ਫਿਰੋਜ਼ਪੁਰ – ਜੰਮੂ ਸ਼੍ਰੀਨਗਰ ਦੇ ਪੁਲਵਾਮਾ ‘ਚ ਸੀ. ਆਰ. ਪੀ. ਐੱਫ. ਕੈਂਪ ‘ਤੇ ਹੋਏ ਅੱਤਵਾਦੀ ਹਮਲੇ ‘ਚ ਫਿਰੋਜ਼ਪੁਰ ਦੇ ਸਿਪਾਹੀ ਜਗਸੀਰ ਸਿੰਘ (32) ਦੇ ਸ਼ਹੀਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਜੰਮੂ-ਸ਼੍ਰੀਨਗਰ ਦੇ ਪੁਲਵਾਮਾ ‘ਚ ਸੀ. ਆਰ. ਪੀ. ਐੱਫ. ਕੈਂਪ ‘ਤੇ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਣ ਵਾਲੇ 2 ਜਵਾਨਾਂ ‘ਚੋਂ ਇਕ ਜਵਾਨ ਫਿਰੋਜ਼ਪੁਰ ਦੇ ਪਿੰਡ ਲੋਹਗੜ੍ਹ ਦਾ ਰਹਿਣ ਵਾਲਾ ਸੀ। ਸਿਪਾਹੀ ਜਗਸੀਰ ਦੇ ਸ਼ਹੀਦ ਹੋਣ ਦੀ ਖਬਰ ਮਿਲਣ ‘ਤੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਪੂਰੇ ਪਿੰਡ ‘ਚ ਸੋਗ ਦੀ ਲਹਿਰ ਛਾ ਗਈ। ਸ਼ਹੀਦ ਆਪਣੇ ਪਿੱਛੇ ਪਤਨੀ, ਦੋ ਧੀਆਂ ਤੇ ਇਕ ਪੁੱਤਰ ਛੱਡ ਗਿਆ ਹੈ। ਸਿਪਾਹੀ ਜਗਸੀਰ ਸਿੰਘ ਇਕ ਬਹਾਦਰ ਅਤੇ ਇਮਾਨਦਾਰੀ ਸਿਪਾਹੀ ਸੀ।