ਅਹਿਮਦਾਬਾਦ— ਪਾਟੀਦਾਰ ਰਾਖਵਾਂਕਰਨ ਅੰਦੋਲਨ ਸਮਿਤੀ (ਪਾਸ) ਦੇ ਆਗੂ ਹਾਰਦਿਕ ਪਟੇਲ ਨੇ ਕਥਿਤ ਤੌਰ ‘ਤੇ ਵਿਭਾਗਾਂ ਦੀ ਵੰਡ ਨੂੰ ਲੈ ਕੇ ਨਾਰਾਜ਼ ਗੁਜਰਾਤ ਦੇ ਉਪ- ਮੁੱਖ ਮੰਤਰੀ ਨਿਤਿਨ ਪਟੇਲ ਨੂੰ ਸੱਤਾਧਾਰੀ ਭਾਜਪਾ ਨਾਲੋਂ ਨਾਤਾ ਤੋੜਨ ਅਤੇ ਉਨ੍ਹਾਂ ਨੂੰ ਕਾਂਗਰਸ ਵਿਚ ਸਨਮਾਨਯੋਗ ਅਹੁਦਾ ਦਿਵਾਉਣ ਦੀ ਪੇਸ਼ਕਸ਼ ਕੀਤੀ ਹੈ।
ਨਿਤਿਨ ਭਾਈ ਭਾਜਪਾ ‘ਚ ਨਿਰਾਦਰ ਦੇ ਮਗਰੋਂ ਜੇਕਰ ਸਾਡੇ ਨਾਲ ਜੁੜ ਜਾਣ ਤਾਂ ਇਕੱਠੇ ਹੋ ਕੇ ਗੁਜਰਾਤ ਵਿਚ ਸੁਸ਼ਾਸਨ ਦੀ ਲੜਾਈ ਲੜੀ ਜਾਵੇਗੀ। ਉਹ 10 ਵਿਧਾਇਕਾਂ ਨੂੰ ਲੈ ਕੇ ਭਾਜਪਾ ਤੋਂ ਅਸਤੀਫਾ ਦੇ ਦੇਣ ਤਾਂ ਕਾਂਗਰਸ ਵਿਚ ਉਨ੍ਹਾਂ ਨੂੰ ਮਨਪਸੰਦ ਅਹੁਦਾ ਦਿਵਾਵਾਂਗੇ।