ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ‘ਚ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਇਕ ਕੈਂਪ ‘ਤੇ ਭਾਰੀ ਹਥਿਆਰਾਂ ਨਾਲ ਹਥਿਆਰਬੰਦ ਅੱਤਵਾਦੀਆਂ ਨੇ ਅੱਜ ਆਤਮਘਾਤੀ ਹਮਲਾ ਕੀਤਾ। ਇਸ ਅੱਤਵਾਦੀ ਹਮਲੇ ‘ਚ ਚਾਰ ਜਵਾਨ ਸ਼ਹੀਦ ਹੋ ਗਏ ਹਨ। ਨਾਲ ਹੀ ਫੌਜ ਨੇ ਵੱਡੀ ਕਾਰਵਾਈ ‘ਚ ਜੈਸ਼ ਦੇ 3 ਅੱਤਵਾਦੀਆਂ ਨੂੰ ਢੇਰ ਕੀਤਾ ਹੈ। ਅੱਤਵਾਦੀਆਂ ਨੇ ਅੱਜ ਤੜਕੇ ਲੱਗਭਗ 2.00 ਵਜੇ ਅਵੰਤੀਪੁਰਾ ‘ਤੇ ਸਥਿਤ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ 185ਵੀਂ ਬਟਾਲੀਅਨ ਕੈਂਪ ‘ਤੇ ਹਮਲਾ ਕਰ ਦਿੱਤਾ।
ਸੀ.ਆਰ.ਪੀ.ਐੱਫ. ਦੇ ਅਧਿਕਾਰੀਆਂ ਨੇ ਦੱਸਿਆ, ‘ਰਾਤ ਲੱਗਭਗ 2 ਵਜੇ ਦੋ ਅੱਤਵਾਦੀਆਂ ਹਥਿਆਰ ਸਮੇਤ ਕੈਂਪਾਂ ‘ਚ ਦਾਖਲ ਹੋਏ। ਉਹ ਅੰਡਰ ਬੈਰਲ ਗ੍ਰੈਨੇਡ ਲਾਂਚਰ ਅਤੇ ਆਟੋਮੈਟਿਕ ਹਥਿਆਰਾਂ ਨਾਲ ਸਨ। ਉਨ੍ਹਾਂ ਨੇ ਕੈਂਪਾਂ ‘ਚ ਮੌਜ਼ੂਦ ਸੰਤਰੀਆਂ ਨੂੰ ਚੁਣੌਤੀ ਦਿੱਤੀ।” ਸ਼ਹੀਦ ਸੀ.ਆਰ.ਪੀ.ਐੈੱਫ. ਜਵਾਨ ਦੀ ਪਛਾਣ ਸ਼੍ਰੀਨਗਰ ਦੇ ਰਹਿਣ ਵਾਲੇ ਸੈਫੂਦੀਨ ਸੋਜ ਦੇ ਰੂਪ ‘ਚ ਹੋ ਗਈ ਹੈ। ਫਿਲਹਾਲ ਫੌਜ ਦਾ ਸਰਚ ਅਪਰੇਸ਼ਨ ਜਾਰੀ ਹੈ। ਜਿਥੇ ਅੱਤਵਾਦੀਆਂ ਲੁੱਕੇ ਹੋਏ ਹਨ, ਉਹ ਚਾਰ ਮੰਜਿਲੀ ਇਮਾਰਤ ਹੈ।
ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਬਿਲਡਿੰਗ ਦੇ ਚੌਥੇ ਮਾਲੇ ‘ਤੇ ਮੌਜ਼ੂਦ ਹਨ ‘ਤੇ ਉਥੋ ਫਾਈਰਿੰਗ ਕਰ ਰਹੇ ਹਨ। ਇਸ ਇਮਾਰਤ ‘ਚ ਸੀ.ਆਰ.ਪੀ. ਐੈੱਫ. ਸੈਂਟਰ ਦਾ ਐਡਮਿਨੀਸਟ੍ਰੇਟਿਵ ਬਲਾਕ ਹਨ। ਜਿਥੇ ਕੰਟਰੋਲ ਰੂਪ ਵੀ ਹੈ।
ਜੈਸ਼ ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਮੀਡੀਆਂ ਨੂੰ ‘Whatsapp’ ਮੈਸੇਜ ਭੇਜ ਕੇ ਜੈਸ਼-ਏ-ਮੁਹੰਮਦ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅੱਤਵਾਦੀ ਸੰਗਠਨਾਂ ਦਾ ਕਹਿਣਾ ਹੈ ਕਿ ਇਹ ਆਤਮਘਾਤੀ ਹਮਲਾ ਉਨ੍ਹਾਂ ਦੇ ਅੱਤਵਾਦੀ ਕਮਾਂਡਰ ਨੂਰ ਤ੍ਰਾਲੀ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ।