ਪਟਨਾ – ਅੱਜ ਬਿਹਾਰ ਦੇ ਬਹੁ-ਚਰਚਿਤ ਚਾਰਾ ਘੱਪਲੇ ‘ਚ ਦੋਸ਼ੀ ਆਰ.ਜੇ.ਡੀ. ਸੁਪ੍ਰੀਮੋ ਰਾਂਚੀ ਵਿਖੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿਚ ਪਹੁੰਚੇ ਪਰ ਸਜ਼ਾ ਦਾ ਐਲਾਨ ਵੀਰਵਾਰ ਨੂੰ ਕੀਤਾ ਜਾਵੇਗਾ। ਸੀਨੀਅਰ ਵਕੀਲ ਵਿੰਦੇਸ਼ਵਰੀ ਪ੍ਰਸਾਦ ਦਾ ਦਿਹਾਂਤ ਹੋਣ ਕਾਰਨ ਹੁਣ ਅਦਾਲਤ ਚਾਰਾ ਘੁਟਾਲਾ ਵਿਚ ਲਾਲੂ ਪ੍ਰਸਾਦ ਯਾਦਵ ਸਮੇਤ ਹੋਰਾਂ ਨੂੰ ਸਜ਼ਾ ਭਲਕੇ ਸੁਣਾਏਗੀ । ਲਾਲੂ ਯਾਦਵ ਦੇ ਜ਼ਿਆਦਾਤਰ ਸਾਰੇ ਦੋਸ਼ੀ ਵੀ ਕੋਰਟ ‘ਚ ਪੁੱਜ ਚੁੱਕੇ ਸਨ।