ਕਿਸਾਨਾਂ ਵੱਲੋਂ ਕਰਜੇ ਮੁਆਫੀ ਨੂੰ ਲੈ ਕੇ ਸਰਕਾਰ ਅਤੇ ਅਧਿਕਾਰੀਆਂ ਪ੍ਰਤੀ ਰੋਸ ਦਾ ਪ੍ਰਗਟਾਵਾ

ਮੂਨਕ : ਵੋਟਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਸਰਕਾਰੀ ਤੇ ਗੈਰ ਸਰਕਾਰੀ ਕਰਜਾ ਮੁਆਫ ਕਰਨ ਦਾ ਜੋ ਵਾਅਦਾ ਕੀਤਾ ਗਿਆ ਸੀ ਉਸੇ ਸੰਬੰਧ ਵਿੱਚ ਜਦੋਂ ਕਾਂਗਰਸ ਪਾਰਟੀ ਵੱਲੋਂ ਕਿਸਾਨ ਕਰਜ ਮੁਆਫੀ ਨਾਲ ਸੰਬੰਧਤ ਪਹਿਲੀ ਲਿਸਟ ਸਹਿਕਾਰੀ ਸੁਸਾਇਟੀਆਂ ਵਿੱਚ ਭੇਜੀ ਗਈ ਤਾਂ ਜਿਸ ਵਿੱਚ ਸਰਕਾਰੀ ਅਧਿਕਾਰੀਆਂ ਦੀ ਵੱਡੀ ਅਣਗਹਿਲੀ ਦੇਖਣ ਨੂੰ ਮਿਲੀ ਕਿਉਂਕਿ ਹੁਣ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਪਹਿਲਾਂ ਢਾਈ ਏਕਡ਼ ਵਾਲੇ ਕਿਸਾਨਾਂ ਦਾ ਕਰਜਾ ਮੁਆਫ ਕੀਤਾ ਜਾਵੇਗਾ । ਪਰ ਜਦੋਂ ਢਾਈ ਏਕਡ਼ ਵਾਲੇ ਕਿਸਾਨਾਂ ਨੇ ਕਰਜਾ ਮੁਆਫੀ ਦੀ ਲਿਸਟ ਦੇਖੀ ਤਾਂ ਉਸ ਵਿੱਚ ਬਹੁਤ ਸਾਰੇ ਢਾਈ ਏਕਡ਼ ਵਾਲੇ ਕਿਸਾਨਾਂ ਦਾ ਨਾਮ ਹੀ ਨਹੀਂ ਸੀ ਤੇ ਪੰਜ ਜਾਂ ਉਸਤੋਂ ਵੱਧ ਏਕਡ਼ ਦੇ ਮਾਲਕ ਕਿਸਾਨਾਂ ਦਾ ਨਾਮ ਸਾਮਿਲ ਕੀਤਾ ਹੋਇਆ ਹੈ। ਇਸ ਸਭ ਨੂੰ ਲੈ ਕੇ ਛੋਟੇ ਕਿਸਾਨਾਂ ਦੇ ਮਨ ਵਿੱਚ ਰੋਸ ਹੈ ਉਹਨਾਂ ਦਾ ਕਹਿਣਾ ਹੈ ਕਿ ਵੱਡੇ ਜਿਮੀਦਾਰਾਂ ਨੇ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਆਪਣੇ ਨਾਮ ਕਰਜਾ ਮੁਆਫੀ ਵਾਲੀ ਲਿਸਟ ਵਿੱਚ ਭੇਜ ਦਿੱਤੇ ਸਨ। ਜਦੋਂ ਇਸ ਸੰਬੰਧੀ ਤਹਿਸੀਲਦਾਰ ਮੂਨਕ ਨਾਲ ਸੰਪਰਕ ਕਰਨ ਦੀ ਕੋਸਿਸ ਕੀਤੀ ਗਈ ਤਾਂ ਤਹਿਸੀਲਦਾਰ ਸਾਹਿਬ ਨੇ ਫੋਨ ਚੁੱਕਣਾ ਮੁਨਾਸਿਫ ਨਹੀਂ ਸਮਝਿਆ। ਇਸਤੋਂ ਜਿਨ੍ਹਾ ਕਿਸਾਨਾ ਦੇ ਨਾਮ ਉਕਤ ਲਿਸਟ ਵਿੱਚ ਸਾਮਿਲ ਨਹੀਂ ਸਨ ਉਹਨਾਂ ਨੇ ਦੁਬਾਰਾ ਕਰਜਾ ਮੁਆਫੀ ਲਈ ਫਾਰਮ ਦਫਤਰ ਕੰਨਗੋ ਮੂਨਕ ਵਿਖੇ ਜਮ੍ਹਾ ਕਰਵਾਏ।