ਪਟਨਾ— ਬਿਹਾਰ ‘ਚ ਇੰਨੀਂ ਦਿਨੀਂ ਠੰਡ ਦਾ ਕਹਿਰ ਜਾਰੀ ਹੈ। ਕਈ ਜ਼ਿਲਿਆਂ ਦੇ ਤਾਪਮਾਨ ‘ਚ ਭਾਰੀ ਗਿਰਾਵਟ ਆਈ ਹੈ। ਬਰਫੀਲੀਆਂ ਹਵਾਵਾਂ ਕਾਰਨ ਪਟਨਾ ਜੰਮੂ ਸ਼ਿਮਲਾ ਤੋਂ ਵੀ ਵਧ ਠੰਡਾ ਰਿਹਾ। ਠੰਡ ਦੇ ਇਸ ਕਹਿਰ ਕਾਰਨ 24 ਘੰਟਿਆਂ ਦੇ ਅੰਦਰ 10 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ।
ਠੰਡ ਦੇ ਕਹਿਰ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਠੰਡ ਨੇ ਦਿਨ ‘ਚ ਵੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਧੁੰਦ ਕਾਰਨ ਟਰੇਨਾਂ ਦੀ ਆਵਾਜਾਈ ਰੁਕ ਰਹੀ ਹੈ। ਕਈ ਟਰੇਨਾਂ ਆਪਣੇ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ ਤਾਂ ਕਈ ਟਰੇਨਾਂ ਧੁੰਦ ਕਾਰਨ ਰੱਦ ਕਰ ਦਿੱਤੀਆਂ ਗਈਆਂ ਹਨ। ਧੁੰਦ ਦਾ ਅਸਰ ਹਵਾਈ ਆਵਾਜਾਈ ‘ਤੇ ਵੀ ਪੈ ਰਿਹਾ ਹੈ।