ਅੱਖਾਂ ਸਰੀਰ ਦਾ ਸਭ ਤੋਂ ਜ਼ਰੂਰੀ, ਖੂਬਸੂਰਤ ਅਤੇ ਨਾਜੁਕ ਹਿੱਸਾ ਹੁੰਦਾ ਹੈ। ਸਰਦੀ ਦੇ ਮੌਸਮ ‘ਚ ਨਮੀ ਅਤੇ ਠੰਡਕ ਦੇ ਕਾਰਨ ਅੱਖਾਂ ‘ਚ ਪਾਣੀ ਆ ਜਾਂਦਾ ਹੈ ਪਰ ਇਹ ਡ੍ਰਾਈ ਆਈ ਸਿੰਡਰੋਮ ਦਾ ਸੰਕੇਤ ਵੀ ਹੋ ਸਕਦਾ ਹੈ। ਇਸ ਬੀਮਾਰੀ ‘ਚੋਂ ਬਹੁਤ ਜ਼ਿਆਦਾ ਪਾਣੀ ਆਉਣਾ,ਧੁੰਧਲਾ ਦਿਖਾਈ ਦੇਣਾ ਅਤੇ ਚੁਭਣ ਮਹਿਸੂਸ ਹੋਣਾ, ਸੋਜ, ਰੈਸ਼ੇਜ, ਲਾਲਪਨ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਸ ਬੀਮਾਰੀ ਦਾ ਸਮੇਂ ‘ਤੇ ਇਲਾਜ ਨਾ ਕਰਨ ‘ਤੇ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ। ਅਜਿਹੇ ‘ਚ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਡਾਕਟਰ ਦੀਆਂ ਦਵਾਈਆਂ ਦੇ ਨਾਲ-ਨਾਲ ਕੁਝ ਘਰੇਲੂ ਉਪਾਅ ਵੀ ਕਰ ਸਕਦੇ ਹੋ। ਇਨ੍ਹਾਂ ਘਰੇਲੂ ਨੁਸਖਿਆਂ ਦੀ ਮਦਦ ਨਾਲ ਤੁਸੀਂ ਬਿਨਾਂ ਕਿਸੇ ਨੁਕਸਾਨ ਦੇ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ।
1. ਹਰਬਲ ਟੀ
ਕੋਮੋਮਾਈਲ ਜਾਂ ਪੇਪਰਮਿੰਟ ਚਾਹ ਦੀਆਂ ਪੱਤੀਆਂ ਨੂੰ ਥੋੜ੍ਹੀ ਦੇਰ ਤਕ ਗਰਮ ਪਾਣੀ ‘ਚ ਭਿਓਂ ਦਿਓ। ਇਸ ਤੋਂ ਬਾਅਦ ਥੋੜ੍ਹੀ-ਥੋੜ੍ਹੀ ਦੇਰ ‘ਚ ਇਸ ਪਾਣੀ ਨਾਲ ਅੱਖਾਂ ਦੀ ਸ਼ਿਕਾਈ ਕਰੋ। ਧਿਆਨ ਰਹੇ ਕਿ ਪਾਣੀ ਜ਼ਿਆਦਾ ਗਰਮ ਨਾ ਹੋਵੇ।

2. ਨਮਕ
ਕਈ ਵਾਰ ਅੱਖਾਂ ‘ਚ ਜਲਣ ਅਤੇ ਖਾਰਸ਼ ਦੇ ਕਾਰਨ ਪਾਣੀ ਆਉਣ ਲੱਗਦਾ ਹੈ। ਅਜਿਹੇ ‘ਚ ਤੁਸੀਂ 1 ਗਲਾਸ ਗਰਮ ਪਾਣੀ ‘ਚ ਚੁਟਕੀ ਇਕ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਸਕ ਕਰੋ। ਦਿਨ ‘ਚ 3 ਵਾਰ ਇਸ ਦੀ ਵਰਤੋਂ ਕਰਨ ਨਾਲ ਇਹ ਖੁਜਲੀ ਅਤੇ ਜਲਣ ਦੀ ਪ੍ਰੇਸ਼ਾਨੀ ਦੂਰ ਕਰ ਦੇਵੇਗਾ।
3. ਨਾਰੀਅਲ ਤੇਲ
ਨਾਰੀਅਲ ਤੇਲ ‘ਚ ਮੌਜੂਦ ਗੁਣ ਅੱਖਾਂ ਦੀ ਗੰਦਗੀ ਨੂੰ ਸਾਫ਼ ਕਰਦੇ ਹਨ। ਰੋਜ਼ਾਨਾ ਅੱਖਾਂ ਦੇ ਥੱਲੇ ਅਤੇ ਆਲੇ-ਦੁਆਲੇ ਨਾਰੀਅਲ ਦੇ ਤੇਲ ਦੀ ਮਾਲਿਸ਼ ਕਰੋ। ਤੁਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।
4. ਗਿੱਲਾ ਕੱਪੜਾ
ਹੱਥਾਂ ਨਾਲ ਅੱਖਾਂ ਨੂੰ ਇਨਫ਼ੈਕਸ਼ਨ ਦਾ ਖਤਰਾ ਵਧ ਜਾਂਦਾ ਹੈ। ਅੱਖਾਂ ‘ਚ ਜਲਣ, ਦਰਦ, ਖਾਰਸ਼ ਹੋਣ ‘ਤੇ ਸਾਫ਼ ਪਾਣੀ ‘ਚ ਕੱਪੜਾ ਭਿਓਂ ਕੇ ਸਫ਼ਾਈ ਕਰੋ। ਇਸ ਨਾਲ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਦਾ ਖਤਰਾ ਘੱਟ ਹੋ ਜਾਵੇਗਾ।
5. ਬੇਕਿੰਗ ਸੋਡਾ
ਸਾਫ਼ ਪਾਣੀ ‘ਚ 1 ਚੱਮਚ ਬੇਕਿੰਗ ਸੋਡਾ ਮਿਲਾ ਕੇ ਥੋੜ੍ਹਾ ਜਿਹਾ ਗਰਮ ਕਰੋ। ਪਾਣੀ ਥੋੜ੍ਹਾ ਰਹਿ ਜਾਵੇ ਤਾਂ ਇਸ ਨਾਲ ਆਪਣੀਆਂ ਅੱਖਾਂ ਨੂੰ ਧੋ ਲਓ। ਇਸ ਨਾਲ ਤੁਹਾਨੂੰ ਆਰਾਮ ਮਿਲ ਜਾਵੇਗਾ।
6. ਠੰਡਾ ਦੁੱਧ
ਕਾਟਨ ਨੂੰ ਠੰਡੇ ਦੁੱਧ ‘ਚ ਡਿਪ ਕਰਕੇ ਆਪਣੀਆਂ ਅੱਖਾਂ ਦੇ ਆਲੇ-ਦੁਆਲੇ ਰਗੜ ਲਓ। ਇਸ ਤੋਂ ਇਲਾਵਾ ਤੁਸੀਂ ਕਾਟਨ ਨੂੰ ਠੰਡੇ ਦੁੱਧ ‘ਚ ਭਿਓਂ ਕੇ ਵੀ ਰੱਖ ਸਕਦੇ ਹੋ। ਇਨ੍ਹਾਂ ਉਪਾਅ ਨੂੰ ਸਵੇਰੇ ਸ਼ਾਮ ਕਰਨ ਨਾਲ ਤੁਹਾਨੂੰ ਆਰਾਮ ਮਿਲੇਗਾ।
7. ਐਲੋਵੇਰਾ
ਐਲੋਵੇਰਾ ਜੈੱਲ ‘ਚ 1 ਚੱਮਚ ਸ਼ਹਿਦ ਅਤੇ 1/2 ਕੱਪ ਐਲਡਰਬੈਰੀ ਚਾਹ ਮਿਲਾਓ। ਰੋਜ਼ਾਨਾ ਦਿਨ ‘ਚ 2 ਵਾਰ ਇਸ ਮਿਸ਼ਰਣ ਨਾਲ ਆਪਣੀਆਂ ਅੱਖਾਂ ਨੂੰ ਧੋਵੋ। ਤੁਹਾਡੀ ਪ੍ਰੇਸ਼ਾਨੀ ਕੁਝ ਸਮੇਂ ‘ਚ ਹੀ ਦੂਰ ਹੋ ਜਾਵੇਗੀ।
8. ਕੱਚਾ ਆਲੂ
ਐਸਟ੍ਰੀਜੇਂਟ ਦੇ ਗੁਣਾਂ ਨਾਲ ਭਰਪੂਰ ਕੱਚਾ ਆਲੂ ਅੱਖਾਂ ‘ਚ ਪਾਣੀ ਆਉਣ ਦੀ ਸਮੱਸਿਆ ਤੋਂ ਜਲਦੀ ਰਾਹਤ ਦਿੰਦਾ ਹੈ। ਆਲੂ ਦੀ ਪਤਲੀ ਸਲਾਈਸ ਕੱਟ ਕੇ ਕੁਝ ਦੇਰ ਫ਼ਰਿੱਜ ‘ਚ ਰੱਖੋ। ਇਸ ਤੋਂ ਬਾਅਦ ਇਸ ਠੰਡੀ ਸਲਾਈਸ ਨੂੰ 15-20 ਮਿੰਟ ਲਈ ਅੱਖਾਂ ਦੇ ਉੱਪਰ ਰੱਖ ਲਓ। 2-3 ਦਿਨ ਤਕ ਇਸ ਦੀ ਵਰਤੋਂ ਤੁਹਾਡੀ ਇਸ ਸਮੱਸਿਆ ਨੂੰ ਦੂਰ ਕਰ ਦੇਵੇਗਾ।