇਸ ਦੁੱਖ ਬਦਲੇ ਮੈਂ ਇਕ ਖੂਬਸੂਰਤ ਅਨੁਭਵ ਵਿੱਚੋਂ ਗੁਜ਼ਰਿਆ ਸਾਂ। ਗੁੰਗੇ ਦੇ ਗੁੜ ਖਾਣ ਤੋਂਬਾਅਦ ਸਵਾਦ ਦੱਸਣ ਤੋਂ ਅਸਮਰੱਥ ਹੋਣ ਵਾਂਗ ਮੇਰੇ ਕੋਲ ਵੀ ਉਸ ਅਨੁਭਵ ਨੂੰ ਸ਼ਬਦਾਂ ਵਿੱਚ ਪ੍ਰਗਟਾਉਣ ਲਈ ਸ਼ਬਦ ਨਹੀਂ ਹਨ। ਫ਼ੁੱਲਾਂ ਦੀ ਖੂਬਸੂਰਤੀ ਦਾ ਤਾਂ ਬਿਆਨ ਕੀਤਾ ਜਾ ਸਕਦਾ ਹੈ ਪਰ ਖੁਸ਼ਬੂ ਦਾ ਬਿਆਨ ਭਲਾ ਕਿਵੇਂ ਕੀਤਾ ਜਾ ਸਕਦਾ ਹੈ ਭਲਾਂ। ਇਸ ਘਟਨਾ ਨੂੰ ਕਈ ਵਰ੍ਹੇ ਬੀਤ ਗਏ ਪਰ ਅੱਜ ਮੈਨੂੰ ਇਹ ਉਸ ਵੇਲੇ ਯਾਦ ਆ ਗਈ ਜਦੋਂ ਇਕ ਟੀ. ਵੀ. ਚੈਨਲ ‘ਤੇ ਇਕ ਸਵਾਮੀ ਨੂੰ ਇਹ ਕਹਿੰਦੇ ਸੁਣਿਆ ਕਿ ਜਦੋਂ ਜੰਮ ਲੈ ਕੇ ਜਾਂਦੇ ਹਨ ਤਾਂ ਵਾਲਾਂ ਤੋਂ ਫ਼ੜ ਕੇ ਘਸੀਟਿਆ ਜਾਂਦਾ ਹੈ ਤੇ ਤਰ੍ਹਾਂ ਤਰ੍ਹਾਂ ਤਸੀਹੇ ਦੇ ਕੇ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਕੀਤਾਜਾਂਦਾ ਹੈ। ਇਉਂ ਲੱਗ ਰਿਹਾ ਸੀ ਜਿਵੇਂ ਸਵਾਮੀ ਜੀ ਆਪਣੇ ਅਨੁਭਵ ਵਿੱਚੋਂ ਬੋਲ ਰਹੇ ਹੋਣ। ਫ਼ਿਰ ਸਵਾਮੀ ਨੇ ਇਨ੍ਹਾਂ ਤਸੀਹਿਆਂ ਤੋਂ ਬਚਣ ਲਈ ਮੰਤਰ ਦਾ ਜਾਪ ਕਰਨ ਦੀ ਸਲਾਹ ਦਿੱਤੀ। ਪ੍ਰੋਗਰਾਮ ਦੇ ਅੰਤ ਵਿੱਚ ਸਵਾਮੀ ਦੇ ਡੇਰੇ ਦਾ ਸਿਰਨਾਵਾਂ ਅਤੇ ਬੈਂਕ ਦਾ ਖਾਤਾ ਨੰਬਰ ਵਿਖਾਇਆ ਗਿਆ। ਜਿਸ ਵਿੱਚ ਮਾਇਆ ਭੇਂਟ ਕਰਕੇ ਇਸ ਸਫ਼ਰ ਨੂੰ ਸੁਖਾਲਾ ਬਣਾਉਣ ਦਾ ਉਪਾਅ ਦੀ ਫ਼ੀਸ ਜਮ੍ਹਾ ਕਰਾਉਣ ਲਈ ਕਿਹਾ ਗਿਆ ਸੀ। ਮੈਂ ਸੋਚ ਰਿਹਾ ਸੀ ਕਿ ਅਸੀਂ ਟੀ. ਵੀ. ਚੈਨਲਾਂ ਰਾਹੀਂ ਜਾਗ੍ਰਤੀ ਲਿਆ ਰੇ ਹਾਂ ਜਾਂ ਪਖੰਡ ਫ਼ੈਲਾ ਰਹੇ ਹਾਂ।
ਜਿੰਨਾ ਵੱਡਾ ਜੋਖ਼ਿਮ, ਓਨਾ ਵੱਡਾ ਫ਼ਾਇਦਾ
ਬਿਟਕੌਆਇਨ ਬਿਨਾਂ ਕਿਸੇ ਸਰਕਾਰੀ ਕੰਟਰੋਲ ਵਾਲੀ ਇਕ ਵਰਚੁਅਲ ਮੁਦਰਾ ਹੈ। ਬਿਟਕੌਆਇਨ ਦਾ ਨਾਮ ਦੁਨੀਆਂ ਨੇ ਪਹਿਲੀ ਵਾਰ 2008 ਵਿੱਚ ਸੁਣਿਆ ਸੀ ਅਤੇ 2009 ਵਿੱਚ ਇਹ ਗੁਪਤ ਕਰੰਸੀ ਚਾਲੂ ਹੋ ਗਈ ਸ। ਇਹ ਇਕ ਡਿਜ਼ੀਟਲ ਮੁਦਰਾ ਹੈ, ਜਿਸਦਾ ਲੈਣ ਦੇਣਕੰਪਿਊਟਰ ਜ਼ਰੀਏ ਹੀ ਸੰਭਵ ਹੈ। ਭਾਰਤੀ ਕਰੰਸੀ ਵਿੱਚ ਅੱਜ ਇਕ ਬਿਟਕੌਆਇਨ ਦੀ ਕੀਮਤ 865618.29 ਰੁਪਏ ਹੈ। 2017 ਵਿੱਚ ਬਿਟਕੌਆਇਨ ਵਿੱਚ ਆਏ ਉਛਾਲ ਨੇ ਅਨੇਕਾਂ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ। 2009 ਵਿੱਚ ਇਕ ਬਿਟਕੌਆਇਨ ਮਹਿਜ਼ ਕੁਝ ਕੁ ਡਾਲਰਾਂ ਦੀ ਕੀਮਤ ਵਿੱਚ ਤਬਦੀਲ ਹੋ ਜਾਂਦਾ ਸੀ। 2013 ਵਿੱਚ ਇਸਦੀ ਕੀਮਤ 120 ਡਾਲਰ ਸੀ ਅਤੇ ਅੱਜ ਇਸ ਦੀ ਕੀਮਤ 16000 ਡਾਲਰ ਤੱਕ ਪਹੁੰਚ ਚੁੱਕੀ ਹੈ। ਪਿਛਲੇ ਚਾਰ ਵਰ੍ਹਿਆਂ ਵਿੱਚ ਬਿਟਕੁਆਇਨ ਨੇ ਵਰਚੁਅਲ ਮੁਦਰਾ ਵਿੱਚ ਲੈਣ-ਦੇਣ ਵਿੱਚ ਦਿਲਚਸਪੀ ਰੱਖਣ ਵਾਲਿਆਂ ਵਿੱਚ ਤਹਿਲਕਾ ਮਚਾ ਦਿੱਤਾ ਹੈ। ਟੇਲਰ ਵਿੰਕੇਲਵੋਸ ਅਤੇ ਕੈਮਰੂਨ ਵਿੰਕਲੇਵੋਸ ਨੂੰ ਬਿਟਕੌਆਇਨ ਬਹੁਤ ਰਾਸ ਆਇਆ। ਇਹ ਵਿੰਕਲੇਵੋਸ ਹਾਵਰਡ ਯੂਨੀਵਰਸਿਟੀ ਦੇ ਵਿਦਿਆਰਥੀ ਹੁੰਦਿਆਂ ਵੱਡੇ ਸੁਪਨੇਸਾਜ਼ ਬਣ ਗਏ ਅਤੇ ਅਰਬਾਂ ਖਰਬਾਂ ਦੇ ਸੁਪਨਾ ਦੇਖਣ ਲੱਗੇ।ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਟੇਲਰ ਅਤੇ ਕੈਮਰੂਨ ਨੇ 2013 ਵਿੱਚ 90 ਹਜ਼ਾਰ ਬਿਟਕੌਆਇਨ ਖਰੀਦ ਲਏ। ਉਸ ਸਮੇਂ ਇਕ ਬਿਟਕੌਆਇਨ 120 ਰੁਪਏ ਪ੍ਰਤੀ ਕੁਆਇਨ ਵਿਕ ਰਿਹਾ ਸੀ। ਕੁਆਇਨ ਡੈਸਕ ਡੌਟਕੌਮ ਮੁਤਾਬਕ ਪਿਛਲੇ ਦਿਨੀਂ ਬਿਟਕੌਆਇਨ ਦੀ ਕੀਮਤਵਿੱਚ 50 ਫ਼ੀਸਦੀ ਤੋਂ ਵੱਧ ਦਾ ਉਛਾਲ ਆਇਆ ਅਤੇ ਇਸਦੀ ਕੀਮਤ 16090.83 ਡਾਲਰ ਹੋਗਈ ਸੀ। ਇਉਂ ਇਕ ਸਾਲ ਵਿੱਚ ਇਸਦੀ ਕੀਮਤ ਵਿੱਚ ਲੱਗਭੱਗ 2100 ਫ਼ੀਸਦੀ ਉਛਾਲ ਆ ਚੁੱਕਾ ਸੀ। ਇਸ ਉਛਾਲ ਨੇ ਵਿੰਕਲੇਵੋਸ ਭਰਾਵਾਂ ਦੀ ਕਿਸਮਤ ਬਦਲ ਦਿੱਤੀ ਅਤੇ ਉਹਨਾਂ ਦਾ ਨਾਂ ਦੁਨੀਆਂ ਦੇ ਅਰਬਪਤੀਆ ਵਿੱਚ ਸ਼ੁਮਾਰ ਹੋ ਗਿਆ। ਇਸ ਹਕੀਕਤ ਬਾਰੇ ਤਾਂ ਸਾਰੇ ਜਾਣੂ ਹਨ ਕਿ ਕੁਝ ਵੱਡਾ ਕਰਨ ਲਈ ਜੋਖਿਮ ਉਠਾਉਣਾ ਜ਼ਰੂਰੀ ਹੁੰਦਾ ਹੈ। ਜਿੰਨਾ ਵੱਡਾ ਜੋਖਿਮ ਉਨਾ ਵੱਡਾਫ਼ਾਇਦਾ।ਜਿਸ ਵੇਲੇ ਵਿੰਕਲੇਵੋਸ ਭਰਾਵਾਂ ਨੇ ਬਿਟਕੁਆਇਨ ਵਿੱਚ ਨਿਵੇਸ਼ ਕੀਤਾ ਸੀ। ਉਸ ਵੇਲੇ ਬਹੁਤ ਘੱਟ ਲੋਕਾਂ ਨੂੰ ਇਸ ਮੁਦਰਾ ਬਾਰੇ ਪਤਾ ਸੀ। ਇਸਦੇ ਬਾਵਜੂਦ ਉਹਨਾਂ ਜੋਖਿਮ ਉਠਾ ਲਿਆ ਸੀ। ਵਿਸ਼ਵ ਦੀ ਬਿਹਤਰੀਨ ਯੂਨੀਵਰਸਿਟੀ ਹਾਰਵਰਡ ਤੋ ਅਰਥ ਸ਼ਾਸਤਰ ਦੀ ਪੜ੍ਹਾਈ ਕਰਨ ਵਾਲੇ ਵਿੰਕੇਲਵੋਸ ਭਰਾਵਾਂ ਨੇ ਇਕ ਐਕਸਚੇਂਜ ਰੇਟ ‘ਜੇਮਿਨੀ’ ਅਤੇ ਆਪਣਾ ਖੁਦ ਦਾ ਨਿਵੇਸ਼ ਫ਼ੰਡ ਵਿੰਕਲੇਵੋਸ ਕੈਪੀਟਲ ਬਣਾਇਆ। ਉਹ ਬਿਟਕੁਆਇਨ ਨੂੰ ਅਮਰੀਕੀ ਸਟਾਕ ਮਾਰਕੀਟ ਵਿੱਚ ਲਿਆਉਣਾ ਚਾਹੁੰਦੇ ਸਨ ਪਰ ਸਫ਼ਲ ਨਹੀਂ ਹੋ ਸਕੇ।
ਵਿੰਕੇਲਵੋਸ ਭਰਾ ਸਿਰਫ਼ ਬਿਟਕੌਆਇਨ ਦੇ ਪੈਸੇ ਨਾਲ ਹੀ ਅਮਰ ਨਹੀਂ ਬਣੇ ਸਗੋਂ ਉਹਨਾਂ ਦਾਅਵਾ ਕੀਤਾ ਸੀ ਕਿ ਫ਼ੇਸਬੁੱਕ ਦਾ ਆਈਡੀਆ ਵੀ ਉਹਨਾਂ ਦਾ ਸੀ ਜੋ ਫ਼ੇਸਬੁੱਕ ਸੰਸਥਾਪਕ ਮਾਰਕ ਜੁਰਕਬਰਗ ਨੇ ਚੋਰੀ ਕਰ ਲਿਆ ਸੀ। ਉਹਨਾਂ ਨੇ ਇਸ ਚੋਰੀ ਲਈ ਮਾਰਕ ਜੁਕਰਬਰਗ’ਤੇ ਅਦਾਲਤ ਵਿੱਚ ਮੁਕੱਦਮਾ ਕਰ ਦਿੱਤਾ ਸੀ। ਵਿੰਕੇਲਵੋਸ ਭਰਾਵਾਂ ਨੇ ਤਰਕ ਦਿੱਤਾ ਸੀ ਕਿ ਜਦੋਂ ਉਹ ਹਾਰਵਰਡ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਤਾਂ ਉਹਨਾਂ ਹਾਰਵਰਡ ਕਨੈਕਸ਼ਨ ਨਾਂ ਦੀ ਸਾਈਟ ਬਣਾਉਣ ਲਈ ਕੰਮ ਕਰ ਰਹੇ ਸਨ। ਇਸੇ ਹਾਰਵਰਡ ਕਨੈਕਸ਼ਨ ਦਾ ਨਾਮ ਬਾਅਦਵਿੱਚ ਬਦਲ ਕੇ ‘ਕਨੈਕਟਯੂ’ ਰੱਖ ਦਿੱਤਾ ਗਿਆ ਸੀ। ਵਿੰਕਲੇਵੋਸ ਭਰਾਵਾਂ ਨੇ ਦਾਅਵਾ ਕੀਤਾ ਕਿ ਇਸ ਨੈਟਵਰਕ ਨੂੰ ਬਣਾਉਣ ਲਈ ਉਹਨਾਂ ਜ਼ੁਰਕਬਰਗ ਨੂੰ ਕੰਮ ‘ਤੇ ਰੱਖਿਆ ਸੀ ਅਤੇ ਜ਼ੁਰਕਬਰਗ ਨੇ ਇਸ ਆਈਡੀਆ ਨੂੰ ਲੈ ਕੇ ਫ਼ੇਸਬੁੱਕ ਦੀ ਸਥਾਪਨਾ ਕਰ ਲਈ। ਜ਼ੁਕਰਬਰਗ ਨੇ ਵਿੰਕੇਲਵੋਸ ਭਰਾਵਾਂ ਸਾਹਮਣੇ ਸਮਝੌਤਾ ਕਰਨ ਦੀ ਤਜਵੀਜ਼ ਰੱਖੀ। ਵਿੰਕੇਲਵੋਸ ਭਰਾਵਾਂ ਨੇ 100 ਮਿਲੀਅਨ ਡਾਲਰ ਦੀ ਮੰਗ ਰੱਖੀ। ਆਖਿਰ 650 ਮਿਲੀਨ ਡਾਲਰ ‘ਤੇ ਸਮਝੌਤਾ ਹੋਇਆ। ਮਾਰਕ ਜ਼ੁਕਰਬਰਗ ਨੇ 65 ਮਿਲੀਅਨ ਡਾਲਰ ਦੇ ਕੇ ਅਦਾਲਤ ਤੋਂ ਬਾਹਰ ਸਮਝੌਤਾ ਤਾਂ ਕਰ ਲਿਆ ਪਰ ਦੂਜੇ ਪਾਸੇ ਮੀਡੀਆ ਵਿੱਚ ਵਿੰਕੇਲਵੋਸ ਭਰਾਵਾਂ ਦੀ ਬੱਲੇ ਬੱਲੇ ਹੋ ਗਈ। ਉਹਨਾਂ ਇਯ ਰਕਮ ਨੂੰ ਵਰਚੁਅਲ ਮੁਦਰਾ ਬਿਟਕੌਆਇਨ ਵਿੱਚ ਨਿਵੇਸ਼ ਕਰ ਦਿੱਤਾ ਅਤੇ ਅੱਜ ਉਹ 1100 ਮਿਲੀਅਨ ਅਮਰੀਕੀ ਡਾਲਰ ਦੇ ਮਾਲਕ ਬਣ ਗਏ ਹਨ।
ਉਕਤ ਕਹਾਣੀ ਤੋਂ ਸੂਤਰ ਸਪਸ਼ਟ ਹੈ ਕਿ ਜੇ ਤੁਸੀਂ ਦਿਲੋਂ ਕਿਸੇ ਚੀਜ਼ ਦੀ ਚਾਹਤ ਰੱਖਦੇ ਹੋ। ਜੇ ਤੁਹਾਡੇ ਵਿੱਚ ਜੋਖਿਮ ਲੈਣ ਦੀ ਹਿੰਮਤ ਹੈ। ਜੇ ਤੁਸੀਂ ਨਵੀਆਂ ਤਕਨੀਕਾਂ ਦੇ ਹਾਣੀ ਹੋ ਤਾਂ ਵਿੰਕਲੇਵੋਸ ਭਰਾਵਾਂ ਵਾਂਗ ਵੱਡੇ ਫ਼ਾਇਦੇ ਵਿੱਚ ਰਹੋਗੇ। ਹਾਲਾਂਕਿ ਬਿਟਕੌਆਇਨ ਬਾਰੇ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਤੀਜੀ ਚਿਤਾਵਨੀ ਜਾਰੀ ਕਰ ਦਿੱਤੀ ਹੈ ਕਿ ਇਹ ਨਿਵੇਸ਼ ਕਰਨਾ ਖਤਰੇ ਤੋਂ ਖਾਲੀ ਨਹੀਂ। ਦੂਜੇ ਪਾਸੇ ਸਾਰੀ ਦੁਨੀਆਂ ਵਿੱਚ ਕਰੋੜਾਂ ਲੋਕ ਇਯ ਮੁਦਰਾ ਵਿੱਚ ਨਿਵੇਸ਼ ਕਰਨ ਦਾ ਖਤਰਾ ਮੁੱਲ ਲੈ ਰਹੇ ਹਨ, ਭਾਵੇਂ ਕਿ ਵਿੰਕੇਲਵੋਸ ਭਰਾਵਾਂ ਵਰਗੀ ਕਿਸਮਤ ਹਰ ਕਿਸੇ ਦੀ ਨਹੀਂ ਹੁੰਦੀ।