ਲਖਨਊ— ਇੱਥੋਂ ਦੇ ਇਕ ਮਦਰਸੇ ‘ਚ ਬੰਧਕ ਬਣਾ ਕੇ ਰੱਖੀਆਂ ਗਈਆਂ 51 ਲੜਕੀਆਂ ਨੂੰ ਪੁਲਸ ਨੇ ਮੁਕਤ ਕਰਵਾਇਆ ਹੈ। ਨਾਲ ਹੀ ਮਦਰਸੇ ਦੇ ਪ੍ਰਬੰਧਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਪੁਲਸ ਹੈੱਡ ਕੁਆਰਟਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਥਾਨਕ ਲੋਕਾਂ ਦੀ ਸ਼ਿਕਾਇਤ ‘ਤੇ ਪੁਲਸ ਫੋਰਸ ਨੇ ਸਆਦਤਗੰਜ ਥਾਣਾ ਖੇਤਰ ਦੇ ਯਾਸੀਨਗੰਜ ਇਲਾਕੇ ‘ਚ ਮਦਰਸਾ ਜਾਮੀਆ ਖਦੀਜਤੁਲ ਕੁਬਰਾ ਲਿਲਬਨਾਤ ‘ਤੇ ਸ਼ੁੱਕਰਵਾਰ ਦੀ ਰਾਤ ਛਾਪਾ ਮਾਰਿਆ।
ਬੁਲਾਰੇ ਅਨੁਸਾਰ ਮਦਰਸੇ ਦੇ ਹੋਸਟਲ ‘ਚ 51 ਵਿਦਿਆਰਥਣਾਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਸੀ। ਸਾਰੀਆਂ ਲੜਕੀਆਂ ਨੂੰ ਮੁਕਤ ਕਰਵਾਇਆ ਗਿਆ ਅਤੇ ਪ੍ਰਬੰਧਕ ਮੁਹੰਮਦ ਤਈਅਬ ਜਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਕਤ ਕਰਵਾਈਆਂ ਗਈਆਂ ਵਿਦਿਆਰਥਣਾਂ ਦਾ ਦੋਸ਼ ਹੈ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਮਦਰਸਾ ਰਜਿਸਟਰਡ ਸੀ ਅਤੇ ਗੈਰ-ਕਾਨੂੰਨੀ ਰੂਪ ਨਾਲ ਸੰਚਾਲਤ ਕੀਤਾ ਜਾ ਰਿਹਾ ਸੀ।