ਇਲਾਹਾਬਾਦ— ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਜ਼ਿਲੇ ‘ਚ ਕੇਂਦਰੀ ਮੰਤਰੀ ਅਨੁਪ੍ਰਿਯਾ ਪਟੇਲ ਦੇ ਕਾਫਿਲੇ ਦੀਆਂ ਗੱਡੀਆਂ ਆਪਸ ‘ਚ ਟਕਰਾਈਆਂ। ਇਸ ਹਾਦਸੇ ‘ਚ ਅਨੁਪ੍ਰਿਯਾ ਪਟੇਲ ਜ਼ਖਮੀ ਹੋ ਗਈ। ਦੱਸਣਾ ਚਾਹੁੰਦੇ ਹਾਂ ਕਿ ਇਹ ਹਾਦਸਾ ਇਲਾਹਾਬਾਦ ਦੇ ਕੋਰਵਾ ਪਿੰਡ ‘ਚ ਹੋਇਆ।
ਜਾਣਕਾਰੀ ਅਨੁਸਾਰ ਅਨੁਪ੍ਰਿਯਾ ਪਟੇਲ ਕੋਰਵਾ ਦੇ ਗਜਨੀ ਪਿੰਡ ਸਭਾ ‘ਚ ਪੀ. ਐੈੱਨ. ਸਿੰਘ ਜਾ ਰਹੀ ਸੀ। ਇਸ ਦੌਰਾਨ ਇਹ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ‘ਚ ਪਟੇਲ ਨੂੰ ਸਿਰ ‘ਤੇ ਸੱਟ ਲੱਗੀ ਹੈ।